ਦੇਖੋ ਗਰਮੀਆਂ ਚ’ ਖਰਬੂਜ਼ਾ ਖਾਣ ਦੇ ਫਾਇਦੇ-ਇਹ ਬਿਮਾਰੀਆਂ ਹੁੰਦੀਆਂ ਖਤਮ ਤੇ ਹੁੰਦੇ ਆ ਵੱਡੇ ਫਾਇਦੇ

ਗਰਮੀਆਂ ਦੇ ਮੌਸਮ ‘ਚ ਬਾਜ਼ਾਰ ਸੁਆਦੀ ਅਤੇ ਪੌਸ਼ਟਿਕ ਫਲਾਂ ਅਤੇ ਸਬਜ਼ੀਆਂ ਨਾਲ ਭਰੇ ਰਹਿੰਦੇ ਹਨ। ਅਜਿਹਾ ਹੀ ਇੱਕ ਟੇਸਟੀ ਫਲ ਹੈ ਖਰਬੂਜਾ। ਪੌਸ਼ਟਿਕ ਤੱਤਾਂ ਨਾਲ ਭਰਪੂਰ ਖਰਬੂਜੇ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਰਬੂਜੇ ‘ਚ ਪਾਣੀ ਦੀ ਮਾਤਰਾ ਬਹੁਤ ਹੁੰਦੀ ਹੈ ਜਿਸ ਕਾਰਨ ਇਹ ਗਰਮੀਆਂ ‘ਚ ਤੁਹਾਡੇ ਸਰੀਰ ਨੂੰ ਅੰਦਰੋਂ ਸ਼ਾਂਤ ਅਤੇ ਠੰਡਾ ਬਣਾਉਣ ‘ਚ ਮਦਦ ਕਰਦਾ ਹੈ। ਖਰਬੂਜਾ ਵਿਟਾਮਿਨ ਸੀ, ਵਿਟਾਮਿਨ ਬੀ1, ਬੀ6, ਕੇ, ਪੋਟਾਸ਼ੀਅਮ, ਫੋਲੇਟ, ਕਾਪਰ, ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ ਜੋ ਸਰੀਰ ਨੂੰ ਜ਼ਰੂਰੀ ਪੋਸ਼ਣ ਦੇਣ ਦੇ ਨਾਲ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ। ਪਰ ਬਹੁਤ ਸਾਰੇ ਲੋਕ ਗਰਮੀਆਂ ‘ਚ ਖਰਬੂਜੇ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਹਨ ਖਾਸ ਕਰਕੇ ਫਿਟਨੈਸ ਪ੍ਰੇਮੀ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਖਰਬੂਜੇ ਖਾਣ ਨਾਲ ਭਾਰ ਵਧਦਾ ਹੈ। ਪਰ ਕੀ ਸੱਚ ਖਰਬੂਜਾ ਖਾਣ ਨਾਲ ਭਾਰ ਵਧਦਾ ਹੈ? ਇਸ ਲਈ ਆਓ ਅੱਜ ਜਾਣਦੇ ਹਾਂ ਇਸ ਬਾਰੇ…

ਕੀ ਖਰਬੂਜਾ ਖਾਣ ਨਾਲ ਵਧਦਾ ਹੈ ਭਾਰ ?

ਪੌਸ਼ਟਿਕ ਤੱਤਾਂ ਨਾਲ ਭਰਪੂਰ ਖਰਬੂਜਾ ਗਰਮੀਆਂ ਦਾ ਸੁਪਰਫੂਡ ਹੈ। ਇਹ ਗਰਮੀ ਨੂੰ ਦੂਰ ਕਰਕੇ ਤੁਹਾਨੂੰ ਸ਼ਾਂਤ ਅਤੇ ਠੰਡਾ ਮਹਿਸੂਸ ਕਰਨ ‘ਚ ਮਦਦ ਕਰਦਾ ਹੈ। ਗਰਮੀਆਂ ‘ਚ ਸਾਨੂੰ ਸਾਰਿਆਂ ਨੂੰ ਇਸ ਸੁਆਦੀ ਫਲ ਦਾ ਆਨੰਦ ਲੈਣਾ ਚਾਹੀਦਾ ਹੈ। ਜਿੱਥੋਂ ਤੱਕ ਖਰਬੂਜਾ ਖਾਣ ਨਾਲ ਭਾਰ ਵਧਦਾ ਹੈ ਜਾਂ ਨਹੀਂ, ਬਸ ਇੱਕ ਗੱਲ ਤੁਹਾਨੂੰ ਧਿਆਨ ‘ਚ ਰੱਖਣ ਦੀ ਲੋੜ ਹੈ ਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਕਰਨਾ ਕਦੇ ਵੀ ਚੰਗਾ ਨਹੀਂ ਹੁੰਦਾ। ਖਰਬੂਜੇ ‘ਚ ਕੁਦਰਤੀ ਖੰਡ ਹੁੰਦੀ ਹੈ ਜੋ ਆਮ ਤੌਰ ‘ਤੇ ਭਾਰ ਵਧਣ ਦਾ ਕਾਰਨ ਨਹੀਂ ਬਣਦੀ।

