ਬੇਅੰਤ ਤੋਂ ਬਾਅਦ ਹੁਣ ਕਨੇਡਾ ਗਈ ਇੱਕ ਹੋਰ ਕੁੜੀ ਨੇ ਚਾੜਤਾ ਚੰਨ-ਕਨੇਡਾ ਚ’ ਸੈਟਲ ਹੋਣ ਤੋਂ ਬਾਅਦ ਕਰਤਾ ਇਹ ਕੰਮ

ਪੰਜਾਬ ਧੋਖੇਬਾਜ਼ ਦੁਲਹਣਾਂ ਦੀ ਕੈਪੀਟਲ ਬਣਦੀ ਜਾ ਰਹੀ ਹੈ। ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਪਤਨੀ ਦੇ ਕੈਨੇਡਾ ਜਾਣ ਤੋਂ ਬਾਅਦ ਛੱਡਣ ਦੀ ਖਬਰ ਸੁਰਖੀਆਂ ‘ਚ ਆਉਣ ਤੋਂ ਬਾਅਦ ਇਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਉਸ ਮਾਮਲੇ ‘ਚ ਦੁਲਹਣ ਨੇ ਪੜ੍ਹਾਈ ‘ਤੇ ਲਗਪਗ 26 ਲੱਖ ਖਰਚ ਕਰਵਾਉਣ ਤੋਂ ਬਾਅਦ ਪਤੀ ਤੇ ਸਹੁਰੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਸੀ।

ਇਸੇ ਤਰ੍ਹਾਂ ਦੀ ਧੋਖਾਧੜੀ ਦਾ ਮਾਮਲਾ ਜਗਰਾਓਂ ‘ਚ ਸਾਹਮਣੇ ਆਇਆ ਹੈ। ਸਹੁਰਾ ਪਰਿਵਾਰ ਦੇ 28 ਲੱਖ ਰੁਪਏ ਖਰਚ ਕਰਵਾ ਕੇ ਵਿਦੇਸ਼ ਪੜ੍ਹਣ ਗਈ ਲੜਕੀ ਨੇ ਉਥੇ ਸੈਟਲ ਹੋਣ ਤੋਂ ਬਾਅਦ ਪਤੀ ਤੇ ਉਸ ਦੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਹੈ। ਇਸ ‘ਤੇ ਹੁਣ ਲੜਕੀ ਖ਼ਿਲਾਫ਼ ਥਾਣਾ ਸਦਰ, ਰਾਏਕੋਟ ‘ਚ ਧੋਖਾਧੜੀ ਦੇ ਦੋਸ਼ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ।

ਸਬ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਮਹੇਰਣਾ ਕਲਾਂ ਦੇ ਜਗਰੂਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਾਇਆ ਕਿ ਉਸ ਦਾ ਵਿਆਹ ਨਵੰਬਰ 2015 ‘ਚ ਜਸਵੀਨ ਕੌਰ ਨਿਵਾਸੀ ਅਜੀਤ ਨਗਰ ਚਕ ਪਲਾਂਟ ਦੋਹਾ ਨਾਲ ਹੋਈ ਸੀ।

ਉਸ ਦਾ ਵਿਆਹ ਇਸ ਸ਼ਰਤ ‘ਤੇ ਹੋਇਆ ਸੀ ਕਿ ਜਸਵੀਨ ਉਸ ਨੂੰ ਪੜ੍ਹਾਈ ਦੇ ਤੌਰ ‘ਤੇ ਪੈਸੇ ਖਰਚ ਕਰ ਕੇ ਵਿਦੇਸ਼ ਭੇਜੇਗਾ ਤੇ ਜਸਵੀਨ ਕੈਨੇਡਾ ‘ਚ ਪਹੁੰਚ ਕੇ ਉਸ ਨੂੰ ਉੱਥੇ ਬੁਲਾਏਗੀ। ਉਸ ਨੇ ਜਸਵੀਨ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਤੇ ਵਰਕ ਪਰਮਿਟ ਲੈਣ ਲਈ ਲਗਪਗ 28 ਲੱਖ ਰੁਪਏ ਖਰਚ ਕੀਤਾ।

ਜਸਵੀਨ ਨੇ ਕੈਨੇਡਾ ‘ਚ ਪੜ੍ਹਾਈ ਖਤਮ ਕਰ ਕੇ ਸੈਟਰ ਹੋਣ ਤੋਂ ਬਾਅਦ ਉਸ ਦੇ ਤੇ ਉਸ ਦੇ ਪਰਿਵਾਰ ਨਾਲ ਰਿਸ਼ਤਾ ਤੋੜ ਲਿਆ। ਇਸ ਸ਼ਿਕਾਇਤ ਦੀ ਪੜਤਾਲ ਡੀਐਸਪੀ ਰਾਏਕੋਟ ਨੇ ਕੀਤੀ। ਪੜਤਾਲ ਤੋਂ ਬਾਅਦ ਜਸਵੀਨ ਕੌਰ ਖ਼ਿਲਾਫ਼ ਥਾਣਾ ਸਦਰ ਰਾਏਕੋਟ ‘ਚ ਧੋਖਾਧੜੀ ਦੇ ਦੋਸ਼ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ।

Leave a Reply

Your email address will not be published.