ਕਿਸਾਨ ਨਿਧੀ ਯੋਜਨਾਂ ਦਾ ਲਾਭ ਲੈਣ ਵਾਲਿਆਂ ਲਈ ਆਈ ਬਹੁਤ ਜਰੂਰੀ ਖ਼ਬਰ

ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਰਥਕ ਮਦਦ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਸੀ। ਹੁਣ ਤਕ ਇਸ ਯੋਜਨਾ ਤਹਿਤ 8 ਵਾਰ ਕਿਸਾਨਾਂ ਦੇ ਖਾਤੇ ਵਿਚ ਪੈਸਾ ਪਾਇਆ ਜਾ ਚੁੱਕਾ ਹੈ। ਸਮੇਂ ਦੇ ਨਾਲ ਹੀ ਨਵੇਂ ਕਿਸਾਨ ਵੀ ਇਸ ਯੋਜਨਾ ਨਾਲ ਜੁਡ਼ਦੇ ਆ ਰਹੇ ਹਨ।

ਇਸ ਦੌਰਾਨ ਕਈ ਕਿਸਾਨਾਂ ਨੇ ਗਲਤ ਢੰਗ ਨਾਲ ਇਸ ਯੋਜਨਾ ਦਾ ਫਾਇਦਾ ਲੈਣ ਦੀ ਕੋਸ਼ਿਸ਼ ਵੀ ਕੀਤੀ ਹੈ। ਸਰਕਾਰ ਨੇ ਅਜਿਹੇ ਕਿਸਾਨਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਨਾਂ ਲਿਸਟ ਵਿਚੋਂ ਬਾਹਰ ਕੱਢ ਦਿੱਤਾ ਹੈ।

ਜੇ ਤੁਸੀਂ ਆਪਣਾ ਨਾਂ ਪੀਐਮ ਕਿਸਾਨ ਸਨਮਾਨ ਨਿਧੀ ਦੇ ਲਾਭਪਾਤਰੀ ਦੇ ਰੂਪ ਵਿਚ ਦਰਜ ਕੀਤਾ ਹੈ ਅਤੇ ਤੁਸੀਂ ਅਗਲੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਆਪਣੇ ਖਾਤੇ ਦਾ ਸਟੈਟਸ ਚੈਕ ਕਰਨਾ ਜ਼ਰੂਰੀ ਹੈ।

ਸਟੈਟਸ ਚੈਕ ਕਰਨ ਨਾਲ ਤੁਹਾਨੂੰ ਕਈ ਸਵਾਲਾਂ ਦੇ ਜਵਾਬ ਮਿਲ ਜਾਣਗੇ। ਜਿਵੇਂ ਕਿ ਤੁਹਾਨੂੰ ਕਿੰਨੀਆਂ ਕਿਸ਼ਤਾਂ ਮਿਲ ਚੁੱਕੀਆਂ ਹਨ। ਕੋਈ ਕਿਸ਼ਤ ਰੋਕੀ ਗਈ ਹੈ, ਜੇ ਹਾਂ ਤਾਂ ਕਿਉਂ? ਸਟੈਟਸ ਚੈਕ ਕਰਨ ਦਾ ਤਰੀਕਾ ਬਹੁਤ ਹੀ ਅਸਾਨ ਹੈ।

 

 

Leave a Reply

Your email address will not be published. Required fields are marked *