ਗਰਮੀ ਦੇ ਮੌਸਮ ਵਿਚ ਹੋ ਸਕਦੀਆਂ ਇਹ ਬਿਮਾਰੀਆਂ-ਅੱਜ ਤੋਂ ਹੋ ਜਾਓ ਸਾਵਧਾਨ

ਗਰਮੀਆਂ ਆਉਂਦੇ ਹੀ ਸਰੀਰ ਬਿਮਾਰੀਆਂ ਨਾਲ ਘਿਰਨ ਲੱਗਦਾ ਹੈ। ਜਿਵੇਂ ਹੀ ਮੌਸਮ ‘ਚ ਬਦਲਾਅ ਆਉਣਾ ਸ਼ੁਰੂ ਹੁੰਦਾ ਹੈ ਸਿਹਤ ‘ਤੇ ਵੀ ਇਸ ਦਾ ਅਸਰ ਦਿਖਾਈ ਦੇਣ ਲੱਗਦਾ ਹੈ। ਅਜਿਹੇ ‘ਚ ਸਿਹਤ ਦਾ ਖਿਆਲ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਤੇਜ਼ ਧੁੱਪ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦੀ ਹੈ। ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ‘ਚ ਪਾਣੀ ਦੀ ਸਮੱਸਿਆ ਹੋ ਜਾਂਦੀ ਹੈ। ਤੇਜ਼ ਧੁੱਪ ਕਾਰਨ ਬਹੁਤ ਸਾਰੇ ਲੋਕਾਂ ਨੂੰ ਲੂ ਲੱਗ ਜਾਂਦੀ ਹੈ। ਸਿਹਤ ਦਾ ਧਿਆਨ ਰੱਖਣ ਲਈ ਤੁਹਾਨੂੰ ਆਪਣੀ ਡਾਇਟ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਓ ਦੱਸਦੇ ਹਾਂ ਕਿ ਤੁਸੀਂ ਇਨ੍ਹਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹੋ।

ਡੀਹਾਈਡਰੇਸ਼ਨ ਦੀ ਸਮੱਸਿਆ: ਇਸ ਮੌਸਮ ‘ਚ ਅਕਸਰ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਪਸੀਨੇ ਆਉਣ ਕਾਰਨ ਸਰੀਰ ‘ਚ ਪਾਣੀ, ਸ਼ੂਗਰ ਅਤੇ ਨਮਕ ਦਾ ਸੰਤੁਲਨ ਵਿਗੜਨ ਲੱਗਦਾ ਹੈ। ਜਿੰਨੇ ਪਾਣੀ ਦਾ ਸੇਵਨ ਤੁਸੀਂ ਕਰਦੇ ਹੋ ਉਸ ਤੋਂ ਕਈ ਗੁਣਾ ਜ਼ਿਆਦਾ ਪਾਣੀ ਤੁਹਾਡੇ ਸਰੀਰ ‘ਚੋਂ ਨਿਕਲ ਜਾਂਦਾ ਹੈ। ਇਸ ਦੌਰਾਨ ਸਿਰਦਰਦ, ਪਿਆਸ ਜ਼ਿਆਦਾ ਲੱਗਣਾ, ਮੂੰਹ ਸੁੱਕਣਾ ਅਤੇ ਥਕਾਵਟ ਵਰਗੇ ਲੱਛਣ ਤੁਹਾਡੇ ਸਰੀਰ ‘ਚ ਹੋ ਰਹੀ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸੰਕੇਤ ਦਿੰਦੇ ਹਨ।

ਇਸ ਤੋਂ ਬਚਾਅ ਕਿਵੇਂ ਕਰੀਏ: ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਤੁਸੀਂ ਡਾਈਟ ‘ਚ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਸ਼ਿਕੰਜਵੀ ਨੂੰ ਵੀ ਸ਼ਾਮਲ ਕਰ ਸਕਦੇ ਹੋ। ਗਰਮੀਆਂ ‘ਚ ਪਾਏ ਜਾਣ ਵਾਲੇ ਫਲਾਂ ਦਾ ਸੇਵਨ ਵੀ ਤੁਹਾਡੀ ਚੰਗੀ ਸਿਹਤ ਲਈ ਫਾਇਦੇਮੰਦ ਰਹੇਗਾ।

ਪਿੱਤ ਦੀ ਸਮੱਸਿਆ: ਤੇਜ਼ ਧੁੱਪ ਅਤੇ ਪਸੀਨੇ ਕਾਰਨ ਤੁਹਾਡੇ ਸਰੀਰ ‘ਚ ਪਿੱਤ ਸ਼ੁਰੂ ਹੋ ਜਾਂਦੀ ਹੈ। ਤੁਹਾਡੇ ਸਰੀਰ ‘ਤੇ ਛੋਟੇ-ਛੋਟੇ ਲਾਲ ਦਾਣੇ ਹੋ ਜਾਂਦੇ ਹਨ ਜਿਸ ਕਾਰਨ ਤੁਹਾਨੂੰ ਬਹੁਤ ਖਾਰਸ਼ ਹੋ ਸਕਦੀ ਹੈ। ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਉਦੋਂ ਕਰਨਾ ਪੈਂਦਾ ਹੈ ਜਦੋਂ ਤੁਹਾਡੇ ਸਰੀਰ ਦੇ ਪੋਰਸ ਬੰਦ ਹੋ ਜਾਣ ਅਤੇ ਸਰੀਰ ‘ਚੋਂ ਪਸੀਨਾ ਨਾ ਨਿਕਲ ਪਾਵੇ। ਇਹ ਤੁਹਾਡੀ ਪਿੱਠ, ਪੇਟ, ਗਰਦਨ ਅਤੇ ਕਮਰ ‘ਚ ਵੀ ਹੋ ਸਕਦੇ ਹਨ।

