ਮੋਗਾ ਦੇ ਇਸ ਸਰਪੰਚ ਨੇ ਕਿਸਾਨੀ ਅੰਦੋਲਨ ਕਰਕੇ ਦਿੱਤੀ ਵੱਡੀ ਕੁਰਬਾਨੀ-ਹਰ ਪਾਸੇ ਕਰਾਤੀ ਬੱਲੇ-ਬੱਲੇ,ਦੇਖੋ ਪੂਰੀ ਖ਼ਬਰ

ਸਿਰਫ਼ ਸੱਚਾ ਪਿਆਰ ਹੀ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦਾ ਹੈ। ਆਪਣੀ ਧਰਤੀ ਲਈ ਇਸੇ ਮੁਹੱਬਤ ਸਦਕਾ 28 ਸਾਲ ਦੇ ਨੌਜਵਾਨ ਪ੍ਰੀਤਇੰਦਰ ਪਾਲ ਸਿੰਘ ਮਿੰਟੂ ਨੇ ਉਹ ਕਰ ਵਿਖਾਇਆ ਜੋ ਵਿਰਲਾ ਹੀ ਕੋਈ ਕਰ ਸਕਦਾ ਹੈ। ਜਿੱਥੇ ਉਨ੍ਹਾਂ ਦੇ ਹਾਣ ਦੇ ਨੌਜਵਾਨ ਵਿਦੇਸ਼ਾਂ ਚ ਜਾ ਕੇ ਵੱਸਣ ਦਾ ਸੁਪਨਾ ਵੇਖਦੇ ਹਨ ਉੱਥੇ 18 ਸਾਲ ਦੀ ਉਮਰ ਵਿੱਚ ਕੈਨੇਡਾ ਨੂੰ ਛੱਡ ਕੇ ਵਾਪਸ ਆਕੇ ਮਿੰਟੂ ਨੇ ਆਪਣੀ ਧਰਤੀ ਨੂੰ ਕੈਨੇਡਾ ਵਾਂਗ ਸੋਹਣਾ ਬਣਾਉਣ ਤੇ ਉਸ ਦੇ ਸੱਚੇ ਵਿਕਾਸ ਲਈ ਕੰਮ ਕਰਨ ਲਈ ਕੰਮ ਕਰਨਾ ਸ਼ੁਰੂ ਕੀਤਾ ਜੋ ਅੱਜ ਆਪਣੇ ਆਪ ਵਿੱਚ ਮਿਸਾਲ ਹੈ। ਇਸ ਸਦਕਾ ਉਨ੍ਹਾਂ ਨੂੰ ਦੋ ਰਾਸ਼ਟਰੀ ਅਵਾਰਡ ਵੀ ਮਿਲੇ। ਪਰ ਅੱਜ ਪੰਜਾਬ ਤੋਂ ਉੱਥੇ ਕਿਸਾਨੀ ਅੰਦੋਲਨ ਲਈ ਮਿੰਟੂ ਨੇ ਨਾ ਸਿਰਫ਼ ਅਵਾਰਡ ਬਲਕਿ ਉਨ੍ਹਾਂ ਨਾਲ ਮਿਲੀ 18 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਵਾਪਸ ਕਰਨ ਦਾ ਐਲਾਨ ਕਰ ਕੇ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ। ਮਿੰਟੂ ਨੇ ਕੇਂਦਰੀ ਖੇਤੀਬਾੜੀ ਮੰਤਰੀ ਕੋਲ ਜਾ ਕੇ ਇਹ ਐਵਾਰਡ ਵਾਪਸ ਕਰ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ। “ਕ੍ਰਿਸ਼ੀ ਤੇ ਪੰਚਾਇਤ ਮੰਤਰੀ ਨਰਿੰਦਰ ਤੋਮਰ ਨੂੰ ਲੈਟਰ ਭੇਜ ਕੇ ਮਿਲਣ ਦਾ ਸਮਾਂ ਮੰਗਿਆ ਹੈ ਤੇ ਜੇ ਨਹੀਂ ਮਿਲਿਆ ਤਾਂ ਉਨ੍ਹਾਂ ਦੇ ਦਫ਼ਤਰ ਜਾਵਾਂਗੇ।”