ਪਰ ਜੇਕਰ ਤੁਸੀਂ ਜ਼ਿਆਦਾ ਮਾਤਰਾ ‘ਚ ਖਰਬੂਜੇ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਕੈਲੋਰੀ ਦੀ ਮਾਤਰਾ ਨੂੰ ਵਧਾ ਸਕਦਾ ਹੈ। ਜੇਕਰ ਤੁਸੀਂ ਸੀਮਤ ਮਾਤਰਾ ‘ਚ ਖਰਬੂਜੇ ਦਾ ਸੇਵਨ ਕਰਦੇ ਹੋ ਤਾਂ ਯਕੀਨਨ ਇਸ ਨਾਲ ਤੁਹਾਡਾ ਭਾਰ ਨਹੀਂ ਵਧੇਗਾ। ਪਰ ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਤੋਂ ਬਚੋ। ਜੇਕਰ ਤੁਸੀਂ ਇੱਕ ਦਿਨ ‘ਚ 250-300 ਗ੍ਰਾਮ ਤੋਂ ਜ਼ਿਆਦਾ ਖਰਬੂਜਾ ਖਾਂਦੇ ਹੋ ਤਾਂ ਇਹ ਤੁਹਾਡੇ ਭਾਰ ਨੂੰ ਵਧਾ ਸਕਦਾ ਹੈ। ਜੇਕਰ ਤੁਸੀਂ ਇਸ ਦਾ ਸੰਤੁਲਿਤ ਤਰੀਕੇ ਨਾਲ ਸੇਵਨ ਕਰਦੇ ਹੋ ਤਾਂ ਇਹ ਤੁਹਾਨੂੰ ਕਈ ਸਿਹਤ ਫ਼ਾਇਦੇ ਵੀ ਮਿਲਦੇ ਹਨ।

ਖਰਬੂਜਾ ਖਾਣ ਦੇ ਕੀ ਹਨ ਫ਼ਾਇਦੇ ?………………………

ਖਰਬੂਜਾ ਖਾਣ ਨਾਲ ਇਮਿਊਨਿਟੀ ਵਧਦੀ ਹੈ। ਜਿਸ ਨਾਲ ਤੁਸੀਂ ਜ਼ੁਕਾਮ, ਬੁਖਾਰ ਅਤੇ ਹੋਰ ਵਾਇਰਲ ਇੰਫੈਕਸ਼ਨ ਦੇ ਸ਼ਿਕਾਰ ਨਹੀਂ ਹੁੰਦੇ। ਖਰਬੂਜੇ ‘ਚ ਮੌਜੂਦ ਵਿਟਾਮਿਨ ਅਤੇ ਖਣਿਜ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦੇ ਹਨ।
ਡਾਇਬਟੀਜ਼ ਦੇ ਮਰੀਜ਼ ਵੀ ਖਰਬੂਜੇ ਦੇ ਫ਼ਾਇਦਿਆਂ ਦਾ ਆਨੰਦ ਲੈ ਸਕਦੇ ਹਨ। ਖਰਬੂਜੇ ‘ਚ ਕੁਦਰਤੀ ਸ਼ੂਗਰ ਹੁੰਦੀ ਹੈ ਅਤੇ ਇਸ ‘ਚ ਮੌਜੂਦ ਐਡੀਨੋਸਿਨ ਖੂਨ ਨੂੰ ਪਤਲਾ ਕਰਨ ਲਈ ਫਾਇਦੇਮੰਦ ਹੁੰਦਾ ਹੈ। ਸ਼ੂਗਰ ਦੀ ਸਮੱਸਿਆ ‘ਚ ਸੀਮਤ ਮਾਤਰਾ ‘ਚ ਖਰਬੂਜੇ ਦਾ ਸੇਵਨ ਫਾਇਦੇਮੰਦ ਹੁੰਦਾ ਹੈ।
ਖਰਬੂਜਾ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਸ ਦੇ ਨਾਲ ਹੀ ਅੱਖਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ‘ਚ ਮੌਜੂਦ ਵਿਟਾਮਿਨ ਏ ਬੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਣ ਅਤੇ ਮੋਤੀਆਬਿੰਦ ਦੀ ਸਮੱਸਿਆ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਖਰਬੂਜੇ ‘ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਇਹ ਗਰਮੀਆਂ ‘ਚ ਤੁਹਾਨੂੰ ਹਾਈਡ੍ਰੇਟ ਰੱਖਣ ‘ਚ ਮਦਦ ਕਰਦਾ ਹੈ ਅਤੇ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਦੂਰ ਰਹਿੰਦੇ ਹੋ। ਡੀਹਾਈਡ੍ਰੇਸ਼ਨ ਕਾਰਨ ਉਲਟੀ, ਦਸਤ, ਪੇਟ ਖਰਾਬ ਹੋਣ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਖਰਬੂਜੇ ਦਾ ਸੇਵਨ ਪਾਚਨ ਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ। ਖਰਬੂਜਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਇਹ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਨ, ਮੇਟਾਬੋਲਿਜ਼ਮ ਨੂੰ ਬੂਸਟ ਕਰਨ ਦੇ ਨਾਲ ਪੇਟ ‘ਚ ਗੈਸ, ਬਲੋਟਿੰਗ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ।
ਖਰਬੂਜੇ ਦਾ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ ਕਿਉਂਕਿ ਇਹ ਸਰੀਰ ‘ਚ ਕੋਲੈਸਟ੍ਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਖਰਬੂਜੇ ‘ਚ ਪੋਟਾਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦਾ ਹੈ।
ਜੇਕਰ ਤੁਹਾਨੂੰ ਡਰ ਹੈ ਕਿ ਖਰਬੂਜਾ ਖਾਣ ਨਾਲ ਤੁਹਾਡਾ ਭਾਰ ਵਧ ਜਾਵੇਗਾ ਤਾਂ ਅਜਿਹਾ ਨਹੀਂ ਹੈ ਤੁਹਾਨੂੰ ਇਸ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ।

Leave a Reply

Your email address will not be published.