ਲੋਕ ਇਨਸਾਫ ਪਾਰਟੀ (ਲਿਪ) ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨੀਂ ਦੋ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀ ਜਲੰਧਰ ਦੀ 15 ਸਾਲਾ ਕੁੜੀ ਕੁਸਮ ਦਾ ਗੋਲਡ ਮੈਡਲ ਨਾਲ ਜਲਦ ਹੀ ਸਨਮਾਨ ਕਰਨ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਸ ਬਹਾਦਰੀ ਨਾਲ ਕੁਸਮ ਨੇ ਹਥਿਆਰਬੰਦ ਲੁਟੇਰਿਆਂ ਦਾ ਸਾਹਮਣਾ ਕੀਤਾ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੁਟੇਰੇ ਨੂੰ ਕਾਬੂ ਕੀਤਾ ਜਿਸ ਕਾਰਨ ਉਸ ਦਾ ਗੁੱਟ ਵੀ ਵੱਢਿਆ ਗਿਆ, ਇਕ ਬਹਾਦਰੀ ਵਾਲਾ ਕਦਮ ਹੈ ਅਤੇ ਇਸ ਤੋਂ ਆਮ ਲੋਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਬੈਂਸ ਨੇ ਉਨ੍ਹਾਂ ਡਾਕਟਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਬਹਾਦਰ ਅਤੇ ਗਰੀਬ ਕੁੜੀ ਦੇ ਗੁੱਟ ਦਾ ਆਪ੍ਰੇਸ਼ਨ ਬਿਨਾਂ ਕੋਈ ਫੀਸ ਲਏ ਕੀਤਾ।
ਇਸ ਤਰ੍ਹਾਂ ਵਾਪਰੀ ਸੀ ਘਟਨਾ – ਜਲੰਧਰ ਦੇ ਦੀਨ ਦਿਆਲ ਨਗਰ ‘ਚ ਲੁਟੇਰਿਆਂ ਨੇ ਕੁਸਮ ‘ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦੋਂ ਉਹ ਟਿਊਸ਼ਨ ‘ਤੇ ਜਾ ਰਹੀ ਸੀ। ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸ ਦਾ ਮੋਬਾਇਲ ਖੋਹ ਲਿਆ ਗਿਆ। ਮੋਬਾਇਲ ਲੁੱਟਣ ਦੌਰਾਨ ਇਕ ਲੁਟੇਰਾ ਮੋਟਰਸਾਈਕਲ ‘ਤੇ ਸਵਾਰ ਸੀ ਅਤੇ ਦੂਜਾ ਹੱਥ ‘ਚ ਤੇਜ਼ਧਾਰ ਹਥਿਆਰ ਫੜੀ ਕੁੜੀ ਨੂੰ ਡਰਾ ਕੇ ਫਰਾਰ ਹੋਣ ਦੀ ਫਿਰਾਕ ‘ਚ ਸੀ ਪਰ ਕੁਸਮ ਨੇ ਬਿਨਾਂ ਡਰੇ ਲੁਟੇਰੇ ਦਾ ਡੱਟ ਕੇ ਮੁਕਾਬਲਾ ਕੀਤਾ |
ਗੁੱਸੇ ‘ਚ ਲੁਟੇਰੇ ਵੱਲੋਂ ਉਸ ਦੇ ਹੱਥ ‘ਤੇ ਦਾਤਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਈ। ਇਸ ਦੇ ਬਾਵਜੂਦ ਵੀ ਉਹ ਲੁਟੇਰੇ ਨੂੰ ਭੱਜਣ ਨਹੀਂ ਦਿੰਦੀ ਅਤੇ ਦੂਰ ਤੱਕ ਉਸ ਦਾ ਪਿੱਛਾ ਕਰਦੀ ਹੈ। ਇਹ ਸਾਰਾ ਮਾਮਲਾ ਵਾਰਦਾਤ ਦੀ ਥਾਂ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: jagbani