ਜੱਸ ਬਾਜਵਾ ਨੇ ਸ਼ਰੇਆਮ ਠੋਕਿਆ ਸੰਨੀ ਦਿਓਲ ਤੇ ਰੱਜ ਕੇ ਪਾਈਆਂ ਲਾਹਨਤਾਂ-ਦੇਖੋ ਤਾਜ਼ਾ ਵੀਡੀਓ

ਖ਼ੇਤੀ ਕਾਨੂੰਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕਿਸਾਨੀ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ। ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ ‘ਤੇ ਮੀਂਹ ਤੇ ਠੰਡੀਆਂ ਰਾਤਾਂ ‘ਚ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਬੈਠੇ ਹੋਏ ਹਨ। ਇਸ ਅੰਦੋਲਨ ‘ਚ ਕਿਸਾਨਾਂ ਨਾਲ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਅਦਾਕਾਰ ਅਤੇ ਗਾਇਕ ਵੀ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।

ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ‘ਚੋਂ ਕੋਈ ਨਾ ਕੋਈ ਰੋਜ਼ਾਨਾ ਕਿਸਾਨੀ ਅੰਦੋਲਨ ‘ਚ ਸ਼ਾਮਲ ਹੋ ਰਿਹਾ ਹੈ ਤੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਬਹੁਤ ਸਪੋਰਟ ਕਰ ਰਹੇ ਹਨ। ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਜੱਸ ਬਾਜਵਾ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਲਗਾਤਾਰ ਦਿੱਲੀ ਸੰਘਰਸ਼ ਦੌਰਾਨ ਡਟੇ ਹੋਏ ਹਨ।

ਹਾਲ ਹੀ ‘ਚ ‘ਜਗਬਾਣੀ’ ਨਾਲ ਗੱਲ ਕਰਦਿਆਂ ਜੱਸ ਬਾਜਵਾ ਨੇ ਤਿੱਖੇ ਬੋਲਾਂ ‘ਚ ਕੇÎਂਦਰ ਸਰਕਾਰ ਦੇ ਕਾਲੇ ਕਾਨੂੰਨ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਪੂਰੀ ਦੁਨੀਆ ਦਾ ਅੰਨਦਾਤਾ ਅੱਜ ਸੜਕਾਂ ‘ਤੇ ਬੈਠਾ ਹੋਇਆ ਹੈ। ਆਉਣ ਵਾਲੇ ਦਿਨਾਂ ‘ਚ ਅਸੀਂ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ। ਹੋ ਸਕਦਾ ਕਿ ਆਉਣ ਵਾਲੇ ਸਮੇਂ ਸਾਰੀਆਂ ਜੇਲ੍ਹਾਂ ਭਰੀਆਂ ਹੋਣ।ਕਿਸਾਨ ਅੰਦੋਲਨ ਸ਼ੁਰੂ ਤੋਂ ਹੀ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਹੈ, ਜੋ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗਾ।

ਜੱਸ ਬਾਜਵਾ ਨੇ ਸੰਨੀ ਦਿਓਲ ਬਾਰੇ ਗੱਲ ਕਰਦਿਆਂ ਕਿਹਾ ਕਿ, ‘ਸੰਨੀ ਦਿਓਲ ਦਾ ਗੱਦਾਰ ਨਿਕਲਿਆ। ਅਸੀਂ ਸਾਰੇ ਸੰਨੀ ਦਿਓਲ ਦਾ ਬਾਈਕਾਟ ਕਰਦੇ ਹਾਂ। ਸੰਨੀ ਦਿਓਲ ਨੂੰ ਅਸੀਂ ਆਪਣਾ ਭਰਾ ਮੰਨਦੇ ਜੇਕਰ ਉਹ ਅਸਤੀਫ਼ਾ ਦੇ ਕੇ ਘਰ ਬੈਠ ਜਾਂਦਾ ਪਰ ਉਸ ਨੇ ਤਾਂ ਕੇਂਦਰ ਸਰਕਾਰ ਦੇ ਕਾਲੇ ਕਾਨੂੰਨ ਦੀ ਤਾਰੀਫ਼ ਕਰਕੇ ਕਿਸਾਨਾਂ ਨੂੰ ਦੋਸ਼ੀ ਠਹਿਰਾਇਆ। ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਅੱਗੋ ਤੋਂ ਕਿਸੇ ਵੀ ਫ਼ਿਲਮੀ ਕਲਾਕਾਰ ਨੂੰ ਪੰਜਾਬ ‘ਚ ਨਾ ਆਉਣ ਦਿਓ ਅਤੇ ਨਾ ਹੀ ਇਨ੍ਹਾਂ ‘ਤੇ ਵਿਸ਼ਵਾਸ ਕਰੋ।

ਪੰਜਾਬ ‘ਚ ਬਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਦਾ ਵੀ ਹੋਵੇਗਾ ਵਿਰੋਧ – ਬਾਲੀਵੁੱਡ ‘ਚ ਕਈ ਸਿਤਾਰਿਆਂ ਨੇ ਕਿਸਾਨਾਂ ਦਾ ਸਮਰਥਨ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਮੋਦੀ ਦੇ ਕਾਲੇ ਕਾਨੂੰਨ ਦੀ ਹਮਾਇਤ ਕੀਤੀ। ਇਸ ਨੂੰ ਵੇਖਦੇ ਹੋਏ ਜੱਸ ਬਾਜਵਾ ਨੇ ਕਿਹਾ ਹੁਣ ਆਉਣ ਵਾਲੇ ਸਮੇਂ ‘ਚ ਬਾਲੀਵੁੱਡ ਵਾਲਿਆਂ ਦੀਆਂ ਫ਼ਿਲਮਾਂ ਦੀਆਂ ਸ਼ੂਟਿੰਗਾਂ ਦਾ ਵੀ ਪੰਜਾਬ ‘ਚ ਵਿਰੋਧ ਕੀਤਾ ਜਾਵੇਗਾ। ਇਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਖ਼ੇਤਾਂ ‘ਚ ਨਹੀਂ ਵੜਨ ਦਿਆਂਗੇ। ਬਾਲੀਵੁੱਡ ਵਾਲਿਆਂ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ‘ਤੇ ਆਧਾਰਿਤ ਫ਼ਿਲਮਾਂ ਬਣਾ ਕੇ ਪੈਸੇ 400-400 ਕਰੋੜ ਰੁਪਏ ਕਮਾਉਣ।

Leave a Reply

Your email address will not be published. Required fields are marked *