ਹੁਣੇ ਹੁਣੇ ਇਹਨਾਂ ਲੋਕਾਂ ਲਈ ਆਈ ਬਹੁਤ ਜਰੂਰੀ ਖਬਰ-1 ਅਗਸਤ ਤੋਂ ਬਦਲਣ ਜਾ ਰਹੇ ਹਨ ਇਹ ਨਿਯਮ

ਆਈਸੀਆਈਸੀਆਈ ਬੈਂਕ ਜਲਦ ਹੀ ਆਪਣੇ ਬਚਤ ਖਾਤਾਧਾਰਕਾਂ ਲਈ ਨਕਦ ਲੈਣ ਦੇਣ, ਏਟੀਐਮ, ਇੰਟਰਚੇਂਜ ਅਤੇ ਚੈੱਕ ਬੁੱਕ ਫੀਸ ਦੀ ਸੀਮਾ ਵਿਚ ਬਦਲਾਅ ਕਰਨ ਵਾਲਾ ਹੈ। ਆਈਸੀਆਈਸੀਆਈ ਬੈਂਕ ਦੀ ਵੈਬਸਾਈਟ ਮੁਤਾਬਕ ਬਦਲੀ ਫੀਸ 1 ਅਗਸਤ 2021 ਤੋਂ ਪ੍ਰਭਾਵੀ ਹੋਵੇਗੀ।

ICICI Bank ਨੇ ਹਰ ਮਹੀਨੇ ਕੁਲ 4 ਮੁਫ਼ਤ ਨਕਦ ਲੈਣ ਦੇਣ ਦੀ ਛੋਟ ਦਿੱਤੀ ਹੈ। ਬੈਂਕ ਦੀ ਵੈਬਸਾਈਟ ਮੁਤਾਬਕ ਮੁਫ਼ਤ ਸੀਮਾ ਤੋਂ ਜ਼ਿਆਦਾ ਲੈਣ ਦੇਣ ਕਰਨ ’ਤੇ ਫੀਸ 150ਰੁਪਏ ਪ੍ਰਤੀ ਲੈਣ ਦੇਣ ਹੋਵੇਗੀ। ਮੂਲ ਸੀਮਾ (ਜਮ੍ਹਾ ਤੇ ਨਿਕਾਸੀ ਦਾ ਕੁੱਲ ਜੋਡ਼) ਵਿਚ ਘਰੇਲੂ ਅਤੇ ਗੈਰ ਘਰੇਲੂ ਬਰਾਂਚਾਂ ਲੈਣ ਦੇਣ ਵਿਚ ਸ਼ਾਮਲ ਹਨ।
1 ਅਗਸਤ ਤੋਂ ਆਈਸੀਆਈਸੀਆਈ ਬੈਂਕ ਦੇ ਗਾਹਕਾਂ ਲਈ ਬ੍ਰਾਂਚ ਜਿਸ ਬ੍ਰਾਂਚ ਵਿਚ ਖਾਤਾ ਖੁੱਲ੍ਹਾ ਜਾਂ ਪੋਰਟ ਕੀਤਾ ਗਿਆ ਹੈ, ਮੂਲ ਹੱਦ ਪ੍ਰਤੀ ਮਹੀਨਾ 1 ਲੱਖ ਹੋਵੇਗੀ।


ਇਸ ਤੋਂ ਜ਼ਿਆਦਾ ਹੋਣ ’ਤੇ 5 ਰੁਪਏ ਪ੍ਰਤੀ 1000 ਦੇਣਾ ਹੋਵੇਗਾ।ਗੈਰ ਘਰੇਲੂ ਬ੍ਰਾਂਚ ਵਿਚ ਰੋਜ਼ਾਨਾ 25000 ਰੁਪਏ ਤਕ ਦੇ ਨਕਦ ਲੈਣ ਦੇਣ ਲਈ ਕੋਈ ਫੀਸ ਨਹੀਂ ਹੈ। 25000 ਤੋਂ ਜ਼ਿਆਦਾ 5 ਰੁਪਏ ਪ੍ਰਤੀ 1000 ਲੱਗੇਗਾ।ਇਕ ਸਾਲ ਵਿਚ 25 ਚੈਕ ਲਈ ਕੋਈ ਫੀਸ ਨਹੀਂ ਪਰ ਇਸ ਤੋਂ ਬਾਅਦ 25 ਰੁਪਏ ਪ੍ਰਤੀ 10 ਪੰਨਿਆਂ ਦੀ ਵਾਧੂ ਚੈਕ ਬੁੱਕ ਲਈ ਦੇਣੇ ਹੋਣਗੇ।


ਕੈਲੰਡਰ ਮਹੀਨੇ ਦੀ ਪਹਿਲੀ ਨਕਦ ਨਿਕਾਸੀ ਲਈ ਕੋਈ ਪੈਸਾ ਨਹੀਂ ਲੱਗੇਗਾ, ਇਸ ਤੋਂ ਬਾਅਦ ਫੀਸ ਦੇਣੀ ਹੋਵੇਗੀ। ਜ਼ਿਆਦਾ ਜਾਣਾਕਾਰੀ ਲਈ ਬੈਂਕ ਦੀ ਵੈਬਸਾਈਟ ਦੇਖੀ ਜਾ ਸਕਦੀ ਹੈ।

 

 

Leave a Reply

Your email address will not be published. Required fields are marked *