ਹੁਣੇ ਹੁਣੇ ਇਹਨਾਂ ਸੂਬਿਆਂ ਚ’ ਭਾਰੀ ਮੀਂਹ ਪੈਣ ਦੀ ਆਈ ਵੱਡੀ ਚੇਤਾਵਨੀਂ-ਹੋ ਜਾਓ ਤਿਆਰ,ਦੇਖੋ ਪੂਰੀ ਜਾਣਕਾਰੀ

ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ਵਿੱਚ ਮੌਸਮ ਦਾ ਮਿਜਾਜ਼ ਠੰਢਾ ਹੋ ਗਿਆ ਹੈ। ਪਹਾੜਾਂ ‘ਚ ਬਰਫਬਾਰੀ ਦਾ ਦੌਰ ਜਾਰੀ ਹੈ। ਕਈ ਇਲਾਕਿਆਂ ਵਿੱਚ ਬਰਫਬਾਰੀ ਤੋਂ ਬਾਅਦ ਪਾਰਾ ਸਿਫ਼ਰ ਤੋਂ ਹੇਠਾਂ ਪਹੁੰਚ ਗਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ, ਪਹਾੜਾਂ ‘ਤੇ ਬਰਫਬਾਰੀ ਦੇ ਵਿਚਕਾਰ ਦੇਸ਼ ਦੇ ਪੰਜ ਤੋਂ ਵੱਧ ਸੂਬਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ।

ਖ਼ਾਸਕਰ ਉੱਤਰੀ ਹਿੱਸਿਆਂ ਵਿੱਚ ਮੌਸਮ ਦੀ ਗਤੀਵਿਧੀ ਘੱਟ ਹੋਣ ਦੀ ਸੰਭਾਵਨਾ ਦੇ ਕਾਰਨ ਮੱਧ ਪ੍ਰਦੇਸ਼, ਮਹਾਰਾਸ਼ਟਰ ਸਮੇਤ ਛੱਤੀਸਗੜ੍ਹ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਬਾਰਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਆਈਐਮਡੀ ਦਾ ਕਹਿਣਾ ਹੈ ਕਿ ਅਗਲੇ 24 ਤੋਂ 36 ਘੰਟਿਆਂ ਵਿੱਚ ਉੱਤਰ ਭਾਰਤ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ, ਜਦੋਂ ਕਿ ਮੱਧ ਇਲਾਕਿਆਂ ‘ਚ ਵੀ ਜਾਰਾ ਡਿੱਗੇਗਾ।

ਇਸ ਤੋਂ ਇਲਾਵਾ ਉੱਤਰੀ ਸੂਬਿਆਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਅਤੇ ਉਤਰਾਖੰਡ ਵਿੱਚ ਬਾਰਸ਼ ਹੋਣ ਨਾਲ ਠੰਢ ਵਧੇਗੀ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 4-5 ਦਿਨਾਂ ਦੌਰਾਨ ਮੱਧ ਪ੍ਰਦੇਸ਼, ਮੱਧ ਮਹਾਰਾਸ਼ਟਰ ਵਿੱਚ ਤੇਜ਼ੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਪੰਜਾਬ ਵਿੱਚ ਅੰਮ੍ਰਿਤਸਰ, ਲੁਧਿਆਣਾ ਅਤੇ ਪਟਿਆਲੇ ਵਿੱਚ ਤਾਪਮਾਨ ਵਿੱਚ ਗਿਰਾਵਟ ਵੇਖੀ ਜਾ ਸਕਦੀ ਹੈ। ਸੋਮਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਤੇ ਧੁੰਦ ਨੇ ਕਬਜ਼ਾ ਕੀਤਾ। ਸੰਘਣੀ ਧੁੰਦ ਨੇ ਸਵੇਰੇ ਅਮ੍ਰਿਤਸਰ, ਲੁਧਿਆਣਾ, ਬਠਿੰਡਾ, ਪਠਾਨਕੋਟ ਅਤੇ ਭਿਵਾਨੀ ਸਮੇਤ ਕਈ ਥਾਂਵਾਂ ‘ਤੇ ਕੋਹਰਾ ਛਾਇਆ ਰਿਹਾ। ਜ਼ਿਆਦਾਤਰ ਥਾਂਵਾਂ ‘ਤੇ ਰਾਤ ਦਾ ਤਾਪਮਾਨ ਆਮ ਦੇ ਨੇੜੇ ਰਿਹਾ।

ਪਹਾੜਾਂ ਉੱਤੇ ਬਰਫਬਾਰੀ, ਮੈਦਾਨਾਂ ਵਿੱਚ ਠੰਢ – ਆਈਐਮਡੀ ਮੁਤਾਬਕ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਜਾਰੀ ਰਹੇਗੀ। ਬਰਫਬਾਰੀ ਦੇ ਵਿਚਕਾਰ 3 ਹਜ਼ਾਰ ਫੁੱਟ ਤੋਂ ਉੱਪਰ ਵਾਲੇ ਖੇਤਰਾਂ ਵਿੱਚ ਵੀ ਬਾਰਸ਼ ਹੋਣ ਦੀ ਉਮੀਦ ਹੈ। ਇਸ ਬਰਫਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧਣ ਦੀ ਸੰਭਾਵਨਾ ਹੈ।

Leave a Reply

Your email address will not be published.