ਹੁਣੇ ਹੁਣੇ ਅਦਾਕਾਰ ਧਰਮਿੰਦਰ ਕਿਸਾਨੀ ਸੰਘਰਸ਼ ਬਾਰੇ ਕਹਿ ਗਿਆ ਵੱਡੀ ਗੱਲ-ਹਰ ਪਾਸੇ ਹੋਈ ਚਰਚਾ-ਦੇਖੋ ਪੂਰੀ ਖ਼ਬਰ

ਬੀਤੇ ਮਹੀਨੇ ਦੀ 26 ਨਵੰਬਰ ਤੋਂ ਕਿਸਾਨਾਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤਾ ਗਿਆ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਧਰਨਾ ਲਗਾਇਆ ਗਿਆ ਹੈ। ਇਸ ਰੋਸ ਪ੍ਰਦਰਸ਼ਨ ਦੇ ਵਿਚ ਵੱਖ ਵੱਖ ਰਾਜਾਂ ਦੇ ਕਿਸਾਨ ਇਕੱਠੇ ਹੋ ਕੇ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਮੋਰਚੇ ਮਾਰ ਕੇ ਬੈਠੇ ਹੋਏ ਹਨ। ਇਨ੍ਹਾਂ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਉਪਰ ਵੱਖ-ਵੱਖ ਵਰਗਾਂ ਦੇ ਵਿਅਕਤੀਆਂ ਵੱਲੋਂ ਹੁਣ ਤੱਕ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾ ਚੁੱਕੀਆਂ ਹਨ।

ਜਿਸ ਦੇ ਚਲਦੇ ਹੋਏ ਬਾਲੀਵੁੱਡ ਦੇ ਹੀ-ਮੈਨ ਆਖੇ ਜਾਣ ਵਾਲੇ ਧਰਮਿੰਦਰ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਅਪੀਲ ਦੇ ਸਬੰਧ ਵਿੱਚ ਧਰਮਿੰਦਰ ਨੇ ਸੋਸ਼ਲ ਮੀਡੀਆ ਟਵਿਟਰ ਉਪਰ ਇਕ ਟਵੀਟ ਵੀ ਕੀਤਾ ਜਿੱਥੇ ਉਨ੍ਹਾਂ ਨੇ ਲਿਖਦੇ ਹੋਏ ਆਖਿਆ ਕਿ ਮੈਂ ਆਪਣੇ ਕਿਸਾਨ ਭਰਾਵਾਂ ਦੇ ਦੁੱਖਾਂ ਨੂੰ ਵੇਖ ਕੇ ਬਹੁਤ ਦੁਖੀ ਹਾਂ, ਸਰਕਾਰ ਨੂੰ ਇਸ ਬਾਰੇ ਜਲਦ ਹੀ ਕੁਝ ਕਰਨਾ ਚਾਹੀਦਾ ਹੈ।

ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਹੀਰੋ ਧਰਮਿੰਦਰ ਵੱਲੋਂਂ ਇਸੇ ਖੇਤੀ ਅੰਦੋਲਨ ਦੇ ਸੰਬੰਧ ਵਿਚ ਇਕ ਟਵੀਟ ਕੀਤਾ ਗਿਆ ਸੀ ਜਿਸ ਨੂੰ ਉਨ੍ਹਾਂ ਨੇ ਬਾਅਦ ਵਿੱਚ ਡਲੀਟ ਕਰ ਦਿੱਤਾ ਸੀ। ਇਸ ਡਿਲੀਟ ਕੀਤੇ ਗਏ ਟਵੀਟ ਉੱਪਰ ਬਹੁਤ ਸਾਰੇ ਲੋਕਾਂ ਵੱਲੋਂ ਆਲੋਚਨਾ ਕੀਤੀ ਗਈ ਸੀ। ਇੱਕ ਟਵਿੱਟਰ ਉਪਭੋਗਤਾ ਦੇ ਧਰਮਿੰਦਰ ਵੱਲੋਂ ਟਵੀਟ ਕੀਤੇ ਗਏ ਪੋਸਟ ਦਾ ਸਕ੍ਰੀਨਸ਼ੌਟ ਸਾਂਝਾ ਕਰਦੇ ਹੋਏ ਇਸ ਨੂੰ ਡਲੀਟ ਕਰਨ ਦਾ ਜਵਾਬ ਮੰਗਿਆ ਸੀ।

ਜਿਸ ਦੇ ਜਵਾਬ ਵਿੱਚ ਧਰਮਿੰਦਰ ਨੇ ਆਖਿਆ ਸੀ ਕਿ ਮੈਂ ਟਵੀਟ ਇਸ ਲਈ ਹਟਾ ਲਿਆ ਕਿਉਂਕਿ ਮੈਂ ਇਸ ਤਰਾਂ ਦੀਆਂ ਟਿੱਪਣੀਆਂ ਤੋਂ ਦੁਖੀ ਹਾਂ। ਤੁਸੀਂ ਮੈਨੂੰ ਦਿਲੋਂ ਗਾ-ਲਾਂ ਕੱਢ ਸਕਦੇ ਹੋ। ਮੈਂ ਖੁਸ਼ ਹਾਂ ਕਿ ਤੁਸੀਂ ਖੁਸ਼ ਹੋ। ਮੈਂ ਆਪਣੇ ਕਿਸਾਨ ਭਰਾਵਾਂ ਲਈ ਦੁਖੀ ਹਾਂ।

ਹੋਰ ਬਹੁਤ ਸਾਰੇ ਟਵਿਟਰ ਉਪਯੋਗਤਾਵਾਂ ਨੇ ਇੱਥੋਂ ਤਕ ਆਖ ਦਿੱਤਾ ਸੀ ਕਿ ਇਸ ਪੋਸਟ ਨੂੰ ਡਿਲੀਟ ਧਰਮਿੰਦਰ ਨੇ ਗੁਰਦਾਸ ਪੁਰ ਤੋਂ ਐਮਪੀ ਅਤੇ ਪੁੱਤਰ ਸੰਨੀ ਦਿਓਲ ਦੇ ਕਹਿਣ ਉੱਪਰ ਕੀਤਾ ਸੀ। ਇਸ ਸਬੰਧੀ ਵੀ ਧਰਮਿੰਦਰ ਨੇ ਜਵਾਬ ਦਿੱਤਾ ਸੀ ਕਿ ਮੈਂ ਤੁਹਾਡੀ ਮਾਨਸਿਕਤਾ ਬਾਰੇ ਕੁਝ ਨਹੀਂ ਕਹਾਂਗਾ। ਧਰਮਿੰਦਰ ਇਸ ਸਮੇਂ ਸਰਕਾਰ ਨੂੰ ਇਕੋ ਗੱਲ ਆਖ ਰਿਹਾ ਹੈ ਕਿ ਉਹ ਕਿਸਾਨਾਂ ਦੇ ਸੰਘਰਸ਼ ਦਾ ਹੱਲ ਜਲਦੀ ਕੱਢਣ।

Leave a Reply

Your email address will not be published. Required fields are marked *