ਪੀਓ ਇਹ ਕਮਾਲ ਦੀ ਚਾਹ ਤੇ ਬਿਮਾਰੀਆਂ ਤੋਂ ਕਰੇਗੀ ਹਮੇਸ਼ਾਂ ਲਈ ਮੁਕਤ

ਆਯੁਰਵੇਦ (Ayurved) ਵਿੱਚ ਤੁਲਸੀ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਭਾਰਤ ਵਿੱਚ ਤੁਲਸੀ ਨੂੰ ਨਾ ਸਿਰਫ਼ ਘਰਾਂ ਵਿੱਚ ਰੱਖਣਾ ਸ਼ੁਭ ਅਤੇ ਸ਼ੁੱਧ ਮੰਨਿਆ ਜਾਂਦਾ ਹੈ, ਸਗੋਂ ਇਸ ਦੇ ਕਈ ਸਿਹਤ ਲਾਭ ਵੀ ਹਨ। ਇਸ ਦੇ ਸੇਵਨ ਨਾਲ ਕਈ ਬਿਮਾਰੀਆਂ ਦਾ ਇਲਾਜ ਅੱਜ ਤੋਂ ਨਹੀਂ ਸਗੋਂ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ।

ਤੁਲਸੀ ‘ਚ ਇੱਕ ਨਹੀਂ ਸਗੋਂ ਅਨੇਕਾਂ ਗੁਣ ਪਾਏ ਜਾਂਦੇ ਹਨ। ਸਾਡੇ ਘਰ ‘ਚ ਪਾਈ ਜਾਣ ਵਾਲੇ ਤੁਲਸੀ ‘ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਵੇਂ ਐਂਟੀਵਾਇਰਸ, ਐਂਟੀਫੰਗਲ, ਐਂਟੀਬੈਕਟੀਰੀਅਲ, ਐਂਟੀ-ਇੰਫਲੇਮੇਟਰੀ, ਵਿਟਾਮਿਨ ਏ, ਵਿਟਾਮਿਨ ਸੀ, ਫਾਸਫੋਰਸ ਅਤੇ ਕੈਲਸ਼ੀਅਮ ਆਦਿ।

ਇਨ੍ਹਾਂ ਸਾਰੇ ਪੌਸ਼ਟਿਕ ਤੱਤਾਂ ਦੇ ਕਾਰਨ ਨਾ ਸਿਰਫ ਸਾਡੇ ਸਰੀਰ ਤੋਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ, ਸਗੋਂ ਇਹ ਸਾਡੇ ਦਿਮਾਗ ਨੂੰ ਸ਼ਾਂਤ ਰੱਖਣ ‘ਚ ਵੀ ਮਦਦ ਕਰਦੀਆਂ ਹਨ। ਆਓ ਜਾਣਦੇ ਹਾਂ ਤੁਲਸੀ ਦੇ ਹੋਰ ਫਾਇਦਿਆਂ ਬਾਰੇ।

ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ – ਤੁਲਸੀ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਕਾਰਨ ਇਹ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਸਾਨੂੰ ਬਚਾਉਂਦੀ ਹੈ। ਇਹ ਸਾਡੇ ਪਾਚਨ ਤੰਤਰ ਨੂੰ ਸਿਹਤਮੰਦ ਬਣਾਉਂਦੀ ਹੈ। ਗੈਸ ਦੀ ਸਮੱਸਿਆ ਡਾਇਰੀਆ, ਪੇਟ ਵਿੱਚ ਛਾਲੇ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦੀ ਹੈ। ਇਸ ਲਈ ਮਾਹਿਰ ਵੀ ਤੁਲਸੀ ਦੀ ਚਾਹ ਦੇ ਸੇਵਨ ਦੀ ਸਲਾਹ ਦਿੰਦੇ ਹਨ।

ਸੌਣ ਦਾ ਬਿਹਤਰ ਵਿਕਲਪ ਹੈ ਤੁਲਸੀ – ਜੇਕਰ ਤੁਹਾਨੂੰ ਵੀ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਕਈ ਤਰ੍ਹਾਂ ਦਾ ਤਣਾਅ ਅਤੇ ਥਕਾਵਟ ਹੈ ਤਾਂ ਇਸ ਨੂੰ ਦੂਰ ਕਰਨ ਲਈ ਤੁਸੀਂ ਤੁਲਸੀ ਦੀ ਚਾਹ ਦਾ ਸੇਵਨ ਕਰ ਸਕਦੇ ਹੋ। ਯਕੀਨ ਕਰੋ, ਇਸ ਦੇ ਸੇਵਨ ਨਾਲ ਤੁਹਾਡਾ ਤਣਾਅ ਸੱਚਮੁੱਚ ਦੂਰ ਹੋ ਜਾਵੇਗਾ। ਇਸ ਲਈ ਜੇਕਰ ਤੁਸੀਂ ਰੋਜ਼ਾਨਾ ਚਾਹ ਦੀ ਥਾਂ ਤੁਲਸੀ ਦੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ।

 

 

Leave a Reply

Your email address will not be published.