ਪੰਜਾਬ ਸਮੇਤ ਏਥੇ ਏਥੇ ਏਨੀਂ ਤਰੀਕ ਨੂੰ ਆਈ ਭਾਰੀ ਮੀਂਹ ਦੀ ਚੇਤਾਵਨੀਂ-ਦੇਖੋ ਪੂਰੀ ਖ਼ਬਰ

ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਵਿਚ 21 ਜੁਲਾਈ ਬੁੱਧਵਾਰ ਤੇ ਦੇਸ਼ ਦੇ ਪੱਛਮੀ ਸਮੁੰਦਰੀ ਤੱਟਵਰਤੀ ਇਲਾਕਿਆਂ ‘ਚ 23 ਜੁਲਾਈ (ਸ਼ੁੱਕਰਵਾਰ) ਤਕ ਛਮ-ਛਮ ਬਾਰਿਸ਼ ਹੋਣ ਦਾ ਅਨੁਮਾਨ ਪ੍ਰਗਟਾਇਆ ਹੈ। ਵਿਭਾਗ ਮੁਤਾਬਕ 21 ਜੁਲਾਈ ਤਕ ਹਿਮਾਲਿਆ ਦੇ ਪੱਛਮੀ ਖੇਤਰ (ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ,

ਬਾਲਟਿਸਤਾਨ ਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ) ਤੇ ਉਸ ਦੇ ਨਾਲ ਲੱਗਦੇ ਉੱਤਰ ਪੱਛਮੀ ਭਾਰਤ (ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ ਭਾਰਤ) ਵਿਚ ਬਹੁਤ ਭਾਰੀ ਬਾਰਿਸ਼ ਤੋਂ ਭਾਰੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਸੋਮਵਾਰ ਨੂੰ ਦਿੱਲੀ ਤੇ ਚੰਡੀਗੜ੍ਹ ਵਿਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਤੇ ਦੱਖਣੀ ਭਾਰਤ ਵਿਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਅਗਲੇ ਪੰਜ-ਛੇ ਦਿਨਾਂ ਦੌਰਾਨ ਪੱਛਮੀ ਸਮੁੰਦਰੀ ਤੱਟ ਤੇ ਉਸ ਨਾਲ ਲੱਗਦੇ ਇਲਾਕਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਸੋਮਵਾਰ ਨੂੰ ਕੋਂਕਣ ਖੇਤਰ, ਗੋਆ, ਕਰਨਾਟਕ ਦੇ ਤੱਟਵਰਤੀ ਤੇ ਦੱਖਣੀ ਅੰਦਰੂਨੀ ਇਲਾਕਿਆਂ ਵਿਚ ਬਹੁਤ ਭਾਰੀ ਬਾਰਿਸ਼ ਦਾ ਅਨੁਮਾਨ ਹੈ। 22 ਜੁਲਾਈ ਤੋਂ ਬਾਅਦ ਪੂਰਬੀ ਤੇ ਉਸ ਨਾਲ ਲੱਗਦੇ ਮੱਧ ਭਾਰਤ ਦੇ ਇਲਾਕਿਆਂ ਵਿਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

Leave a Reply

Your email address will not be published.