ਹੁਣੇ ਹੁਣੇ ਇਸ ਬੈਂਕ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ-ਲੱਗਣਗੀਆਂ ਮੌਜ਼ਾਂ ਹੀ ਮੌਜ਼ਾਂ,ਦੇਖੋ ਪੂਰੀ ਖ਼ਬਰ

ਸਰਕਾਰੀ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਾਤਾਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਤਿਉਹਾਰੀ ਮੌਸਮ ‘ਚ ਲੋਨ ‘ਤੇ ਕਾਰ ਖਰੀਦਣ ਜਾਂ ਹੋਮ ਲੋਨ ਲੈਣ ਦੀ ਸੋਚ ਰਹੇ ਗਾਹਕਾਂ ਲਈ ਬੈਂਕ ਨੇ ‘ਫੈਸਟੀਵਲ ਬੋਨਾਜ਼ਾ ਆਫਰ’ ਪੇਸ਼ ਕੀਤਾ ਹੈ।

ਪੀ. ਐੱਨ. ਬੀ. ਨੇ ਇਸ ਪੇਸ਼ਕਸ਼ ਤਹਿਤ ਕਾਰ ਲੋਨ, ਹੋਮ ਲੋਨ ਵਰਗੇ ਕੁਝ ਪ੍ਰਮੁੱਖ ਪ੍ਰਚੂਨ ਉਤਪਾਦਾਂ ਲਈ ਪ੍ਰੋਸੈਸਿੰਗ ਫੀਸ, ਦਸਤਾਵੇਜ਼ ਚਾਰਜ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਗੌਰਤਲਬ ਹੈ ਕਿ ਹਾਲ ਹੀ ਦੇ ਮਹੀਨਿਆਂ ‘ਚ ਵਿਆਜ ਦਰਾਂ ਸਭ ਤੋਂ ਘੱਟ ਹੋਣ ਦੇ ਬਾਵਜੂਦ ਕਰਜ਼ ਮੰਗ ‘ਚ ਵਾਧਾ ਸੰਤੋਸ਼ਜਨਕ ਨਹੀਂ ਹੈ, ਜਿਸ ਕਾਰਨ ਪੰਜਾਬ ਨੈਸ਼ਨਲ ਬੈਂਕ ਨੇ ਲੋਨ ਗਾਹਕਾਂ ਨੂੰ ਖਿੱਚਣ ਲਈ ਇਹ ਲੁਭਾਵਣਾ ਫ਼ੈਸਲਾ ਕੀਤਾ ਹੈ।

ਬੈਂਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, “ਗਾਹਕ 31 ਦਸੰਬਰ, 2020 ਤੱਕ ਇਸ ਦਿਲਚਸਪ ਪੇਸ਼ਕਸ਼ ਦਾ ਫਾਇਦਾ ਲੈ ਸਕਦੇ ਹਨ।” ਬੈਂਕ ਨੇ ਕਿਹਾ ਕਿ ਦੇਸ਼ ਭਰ ‘ਚ ਪੀ. ਐੱਨ. ਬੀ. ਦੀਆਂ 10,897 ਸ਼ਾਖਾਵਾਂ ਜਾਂ ਡਿਜੀਟਲ ਚੈਨਲਾਂ ਰਾਹੀਂ ਇਸ ਦਾ ਫਾਇਦਾ ਉਠਾਇਆ ਜਾ ਸਕਦਾ ਹੈ।

ਪੀ. ਐੱਨ. ਬੀ. ਨੇ ਕਿਹਾ ਕਿ ਹੋਮ ਲੋਨ ਗਾਹਕਾਂ ਨੂੰ ਦਸਤਾਵੇਜ਼ੀ ਚਾਰਜਾਂ ਤੋਂ ਇਲਾਵਾ 0.35 ਫੀਸਦੀ ਪ੍ਰੋਸੈਸਿੰਗ ਫੀਸ ਜੋ ਕਿ ਵੱਧ ਤੋਂ ਵੱਧ 15,000 ਰੁਪਏ ਹੋ ਸਕਦੀ ਹੈ, ‘ਚ ਛੋਟ ਦਿੱਤੀ ਗਈ ਹੈ। ਉੱਥੇ ਹੀ, ਕਾਰ ਲੋਨ ‘ਤੇ ਗਾਹਕ ਹੁਣ ਕੁੱਲ ਕਰਜ਼ ਰਾਸ਼ੀ ‘ਤੇ 0.25 ਫੀਸਦੀ ਤੱਕ ਦੀ ਬਚਤ ਕਰ ਸਕਦੇ ਹਨ।

ਇਸ ਤੋਂ ਇਲਾਵਾ ਪ੍ਰਾਪਰਟੀ ‘ਤੇ ਲੋਨ ਦੇ ਮਾਮਲੇ ‘ਚ ਕਰਜ਼ ਰਾਸ਼ੀ ਦੇ ਹਿਸਾਬ ਨਾਲ ਵੱਧ ਤੋਂ ਵੱਧ 1 ਲੱਖ ਰੁਪਏ ਦੀ ਬਚਤ ਹੋਵੇਗੀ। ਬੈਂਕ ਨੇ ਕਿਹਾ ਕਿ 1 ਸਤੰਬਰ, 2020 ਤੋਂ ਉਹ ਹੋਮ ਲੋਨ ‘ਤੇ 7.10 ਫੀਸਦੀ ਅਤੇ ਕਾਰ ਲੋਨ ‘ਤੇ 7.55 ਫੀਸਦੀ ਦੀਆਂ ਆਕਰਸ਼ਕ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। news source: jagbani

Leave a Reply

Your email address will not be published.