ਇਸ ਤੋਂ ਬਚਾਅ ਕਿਵੇਂ ਕਰੀਏ: ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਕੋਟਨ ਜਾਂ ਫਿਰ ਸੂਤੀ ਕੱਪੜੇ ਹੀ ਪਹਿਨੋ। ਨਹਾਉਣ ਤੋਂ ਤੁਰੰਤ ਬਾਅਦ ਸਰੀਰ ‘ਤੇ ਕੱਪੜੇ ਨਾ ਪਾਓ। ਪਹਿਲਾਂ ਸਰੀਰ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਫਿਰ ਜਿੰਨੀ ਜ਼ਰੂਰਤ ਹੋਵੇ ਉਨ੍ਹੇ ਹੀ ਕੱਪੜੇ ਪਹਿਨੋ। ਬਾਹਰ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲਓ। ਪਾਣੀ ਪੀਂਦੇ ਰਹੋ।

Food Poisoning ਦੀ ਸਮੱਸਿਆ: ਕਈ ਵਾਰ ਗਰਮੀਆਂ ‘ਚ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਸਰੀਰ ‘ਚ ਫੂਡ ਪੋਇਜ਼ਨਿੰਗ ਦੀ ਸਮੱਸਿਆ ਵੀ ਹੋ ਸਕਦੀ ਹੈ। ਵਾਤਾਵਰਣ ‘ਚ ਪਾਏ ਜਾਣ ਵਾਲੇ ਕੀਟਾਣੂ ਤੁਹਾਡੇ ਭੋਜਨ ਨੂੰ ਖਰਾਬ ਕਰ ਸਕਦੇ ਹਨ। ਜਿਸ ਕਾਰਨ ਤੁਹਾਨੂੰ ਦੂਸ਼ਿਤ ਭੋਜਨ ਦਾ ਸੇਵਨ ਕਰਨਾ ਪੈ ਸਕਦਾ ਹੈ। ਇਸ ਭੋਜਨ ਦੇ ਕਾਰਨ ਤੁਹਾਨੂੰ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਸ ਤੋਂ ਬਚਾਅ ਕਿਵੇਂ ਕਰੀਏ: ਇਸ ਤੋਂ ਬਚਣ ਲਈ ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਕਿਸੇ ਵੀ ਸਬਜ਼ੀ ਨੂੰ ਤਿਆਰ ਕਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਇਲਾਵਾ ਜੇਕਰ ਤੁਸੀਂ ਨਾਨ-ਵੈਜ ਦਾ ਸੇਵਨ ਕਰ ਰਹੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਖਾਓ।

ਟਾਈਫਾਈਡ ਦੀ ਸਮੱਸਿਆ: ਗਰਮੀਆਂ ਦੇ ਮੌਸਮ ‘ਚ ਤੁਹਾਨੂੰ ਬੁਖਾਰ ਹੋਣ ਲੱਗਦਾ ਹੈ ਜੋ ਟਾਈਫਾਈਡ ਦਾ ਕਾਰਨ ਬਣ ਸਕਦਾ ਹੈ। ਇਹ ਪਾਚਨ ਤੰਤਰ ਅਤੇ ਖੂਨ ‘ਚ ਇੰਫੈਕਸ਼ਨ ਦੇ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਸ ਬਿਮਾਰੀ ਕਾਰਨ ਭੁੱਖ ਵੀ ਘੱਟ ਲੱਗਦੀ ਹੈ। ਮਾਸਪੇਸ਼ੀਆਂ ‘ਚ ਦਰਦ, ਸੁੱਕੀ ਖੰਘ, ਸਿਰ ਦਰਦ ਜਾਂ ਸਰੀਰ ‘ਚ ਦਰਦ ਵੀ ਇੱਕ ਕਾਰਨ ਹੋ ਸਕਦਾ ਹੈ।

ਇਸ ਤੋਂ ਬਚਾਅ ਕਿਵੇਂ ਕਰੀਏ: ਇਸ ਬਿਮਾਰੀ ਤੋਂ ਬਚਣ ਲਈ ਦੂਸ਼ਿਤ ਭੋਜਨ ਜਾਂ ਗੰਦੇ ਪਾਣੀ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਤੁਸੀਂ ਉਬਲਿਆ ਹੋਇਆ ਪਾਣੀ ਵੀ ਪੀ ਸਕਦੇ ਹੋ। ਭੋਜਨ ਨੂੰ ਹਮੇਸ਼ਾ ਗਰਮ ਕਰਕੇ ਹੀ ਖਾਓ। ਬਾਹਰ ਬਹੁਤ ਜ਼ਿਆਦਾ ਮਸਾਲੇਦਾਰ ਖਾਣ ਤੋਂ ਪਰਹੇਜ਼ ਕਰੋ।

Leave a Reply

Your email address will not be published.