ਆਪਣੇ ਬੱਚੇ ਨੂੰ ਤੰਦਰੁਸਤ ਰੱਖਣ ਦੇ ਲਈ ਅੱਜ ਤੋਂ ਹੀ ਖਵਾਓ ਇਹ ਚੀਜ਼

ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਰਹੇ। ਜੇਕਰ ਬੱਚਾ ਪਤਲਾ ਹੋਵੇ ਤਾਂ ਮਾਪੇ ਚਿੰਤਾ ਕਰਨ ਲੱਗ ਜਾਂਦੇ ਹਨ। ਖ਼ਰਾਬ ਖਾਣ-ਪੀਣ ਅਤੇ ਗਲਤ ਆਦਤਾਂ ਕਾਰਨ ਵੀ ਉਨ੍ਹਾਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਪਰ ਜੇਕਰ ਤੁਸੀਂ ਉਨ੍ਹਾਂ ਦੀ ਡਾਈਟ ਦਾ ਖਾਸ ਧਿਆਨ ਰੱਖਦੇ ਹੋ ਤਾਂ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਬਣਾ ਸਕਦੇ ਹੋ। ਗਰਮੀ ਦੇ ਮੌਸਮ ‘ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਧੁੱਪ ਤੋਂ ਐਲਰਜੀ, ਖਾਰਸ਼, ਪਿੱਤ ਤੋਂ ਵੀ ਰਾਹਤ ਦਿਵਾ ਸਕਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਫੂਡਜ਼ ਬਾਰੇ…

ਐਵੋਕਾਡੋ: ਤੁਸੀਂ ਬੱਚੇ ਦੀ ਡਾਇਟ ‘ਚ ਐਵੋਕਾਡੋ ਜ਼ਰੂਰ ਸ਼ਾਮਲ ਕਰ ਸਕਦੇ ਹੋ। ਇਸ ‘ਚ ਵਿਟਾਮਿਨ-ਈ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਐਵੋਕਾਡੋ ਨੂੰ ਪੈਂਟੋਥੈਨਿਕ ਐਸਿਡ ਦਾ ਵੀ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ ਜੋ ਤੁਹਾਡੇ ਬੱਚੇ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਹੈ। ਤੁਸੀਂ ਬੱਚੇ ਨੂੰ ਐਵੋਕਾਡੋ ਸਲਾਦ ਦੇ ਰੂਪ ‘ਚ ਵੀ ਖਿਲਾ ਸਕਦੇ ਹੋ।

ਕੇਲਾ: ਜੇਕਰ ਤੁਹਾਡਾ ਬੱਚਾ ਪਤਲਾ ਹੈ ਤਾਂ ਤੁਸੀਂ ਉਸ ਨੂੰ ਕੇਲੇ ਵੀ ਖਿਲਾ ਸਕਦੇ ਹੋ। ਇਸ ‘ਚ ਵਿਟਾਮਿਨ, ਖਣਿਜ, ਕਾਰਬੋਹਾਈਡ੍ਰੇਟ, ਪ੍ਰੋਟੀਨ, ਐਂਟੀ-ਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਸੀਂ ਕੇਲੇ ਦਾ ਸ਼ੇਕ ਬਣਾ ਕੇ ਬੱਚੇ ਨੂੰ ਵੀ ਦੇ ਸਕਦੇ ਹੋ। ਬੱਚਾ ਖੁਸ਼ੀ ਨਾਲ ਪੀਵੇਗਾ।

ਦਾਲਾਂ: ਤੁਸੀਂ ਆਪਣੇ ਬੱਚਿਆਂ ਨੂੰ ਦਾਲਾਂ ਦਾ ਸੇਵਨ ਵੀ ਜ਼ਰੂਰ ਕਰਵਾਓ। ਇਹ ਕੈਲਸ਼ੀਅਮ, ਵਿਟਾਮਿਨ, ਮੈਗਨੀਸ਼ੀਅਮ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ। ਦਾਲਾਂ ਨੂੰ ਵੀ ਫਾਈਬਰ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਬੱਚੇ ਦੀ ਸਿਹਤ ਬਹੁਤ ਤੰਦਰੁਸਤ ਰਹਿੰਦੀ ਹੈ ਅਤੇ ਵਜ਼ਨ ਵਧਾਉਣ ‘ਚ ਵੀ ਦਾਲਾਂ ਬਹੁਤ ਫਾਇਦੇਮੰਦ ਹੁੰਦੀਆਂ ਹਨ।

ਆਂਡੇ: ਤੁਸੀਂ ਬੱਚੇ ਨੂੰ ਆਂਡਾ ਖੁਆ ਸਕਦੇ ਹੋ। ਇਹ ਸੈਚੂਰੇਟਿਡ ਫੈਟਸ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਬੱਚੇ ਦੇ ਸਰੀਰਕ ਵਿਕਾਸ ਲਈ ਆਂਡਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਬੱਚੇ ਨੂੰ ਆਂਡੇ ਦੀਆਂ ਵੱਖ-ਵੱਖ ਡਿਸ਼ ਬਣਾਕੇ ਦੇ ਸਕਦੇ ਹੋ। ਇਸ ਨਾਲ ਉਨ੍ਹਾਂ ਨੂੰ ਆਂਡੇ ਖਾਣ ਦੀ ਆਦਤ ਵੀ ਪੈ ਜਾਵੇਗੀ।

ਦੇਸੀ ਘਿਓ: ਤੁਸੀਂ ਆਪਣੇ ਬੱਚਿਆਂ ਨੂੰ ਦੇਸੀ ਘਿਓ ਦਾ ਸੇਵਨ ਵੀ ਜ਼ਰੂਰ ਕਰਵਾਓ। ਤੁਸੀਂ ਇਸ ਨੂੰ ਰੋਟੀ ਜਾਂ ਦਾਲ ਸਬਜ਼ੀ ‘ਚ ਮਿਲਾ ਕੇ ਦੇ ਸਕਦੇ ਹੋ। ਇਸ ‘ਚ ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਦੇਸੀ ਘਿਓ ਬੱਚੇ ਦਾ ਵਜ਼ਨ ਵਧਾਉਣ ‘ਚ ਬਹੁਤ ਮਦਦਗਾਰ ਹੁੰਦਾ ਹੈ। ਤੁਸੀਂ ਬੱਚੇ ਦੀ ਡਾਇਟ ‘ਚ ਦੇਸੀ ਘਿਓ ਨੂੰ ਸ਼ਾਮਲ ਕਰ ਸਕਦੇ ਹੋ।

Leave a Reply

Your email address will not be published.