ਪੰਜਾਬ ਦੇ ਬਾਸਮਤੀ ਲਾਉਣ ਵਾਲੇ ਕਿਸਾਨਾਂ ਲਈ ਬੁਰੀ ਖ਼ਬਰ, ਆ ਸਕਦੀ ਹੈ ਇਹ ਵੱਡੀ ਮੁਸੀਬਤ-ਦੇਖੋ ਪੂਰੀ ਖ਼ਬਰ

ਪੰਜਾਬ ਵਿੱਚ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇੱਕ ਬੁਰੀ ਖ਼ਬਰ ਹੈ ਜਿਸ ਨਾਲ ਕਿਸਾਨਾਂ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਬਾਸਮਤੀ ਝੋਨੇ ਦੀ ਖ਼ਰੀਦ ‘ਤੇ ਸੂਬੇ ਵਾਧੂ ਟੈਕਸ ਪੈਂਦਾ ਹੈ ਜਿਸ ਕਾਰਨ ਹੁਣ ਪੰਜਾਬ ਬਾਸਮਤੀ ਰਾਈਸ ਮਿੱਲਰ ਐਸੋਸੀਏਸ਼ਨ ਵੱਲੋਂ 15 ਸਤੰਬਰ ਤੱਕ ਸੂਬੇ ‘ਚੋਂ ਬਾਸਮਤੀ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਕੇਂਦਰ ਵੱਲੋ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਤਿੰਨ ਖੇਤੀ ਆਰਡੀਨੈਂਸਾਂ ਨੂੰ ਕੁਝ ਸੂਬਿਆਂ ਵੱਲੋਂ ਲਾਗੂ ਕਰ ਦਿੱਤਾ ਗਏ ਹੈ। ਪਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਇਨ੍ਹਾਂ ਖੇਤੀ ਸਬੰਧੀ ਆਰਡੀਨੈਂਸਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਕਾਰਨ ਪੰਜਾਬ ‘ਚੋਂ ਬਾਸਮਤੀ ਝੋਨਾ ਖ਼ਰੀਦਣ ਲਈ ਬਾਸਮਤੀ ਰਾਈਸ ਮਿਲ ਮਾਲਕਾਂ ਨੂੰ 4.25 ਫ਼ੀਸਦੀ ਵਾਧੂ ਟੈਕਸ ਦੇਣਾ ਪਵੇਗਾ।

ਇਸ ਸਬੰਧੀ ਬਾਸਮਤੀ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ‘ਚ ਬਾਸਮਤੀ ਝੋਨੇ ਦੇ ਖ਼ਰੀਦਦਾਰ ਨੂੰ ਦੋ ਫ਼ੀਸਦੀ ਮਾਰਕੀਟ ਫ਼ੀਸ, ਦੋ ਫ਼ੀਸਦੀ ਆਰ.ਡੀ.ਐੱਫ਼. ਤੇ 0.25 ਫ਼ੀਸਦੀ ਕੈਂਸਰ ਸੈਸ ਭਰਨਾ ਪਵੇਗਾ, ਜਦਕਿ ਖੇਤੀ ਆਰਡੀਨੈਂਸ ਲਾਗੂ ਕਰਨ ਵਾਲੇ ਸੂਬਿਆਂ ‘ਚ ਬਾਸਮਤੀ ਖ਼ਰੀਦਦਾਰਾਂ ਨੂੰ ਅਜਿਹਾ ਕੋਈ ਟੈਕਸ ਨਹੀਂ ਦੇਣਾ ਪੈ ਰਿਹਾ।

ਇਸੇ ਕਾਰਨ ਪੰਜਾਬ ‘ਚੋਂ ਬਾਸਮਤੀ ਝੋਨਾ ਖਰੀਦਕੇ ਅੰਤਰਰਾਸ਼ਟਰੀ ਬਾਜ਼ਾਰ ‘ਚ ਬਾਸਮਤੀ ਚਾਵਲ ਵੇਚਣਾ ਮੁਸ਼ਕਿਲ ਹੋ ਜਾਵੇਗਾ।ਪੰਜਾਬ ਸਰਕਾਰ ਦੇ ਇਸ ਫਾਸਿਲੇ ਕਾਰਨ ਪੰਜਾਬ ਦੀ ਬਾਸਮਤੀ ਸਨਅਤ ਦਾ ਉਨ੍ਹਾਂ ਸੂਬਿਆਂ ਨਾਲ ਅੰਤਰਰਾਸ਼ਟਰੀ ਮੁਕਾਬਲਾਹੋ ਜਾਵੇਗਾ, ਜਿਨ੍ਹਾਂ ਨੇ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰ ਦਿੱਤਾ ਹੈ।

ਬਾਸਮਤੀ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦੀ ਖਰੀਦ ਤੇ ਪੈਣ ਵਾਲੇ ਵਾਧੂ ਖ਼ਰਚ ਦਾ ਸਿੱਧਾ ਅਸਰ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਉੱਤੇ ਪਵੇਗਾ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਉਹ ਬਾਸਮਤੀ ਝੋਨੇ ‘ਤੇ ਪੈਣ ਵਾਲੇ ਵਾਧੂ ਟੈਕਸ ਵਾਪਸ ਲਵੇ ਤਾਂ ਜੋ ਕਿਸਾਨਾਂ ਨੂੰ ਫਸਲ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ।

Leave a Reply

Your email address will not be published.