ਇੰਡੀਆਂ ਚ’ਇਹਨਾਂ ਲੋਕਾਂ ਨੂੰ ਮਿਲੇਗਾ ਵੱਡਾ ਤੋਹਫ਼ਾ-ਲੋਕਾਂ ਚ’ਛਾਈ ਖੁਸ਼ੀ ਦੀ ਲਹਿਰ

ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਲੱਖਾਂ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਈਪੀਐੱਫਓ ਨਾਲ ਜੁੜੇ ਮੁਲਾਜ਼ਮ ਬੇਰੁਜ਼ਗਾਰ ਹੋਣ ‘ਤੇ ਨਾਨ ਰਿਫੰਡੇਬਲ ਐਡਵਾਂਸ (Non Refundable Advance) ਲੈ ਸਕਦੇ ਹਨ। ਵਿਭਾਗ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕਰਮਚਾਰੀ ਭਵਿੱਖ ਨਿਧੀ ਜਿਸ ਨੂੰ ਪੀਐੱਫ ਵੀ ਕਿਹਾ ਜਾਂਦਾ ਹੈ।

ਇਹ ਸਰਕਾਰੀ ਯੋਜਨਾ ਹੈ। ਇਹ ਇਕ ਅਜਿਹਾ ਫੰਡ ਹੈ ਜਿਸ ਵਿਚ ਮੁਲਾਜ਼ਮ ਤੇ ਕੰਪਨੀ ਦੋਵੇਂ ਹਰ ਮਹੀਨੇ ਮੁਲਾਜ਼ਮ ਦੀ ਬੇਸਿਕ ਤਨਖ਼ਾਹ ਦਾ 10 ਫ਼ੀਸਦ ਯੋਗਦਾਨ ਕਰਦੇ ਹਨ। ਪਹਿਲਾਂ ਇਹਗ ਫ਼ੀਸਦ ਪ੍ਰਾਈਵੇਟ ਸੰਗਠਨਾਂ ਲਈ 12 ਫ਼ੀਸਦ ਸੀ।ਕੰਪਨੀ ਤੇ ਮੁਲਾਜ਼ਮ ਹਰ ਮਹੀਨੇ ਈਪੀਐੱਫਓ ‘ਚ ਯੋਗਦਾਨ ਜਮ੍ਹਾਂ ਕਰਦੇ ਹਨ।

ਆਮ ਤੌਰ ‘ਤੇ ਈਪੀਐੱਫ ਅਕਾਊਂਟ ‘ਚ ਜਮ੍ਹਾਂ ਰਕਮ ਦਾ ਇਕ ਹਿੱਸਾ ਮੁਲਾਜ਼ਮ ਵੱਲੋਂ ਸੇਵਾਮੁਕਤ ਜਾਂ ਅਸਤੀਫ਼ਾ ਦੇਣ ਦੀ ਸਥਿਤੀ ਵਿਚ ਕੱਢਿਆ ਜਾ ਸਕਦਾ ਹੈ। ਹੁਣ ਈਪੀਐੱਫਓ ਨੇ ਆਪਣੇ ਟਵੀਟ ਵਿਚ ਦੱਸਿਆ ਹੈ ਕਿ ਬੇਰੁਜ਼ਗਾਰੀ ਦੀ ਸਥਿਤੀ ਵਿਚ ਈਪੀਐੱਫ ਮੈਂਬਰ ਨਾਨ-ਰਿਫੰਡੇਬਲ ਐਡਵਾਂਸ ਦਾ ਫਾਇਦਾ ਉਠਾ ਸਕਦੇ ਹਨ।

ਟਵੀਟ ਵਿਚ ਅੱਗੇ ਦੱਸਿਆ ਹੈ ਕਿ ਜਿਹੜੇ ਮੁਲਾਜ਼ਮ ਹੁਣ ਇਕ ਮਹੀਨੇ ਜਾਂ ਇਸ ਤੋਂ ਜ਼ਿਆਦਾ ਸਮੇਂ ਤੋਂ ਕੰਮ ਨਹੀਂ ਕਰ ਰਹੇ ਹਨ, ਉਹ ਆਪਣੇ ਪੀਐੱਫ ਅਕਾਊਂਟ ‘ਚ ਉਪਲਬਧ ਰਕਮ ਦਾ 75 ਫ਼ੀਸਦ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ ਇਹ ਸਹੂਲਤ ਮੈਂਬਰਾਂ ਨੂੰ ਬੇਰੁਜ਼ਗਾਰੀ ਦੌਰਾਨ ਆਰਥਿਕ ਮਦਦ ਕਰੇਗੀ। ਉਨ੍ਹਾਂ ਨੂੰ ਆਪਣੀ ਪੈਨਸ਼ਨ ਮੈਂਬਰਸ਼ਿਪ ਜਾਰੀ ਰੱਖਣ ਵਿਚ ਸਮਰੱਥ ਬਣਾਏਗੀ। ਉਨ੍ਹਾਂ ਦੇ ਈਪੀਐੱਫ ਖਾਤੇ ਬੰਦ ਨਹੀਂ ਹਨ।

ਈਪੀਐੱਫ ਮੈਂਬਰ ਆਪਣੇ ਈਪੀਐੱਫ ਅਕਾਊਂਟ ‘ਚੋਂ ਅਰਜ਼ੀ ਦੇ ਕੇ ਪੀਐੱਫ ਅਕਾਊਂਟ ‘ਚੋਂ ਪੈਸੇ ਕਢਵਾ ਸਕਦੇ ਹਨ। ਨਿਕਾਸੀ ਦੇ ਮਾਮਲੇ ‘ਚ ਮੁਲਾਜ਼ਮ ਨੂੰ ਆਪਣੇ ਯੂਏਐੱਨ ਦਾ ਇਸਤੇਮਾਲ ਕਰਨਾ ਪਵੇਗਾ। ਮੁਲਾਜ਼ਮ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਆਧਾਰ, ਪੈਨ ਤੇ ਬੈਂਕ ਖਾਤਾ ਯੂਏਐੱਨ ਨਾਲ ਜੁੜਿਆ ਹੋਵੇ। ਨਿਕਾਸੀ ਜਾਂ ਤਾਂ ਅਰਜ਼ੀ ਦੀ ਹਾਰਡ ਕਾਪੀ ਜਮ੍ਹਾਂ ਕਰ ਕੇ ਜਾਂ ਆਨਲਾਈਨ ਅਪਲਾਈ ਕਰ ਕੇ ਕੀਤੀ ਜਾ ਸਕਦੀ ਹੈ

Leave a Reply

Your email address will not be published.