ਰੰਗ ਲਿਆਇਆ ਕਿਸਾਨ ਅੰਦੋਲਨ, 3 ਗੁਣਾ ਹੋਇਆ MSP ਦਾ ਫਾਇਦਾ-ਦੇਖੋ ਪੂਰੀ ਖ਼ਬਰ

ਬੇਸ਼ੱਕ ਬਹੁਤ ਕਿਸਾਨ ਅਜੇ ਵੀ ਘਰ ਹੀ ਬੈਠੇ ਹਨ ਪਰ ਇਸ ਕਿਸਾਨ ਅੰਦੋਲਨ ਦਾ ਫਾਇਦਾ ਸਾਰੇ ਕਿਸਾਨਾਂ ਨੂੰ ਹੋਇਆ ਹੈ । ਕਿਸਾਨ ਅੰਦੋਲਨ ਹੋਣ ਕਾਰਨ ਕਿਸਾਨਾਂ ਨੂੰ ਪਿਛਲੇ ਸਾਲਾਂ ਨਾਲੋਂ 3 ਗੁਣਾ ਜ਼ਿਆਦਾ ਫਾਇਦਾ ਹੋਇਆ ਕਿਓਂਕਿ ਇਸ ਵਾਰ ਕੌਟਨ ਕਾਰਪੋਰੇਸ਼ਨ ਆਫ ਇੰਡੀਆ (CCI) ਅਨੁਸਾਰ, ਇਸ ਸੀਜ਼ਨ ਵਿੱਚ ਪੰਜਾਬ ਵਿੱਚ MSP ‘ਤੇ ਉਤਪਾਦ ਦੀ ਰਿਕਾਰਡ ਖਰੀਦ ਕੀਤੀ ਗਈ ਹੈ।

ਇਸ ਵਾਰ ਦੇ CCI ਦੇ ਅੰਕੜਿਆਂ ਅਨੁਸਾਰ ਸਰਕਾਰੀ ਖਰੀਦ ਏਜੰਸੀ ਨੇ ਜਨਵਰੀ ਦੇ ਪਹਿਲੇ ਹਫ਼ਤੇ ਤੱਕ ਇਸ ਖਰੀਦ ਸੀਜ਼ਨ (2020-21) ਦੌਰਾਨ ਪੰਜਾਬ ਵਿੱਚ 26.5 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ। ਜਦੋਂਕਿ ਪਿਛਲੇ ਸੀਜ਼ਨ (2019-20) ਦੌਰਾਨ ਇਹ 7.5 ਲੱਖ ਕੁਇੰਟਲ ਸੀ। ਇਸ ਦਾ ਮਤਲਬ ਇਹ ਹੈ ਕਿ ਇਕ ਸਾਲ ਦੇ ਅੰਤਰਾਲ ਵਿੱਚ ਸਰਕਾਰੀ ਏਜੰਸੀ ਵਲੋਂ ਖਰੀਦ ਵਿੱਚ ਤਿੰਨ ਗੁਣਾ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।

ਸਰਕਾਰ ਵਲੋਂ ਖਰੀਦ ਕਰਨ ਦੇ ਕਾਰਨ ਇਸ ਵਾਰ ਪ੍ਰਾਈਵੇਟ ਖਿਡਾਰੀਆਂ ਦੀ ਖਰੀਦ ਬਹੁਤ ਘੱਟ ਗਈ ਹੈ।ਇਸ ਕਾਰਨ ਕਿਸਾਨਾਂ ਨੂੰ ਪ੍ਰਤੀ ਕੁਇੰਟਲ 600 ਰੁ ਤਕ ਦਾ ਫਾਇਦਾ ਹੋਇਆ । ਇਸ ਵਾਰ ਸਰਕਾਰ ਵਲੋਂ 5600 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੀਤੀ ਗਈ ਜਦੋਂ ਕੇ ਪ੍ਰਾਈਵੇਟ ਵਪਾਰੀ ਸਿਰਫ 5000 ਰ ਤਕ ਹੀ ਖਰੀਦ ਕਰਦੇ ਹਨ ।

ਪਿਛਲੇ ਸਾਲ ਕਪਾਹ ਉਤਪਾਦਨ ਕਰਨ ਵਾਲੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਸੀ ਕਿ CCI ਖਰੀਦ ਲਈ ਵੱਡੀ ਗਿਣਤੀ ਵਿੱਚ ਮੰਡੀਆਂ ਵਿੱਚ ਦਾਖਲ ਹੋਣ ‘ਚ ਅਸਫਲ ਰਹੀ ਸੀ ਜਿਸ ਦੇ ਨਤੀਜੇ ਵਜੋਂ ਪ੍ਰਾਈਵੇਟ ਖਿਡਾਰੀ MSP ਤੋਂ ਹੇਠਾਂ ਰੇਟਾਂ ‘ਤੇ ਉਤਪਾਦ ਖਰੀਦਣ ਲਈ ਉਤਰੇ ਸੀ।

CCI ਪੰਜਾਬ ਦਫ਼ਤਰ ਦੇ ਅੰਕੜਿਆਂ ਅਨੁਸਾਰ ਪਿਛਲੇ ਸੀਜ਼ਨ ਦੇ ਮੁਕਾਬਲੇ ਇਸ ਸੀਜ਼ਨ ਵਿੱਚ ਸਰਕਾਰੀ ਏਜੰਸੀ ਵੱਲੋਂ ਨਰਮੇ ਦੀ ਖਰੀਦ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। CCI ਦੇ ਅਧਿਕਾਰੀਆਂ ਅਨੁਸਾਰ ਅਪ੍ਰੈਲ ਤੱਕ ਇਸ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *