ਇਹ 3 ਚੀਜ਼ਾਂ ਨਾਲ ਵਾਲਾਂ ਤੇ ਆਵੇਗੀ ਜ਼ਬਰਦਸਤ ਸ਼ਾਈਨਿੰਗ-ਨਹੀਂ ਲਗਾਉਣੇ ਪੈਣਗੇ ਸਪਾ ਕਰਵਾਉਣ ਤੇ ਪੈਸੇ

ਸੁੰਦਰ, ਲੰਬੇ, ਕਾਲੇ ਅਤੇ ਸ਼ਾਇਨੀ ਵਾਲ ਔਰਤਾਂ ਦੀ ਓਵਰਆਲ ਪਰਸੈਨਲਿਟੀ ਨੂੰ ਨਿਖਾਰਦੇ ਹਨ। ਪਰ ਧੂੜ-ਮਿੱਟੀ, ਪ੍ਰਦੂਸ਼ਣ, ਖ਼ਰਾਬ ਡਾਇਟ ਕਾਰਨ ਵਾਲ ਟੁੱਟਣ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਾਲ ਵੀ ਬੇਜਾਨ ਹੋ ਜਾਂਦੇ ਹਨ। ਬੇਜਾਨ ਵਾਲਾਂ ਨੂੰ ਚਮਕਦਾਰ ਅਤੇ ਸੁੰਦਰ ਬਣਾਉਣ ਲਈ ਔਰਤਾਂ ਵੀ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਬਿਊਟੀ ਪ੍ਰੋਡਕਟਸ ਤੁਹਾਡੇ ਵਾਲਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਵਾਲਾਂ ਦੇ ਵਾਧੇ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹਾ ਹੀ ਇੱਕ ਨੁਸਖਾ….

ਦਹੀਂ, ਐਲੋਵੇਰਾ ਅਤੇ ਨਾਰੀਅਲ ਤੇਲ ਦਾ ਮਾਸਕ: ਐਲੋਵੇਰਾ ‘ਚ ਵਿਟਾਮਿਨ-ਈ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਤੁਹਾਡੇ ਵਾਲਾਂ ਨੂੰ ਨਰਮ ਅਤੇ ਮੁਲਾਇਮ ਬਣਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਦਹੀਂ ‘ਚ ਪ੍ਰੋਟੀਨ, ਵਿਟਾਮਿਨ-ਬੀ7 ਅਤੇ ਲੈਕਟਿਕ ਐਸਿਡ ਮੌਜੂਦ ਹੁੰਦਾ ਹੈ। ਇਹ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਵਧਣ ‘ਚ ਵੀ ਮਦਦ ਕਰਦਾ ਹੈ। ਨਾਰੀਅਲ ਦੇ ਤੇਲ ‘ਚ ਹੈਲਥੀ ਫੈਟ, ਐਂਟੀਫੰਗਲ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ। ਇਹ ਗੁਣ ਤੁਹਾਡੇ ਵਾਲਾਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਕੈਲਪ ‘ਚ ਮੌਜੂਦ ਹਾਨੀਕਾਰਕ ਬੈਕਟੀਰੀਆ, ਐਲਰਜੀ ਅਤੇ ਡੈਂਡਰਫ ਤੋਂ ਛੁਟਕਾਰਾ ਪਾਉਣ ‘ਚ ਵੀ ਮਦਦ ਕਰਦਾ ਹੈ।

ਸਮੱਗਰੀ…………………..

ਐਲੋਵੇਰਾ ਜੈੱਲ – 3 ਚੱਮਚ
ਦਹੀਂ – 3 ਚੱਮਚ
ਨਾਰੀਅਲ ਤੇਲ – 2-3 ਚੱਮਚ
ਕਿਵੇਂ ਕਰੀਏ ਵਰਤੋਂ ?

ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਐਲੋਵੇਰਾ ਜੈੱਲ ਪਾਓ।
ਫਿਰ ਇਸ ‘ਚ ਦਹੀਂ ਮਿਲਾਓ। ਦਹੀਂ ਨੂੰ ਮਿਲਾਉਣ ਤੋਂ ਬਾਅਦ ਇਸ ‘ਚ ਨਾਰੀਅਲ ਦਾ ਤੇਲ ਮਿਲਾਓ।
ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਇਸ ਤੋਂ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਗਿੱਲਾ ਕਰੋ।
ਗਿੱਲਾ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਸਪਾ ਦੀ ਤਰ੍ਹਾਂ ਵਾਲਾਂ ‘ਤੇ ਲਗਾਓ।
30 ਮਿੰਟ ਬਾਅਦ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ।

ਮਾਸਕ ਲਗਾਉਣ ਦੇ ਫਾਇਦੇ……………………….

ਵਾਲਾਂ ਦਾ ਝੜਨਾ ਹੋਵੇਗਾ ਘੱਟ: ਵਾਲਾਂ ਨੂੰ ਝੜਨ ਤੋਂ ਰੋਕਣ ਲਈ ਨਾਰੀਅਲ ਤੇਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਹੈਲਥੀ ਫੈਟ, ਫੈਟੀ ਐਸਿਡ, ਐਂਟੀਫੰਗਲ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ। ਇਸ ਨਾਲ ਤੁਹਾਡੀ ਸਕੈਲਪ ‘ਚ ਬਲੱਡ ਸਰਕੂਲੇਸ਼ਨ ਵੀ ਵਧੀਆ ਹੋਵੇਗਾ। ਵਾਲਾਂ ਦੀਆਂ ਜੜ੍ਹਾਂ ਨੂੰ ਪੋਸ਼ਣ ਮਿਲੇਗਾ। ਜੜ੍ਹਾਂ ਮਜ਼ਬੂਤ ਹੋਣਗੀਆਂ ਅਤੇ ਵਾਲਾਂ ਦਾ ਝੜਨਾ ਵੀ ਘੱਟ ਹੋਵੇਗਾ।

ਡੈਂਡਰਫ ਵੀ ਹੋਵੇਗਾ ਦੂਰ: ਵਾਲਾਂ ‘ਚ ਡੈਂਡਰਫ ਵੀ ਇੱਕ ਵੱਡੀ ਸਮੱਸਿਆ ਹੈ। ਨਾਰੀਅਲ ਤੇਲ ਤੁਹਾਡੀ ਸਿਰ ਦੀ ਖੁਜਲੀ ਦੀ ਸਮੱਸਿਆ ਨੂੰ ਵੀ ਘੱਟ ਕਰੇਗਾ। ਇਸ ‘ਚ ਨਮੀ ਦੇਣ ਵਾਲੇ ਗੁਣ ਹਨ ਇਹ ਤੁਹਾਡੀ ਸਕੈਲਪ ਨੂੰ ਨਮੀ ਦਿੰਦਾ ਹੈ। ਇਸ ਤੇਲ ਨੂੰ ਲਗਾਉਣ ਨਾਲ ਡ੍ਰਾਈ ਸਕੈਲਪ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਗ੍ਰੋਥ ਨੂੰ ਮਿਲੇਗਾ ਵਧਾਵਾ: ਨਾਰੀਅਲ ਤੇਲ, ਐਲੋਵੇਰਾ ਜੈੱਲ ਵੀ ਵਾਲਾਂ ਦੇ ਵਾਧੇ ‘ਚ ਬਹੁਤ ਫਾਇਦੇਮੰਦ ਹੈ। ਇਹ ਤੁਹਾਡੇ ਵਾਲਾਂ ਦੇ ਵਾਧੇ ‘ਚ ਵੀ ਮਦਦ ਕਰਦਾ ਹੈ। ਇਸ ਦੀ ਨਿਯਮਤ ਵਰਤੋਂ ਕਰਨ ਨਾਲ ਵਾਲਾਂ ਦਾ ਵਿਕਾਸ ਵੀ ਹੋਵੇਗਾ।

Leave a Reply

Your email address will not be published.