ਲਓ ਲੋਕਾਂ ਦੀਆਂ ਜੇਬਾਂ ਹੋਣਗੀਆਂ ਖਾਲੀ-ਅੱਜ ਫ਼ਿਰ ਏਨਾਂ ਮਹਿੰਗਾ ਹੋਇਆ ਪੈਟਰੋਲ

ਸੋਮਵਾਰ 5 ਜੁਲਾਈ ਨੂੰ ਪੈਟਰੋਲ ਦੀਆਂ ਕੀਮਤਾਂ ‘ਚ ਤੇਜ਼ੀ ਰਹੀ, ਜਦਕਿ ਡੀਜ਼ਲ ਦੇ ਰੇਟ ‘ਚ ਕੋਈ ਬਦਲਾਅ ਨਹੀਂ ਹੋਇਆ। ਅੱਜ ਘਰੇਲੂ ਬਾਜ਼ਾਰ ‘ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 31 ਤੋਂ 39 ਪੈਸੇ ਪ੍ਰਤੀ ਲੀਟਰ ਤਕ ਵਧਾ ਦਿੱਤਾ। ਦਿੱਲੀ ‘ਚ ਸੋਮਵਾਰ ਨੂੰ ਇੰਡੀਅਨ ਆਇਲ ਦੇ ਪੰਪ ‘ਤੇ ਪੈਟਰੋਲ 99.86 ਰੁਪਏ ਪ੍ਰਤੀ ਲੀਟਰ ‘ਤੇ ਚੱਲਿਆ ਗਿਆ। ਦੂਜੇ ਪਾਸੇ ਡੀਜ਼ਲ ‘ਚ ਕੋਈ ਬਦਲਾਅ ਨਹੀਂ ਹੋਇਆ ਤੇ ਇਹ 89.36 ਰੁਪਏ ਪ੍ਰਤੀ ਲੀਟਰ ਦੇ ਭਾਅ ‘ਤੇ ਬਣਿਆ ਰਿਹਾ।

ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 105.92 ਰੁਪਏ ‘ਤੇ ਪਹੁੰਚ ਗਿਆ ਹੈ ਜਦਕਿ ਡੀਜ਼ਲ ਦੀ ਕੀਮਤ 96.91 ਰੁਪਏ ਪ੍ਰਤੀ ਲੀਟਰ ਹੈ। ਕੋਲਕਾਤਾ ‘ਚ ਪੈਟਰੋਲ 99.84 ਤੇ ਡੀਜ਼ਲ 92.27 ਰੁਪਏ ਪ੍ਰਤੀ ਲੀਟਰ ‘ਚ ਵਿਕ ਰਿਹਾ ਹੈ। ਚੇਨਈ ‘ਚ ਪੈਟਰੋਲ ਦੇ ਦਾਮ ਵਧਣ ਤੋਂ ਬਾਅਦ 100.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਡੀਜ਼ਲ 93.91 ਰੁਪਏ ਪ੍ਰਤੀ ਲੀਟਰ ਹੈ।

ਇਸ ਤੋਂ ਇਲਾਵਾ ਚੰਡੀਗੜ੍ਹ ‘ਚ ਪੈਟਰੋਲ 96.03 ਰੁਪਏ ਲੀਟਰ ਤੇ ਡੀਜ਼ਲ 89.00 ਰੁਪਏ ਲੀਟਰ ਹੈ। ਪੈਟਰੋਲ ਤੇ ਡੀਜ਼ਲ ਦੇ ਦਾਮ ‘ਚ ਵਾਧੇ ਦਾ ਇਕ ਕਾਰਨ ਇਹ ਵੀ ਹੈ ਕਿ ਇਸ ‘ਚ ਡੀਜ਼ਲ ਕਮੀਸ਼ਨ, ਐਕਸਾਈਜ਼ ਡਿਊਟੀ ਤੇ ਹੋਰ ਚੀਜ਼ਾਂ ਜੋੜਣ ਤੋਂ ਬਾਅਦ ਇਸ ਦਾ ਦਾਮ ਲਗਪਗ ਦੋਗੁਣਾ ਹੋ ਜਾਂਦਾ ਹੈ।

ਆਪ ਇੰਡੀਅਨ ਆਇਲ ਦੀ ਵੈੱਬਸਾਈਟ ਤੋਂ ਦਾਮ ਪਤਾ ਕਰ ਸਕਦੇ ਹੋ। ਤੁਹਾਨੂੰ RSP ਨਾਲ ਆਪਣੇ ਸ਼ਹਿਰ ਦਾ ਕੋਡ ਟਾਈਪ ਕਰ ਕੇ 9224992249 ਨੰਬਰ ‘ਤੇ SMS ਭੇਜਣਾ ਪਵੇਗਾ। ਹਰ ਸ਼ਹਿਰ ਦਾ ਕੋਡ ਵੱਖ ਹੁੰਦਾ ਹੈ। ਇਹ ਤੁਸੀਂ IOCL ਦੀ ਵੈੱਬਸਾਈਟ ‘ਤੇ ਦੇਖ ਸਕਦੇ ਹੋ।

Leave a Reply

Your email address will not be published.