ਐਨੀ ਛੋਟੀ ਉਮਰ ਚ ਆਪਣੇ ਪਿੰਡ ਰਣ ਸਿੰਹ ਕਲਾਂ ਦਾ ਸਰਪੰਚ ਬਣ ਕੇ ਪ੍ਰੀਤਇੰਦਰ ਨੇ ਜੋ ਪਿੰਡ ਦੀ ਨੁਹਾਰ ਬਦਲੀ ਹੈ ਉਸ ਲਈ ਉਨ੍ਹਾਂ ਨੂੰ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਾਨਜੀ ਦੇਸ਼ ਮੁੱਖ ਰਾਸ਼ਟਰੀ ਗੌਰਵ ਸਨਮਾਨ ਨਾਲ ਨਿਵਾਜਿਆ ਸੀ ਜਿਸ ਨਾਲ ਵੀਡੀਓ ਕਾਂਫ੍ਰੇਂਸਿੰਗ ਰਾਹੀਂ ਪ੍ਰਧਾਨ ਮੰਤਰੀ ਨੇ ਇਹ ਸਨਮਾਨ ਦਿੱਤਾ ਅਤੇ 10 ਲੱਖ ਦੀ ਇਨਾਮ ਰਾਸ਼ੀ ਵੀ ਮਿਲੀ। ਉਨ੍ਹਾਂ ਨੂੰ ਕ੍ਰਿਸ਼ੀ ਮੰਤਰੀ ਨਰਿੰਦਰ ਤੋਮਰ ਵੱਲੋਂ ਅਗਸਤ ਦੇ ਮਹੀਨੇ ਵਿੱਚ ਦੀਨ ਦਯਾਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਵੀ ਮਿਲਿਆ ਜਿਸ ਨਾਲ 8 ਲੱਖ ਦੀ ਇਨਾਮ ਰਾਸ਼ੀ ਮਿਲੀ। ਇਹ ਦੋਵੇਂ ਸਨਮਾਨ ਕਿਸਾਨੀ ਅੰਦੋਲਨ ਵਿੱਚ ਵਾਪਸ ਕਰ ਦਿੱਤੇ ਹਨ।

“ਇਹ ਕਿਸਾਨੀ ਦਾ ਬਹੁਤ ਵੱਡਾ ਮਸਲਾ ਹੈ। ਪੰਜਾਬ ਦੀ ਨਾਮੀ ਹਸਤੀਆਂ ਵੱਲੋਂ ਇਨਾਮ ਤਾਂ ਵਾਪਸ ਕੀਤੇ ਜਾ ਰਹੇ ਹਨ ਪਰ ਮੈਨੂੰ ਮਹਿਸੂਸ ਹੋਇਆ ਕਿ ਕਲ ਦੇਸ਼ ਇਹ ਨਾ ਸੋਚੇ ਕਿ ਪੰਜਾਬ ਦੇ ਲੋਕ ਦੌਲਤ ਨੂੰ ਜ਼ਿਆਦਾ ਪਿਆਰ ਕਰਦੇ ਹਨ ਤੇ ਮੈਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਨਾਮ ਦੇ ਪੈਸੇ ਵੀ ਮੋੜਨ ਦੀ ਸੋਚੀ। ਮੈਂ ਇਹ ਦੱਸਣ ਲਈ ਆਇਆ ਹਾਂ ਕਿ ਮੈਨੂੰ ਦੌਲਤ ਨਹੀਂ ਪਰ ਦੇਸ਼ ਦੇ ਅਤੇ ਕਿਸਾਨ ਪਿਆਰੇ ਹਨ।”
ਖੇਤੀ ਬਿੱਲਾਂ ਬਾਰੇ ਮਿੰਟੂ ਦਾ ਮੰਨਣਾ ਹੈ ਕਿ “ਕਿਸਾਨਾਂ ਨੂੰ ਮਾਰੂ ਬਿੱਲ ਅਜਿਹੇ ਲੋਕਾਂ ਨੇ ਬਣਾਏ ਜਿਨ੍ਹਾਂ ਨੂੰ ਕਿਸਾਨੀ ਦਾ ਕੁੱਝ ਪਤਾ ਨਹੀਂ। ਇਹ ਦੇਸ਼ ਦੇ ਕਿਸਾਨਾਂ ਦੀ ਕਮੇਟੀ ਬਣਾ ਕੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਸੀ। ਪੰਜਾਬ ‘ਚ ਹਾਲਾਤ ਅਜਿਹੇ ਹਨ ਕਿ ਇੱਕ ਪਿੰਡ ਵਿੱਚ ਇੱਕੋ ਰੁੱਖ ਨਾਲ ਪਿਓ ਤੇ ਪੁੱਤ ਨੇ ਫਾਹਾ ਲਿਆ ਇਹ ਵੀ ਅੱਜ ਦਾ ਸੱਚ ਹੈ। ਇਹ ਮਸਲੇ ਬਹੁਤ ਗਹਿਰਾਈ ਨਾਲ ਹੱਲ ਕਰਨੇ ਚਾਹੀਦੇ ਹਨ।”

