ਮੁਕੇਸ਼ ਅੰਬਾਨੀ ਨੂੰ ਲੱਗਾ ਕਿਸਾਨ ਅੰਦੋਲਨ ਦਾ ਸੇਕ-ਆਖ਼ਰ ਸਰਕਾਰ ਨੂੰ ਕਰਤੀ ਇਹ ਅਪੀਲ-ਦੇਖੋ ਪੂਰੀ ਖ਼ਬਰ

ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇਂਸ ਜੀਓ ਨੂੰ ਕਾਫੀ ਸੇਕ ਲੱਗਾ ਹੈ। ਇਸ ਦੇ ਚੱਲਦਿਆਂ ਰਿਲਾਇੰਸ ਜੀਓ ਨੇ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਨੂੰ ਚਿੱਠੀ ਲਿਖ ਕੇ ਭਾਰਤੀ ਏਅਰਟੈਲ ਤੇ ਵੋਡਾਫੋਨ ਆਈਡੀਆ ਖਿਲਾਫ ਅਨੈਤਕਿਤਾ ਤੇ ਬੇਈਮਾਨੀ ਕਰਨ ਲਈ ਸਖਤ ਐਕਸ਼ਨ ਲੈਣ ਲਈ ਕਿਹਾ।

ਜੀਓ ਨੇ ਦੇਸ਼ ਦੇ ਉੱਤਰੀ ਹਿੱਸਿਆਂ ‘ਚ ਕਿਸਾਨ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੈਲ ਵੱਲੋਂ ਮੋਬਾਇਲ ਨੰਬਰ ਪੋਰਟੀਬਿਲਿਟੀ ਪ੍ਰਾਪਤ ਕਰਨ ਲਈ ਝੂਠਾ ਪ੍ਰਚਾਰ ਫੈਲਾਉਣ ਵੱਲ ਧਿਆਨ ਦਿਵਾਇਆ।ਰਿਲਾਇੰਸ ਜੀਓ ਨੇ ਲਿਖਿਆ ਕਿ ਵੋਡਾਫੋਨ-ਆਈਡੀਆ ਤੇ ਭਾਰਤੀ ਏਅਰਟੈਲ ਮਿਲ ਕੇ ਨੌਰਥ ਇੰਡੀਆ ਦੇ ਕਈ ਖੇਤਰਾਂ ਤੋਂ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਅਨੈਤਿਕ ਰਾਹਾਂ ਦਾ ਇਸਤੇਮਾਲ ਕਰ ਰਹੇ ਹਨ |

ਕਿਸਾਨ ਅੰਦੋਲਨ ਦਾ ਫਾਇਦਾ ਚੁੱਕਣ ਲਈ ਇਹ ਦੋਵੇਂ ਕੰਪਨੀਆਂ ਝੂਠੇ ਪ੍ਰਚਾਰ ਦਾ ਇਸਤੇਮਾਲ ਕਰ ਰਹੀ ਹੈ। ਰਿਲਾਇੰਸ ਜਿਓ ਦਾ ਕਹਿਣਾ ਹੈ ਕਿ ਸਤੰਬਰ ‘ਚ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਇਨ੍ਹਾਂ ਦੋਵਾਂ ਨੇ ਆਪਣਾ ਭਰਮਾਊ ਪ੍ਰਚਾਰ ਜਾਰੀ ਰੱਖਿਆ ਹੈ।

ਇਸ ‘ਚ ਕਿਹਾ ਗਿਆ ਕਿ ਏਅਰਟੈਲ ਤੇ ਵੋਡਾਫੋਨ ਆਈਡੀਆ ਲਿਮਿਟਡ ਆਪਣੇ ਕਰਮਚਾਰੀਆ, ਏਜੰਟਾ ਤੇ ਖੁਦਰਾ ਵਿਕਰੇਤਾਵਾਂ ਦੇ ਮਾਧਿਅਮ ਨਾਲ ਇਸ ਸ਼ਾਤਰ ਤੇ ਵੰਡ ਪਾਊ ਅਭਿਆਨ ਨੂੰ ਨਿਰੰਤਰ ਅੱਗੇ ਵਧਾਉਣ ‘ਚ ਲੱਗੀ ਹੋਈ ਹੈ।

ਉਹ ਜਨਤਾ ਨੂੰ ਦਾਅਵੇ ਕਰਕੇ ਉਕਸਾ ਰਹੇ ਹਨ ਕਿ Jio ਮੋਬਾਇਲ ਨੰਬਰਾਂ ਨੂੰ ਆਪਣੇ ਨੈਟਵਰਕ ‘ਚ ਤਬਦੀਲ ਕਰਨਾ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨਾ ਹੋਵੇਗਾ, ਚਿੱਠੀ ‘ਚ ਪੰਜਾਬ ਤੇ ਹੋਰ ਉੱਤਰੀ ਸੂਬਿਆਂ ‘ਚ ਭਰਮ ਫੈਲਾਊ ਤੇ ਉਕਸਾਊ ਅਭਿਆਨ ਦੀਆਂ ਤਸਵੀਰਾਂ ਸਨ।

Leave a Reply

Your email address will not be published.