“2010 ਵਿੱਚ ਕੈਨੇਡਾ ਜਾ ਕੇ ਮੈਂ ਉੱਥੇ ਸਾਰੇ ਤੌਰ ਤਰੀਕੇ ਵੇਖੇ ਕਿ ਕਿਵੇਂ ਕਿਸਾਨਾਂ ਤੋਂ ਫ਼ਸਲ ਵਪਾਰੀਆਂ ਨੂੰ ਦਿੱਤੀ ਜਾਂਦੀ ਹੈ ਤੇ ਉੱਥੇ ਕਿੰਨੀ ਸਫ਼ਾਈ ਹੈ। ਲੋਕ ਆਪਣੀ ਧਰਤੀ ਨੂੰ ਕਿੰਨਾ ਪਿਆਰ ਕਰਦੇ ਹਨ ਉੱਥੇ ਇਹ ਵੀ ਮਹਿਸੂਸ ਕੀਤਾ।” ਫੇਰ ਅਜਿਹਾ ਕੀ ਹੋਇਆ ਕਿ ਉਨ੍ਹਾਂ ਨੇ ਵਾਪਸ ਆਉਣ ਦਾ ਫ਼ੈਸਲਾ ਲਿਆ, “ਸਭ ਕੁੱਝ ਰੱਬ ਦੇ ਹੱਥ ਹੈ ਤੇ ਰੱਬ ਅਜੇ ਮਨੁੱਖ ਦੀ ਔਕਾਤ ਸਿਰਫ਼ ਉੱਨੀ ਹੀ ਹੈ ਜੋ ਰੁੱਖ ਤੋਂ ਟੁੱਟੇ ਪੱਤੇ ਦੀ ਹੁੰਦੀ ਹੈ, ਜਿਸ ਨੂੰ ਹਵਾ ਆਪਣੇ ਨਾਲ ਉਡਾ ਕੇ ਲੈ ਜਾਂਦੀ ਹੈ। ਮੇਰੇ ਰੱਬ ਨੇ ਮੈ ਦਿਲ ਵਿੱਚ ਇਹ ਮੁਹੱਬਤ ਪੈਦਾ ਕੀਤੀ ਕਿ ਮੈਂ ਆਪਣੇ ਪਿੰਡ ਵਾਪਸ ਆਇਆ।”

ਸ਼ੁਰੂਆਤ ਕਿਵੇਂ ਕੀਤੀ ਇਸ ‘ਤੇ ਮਿੰਟੂ ਕਹਿੰਦੇ ਹਨ ਕਿ ਦੇਸ਼ ਦੇ ਪਿੰਡਾਂ ਦਾ ਵਿਕਾਸ ਨੂੰ ਸਿਰਫ਼ ਗਲੀਆਂ ਨਾਲੀਆਂ ਦੇ ਵਿਕਾਸ ਤੱਕ ਸੀਮਤ ਰੱਖਿਆ ਗਿਆ ਹੈ। ਗ੍ਰਾਂਟਾ ਵੀ ਸਿਰਫ਼ ਇਨ੍ਹਾਂ ਲਈ ਹੀ ਦਿੱਤੀ ਜਾਂਦੀਆਂ ਹਨ ਪਰ ਸੰਪੂਰਨ ਵਿਕਾਸ ਦਾ ਮਤਲਬ ਹੋਰ ਹੈ। ਮੈਂ ਸਭ ਤੋਂ ਪਹਿਲਾਂ ਪਿੰਡ ਵਿੱਚ ਓਪਨ ਡ੍ਰੇਨ ਬੰਦ ਕਰ ਕੇ ਸੀਵਰੇਜ ਪਾਇਆ। ਇਸ ਤੋਂ ਬਾਅਦ ਪਲਾਸਟਿਕ ਮੁਕਤ ਪਿੰਡ ਬਣਾਉਣ ਲਈ ਪਲਾਸਟਿਕ ਦੇ ਕਚਰੇ ਬਦਲੇ ਲੋਕਾਂ ਨੂੰ ਖੰਡ, ਚਾਵਲ, ਕਣਕ ਤੇ ਗੁੜ ਦੇਣਾ ਸ਼ੁਰੂ ਕੀਤਾ। ਸੁਖਨਾ ਝੀਲ ਵਾਂਗ ਪਿੰਡ ਦੇ ਛੱਪੜ ਨੂੰ ਸਾਫ਼ ਕਰ ਕੇ ਝੀਲ ਬਣਾਈ ਤੇ ਹੁਣ 100 ਏਕੜ ਖੇਤੀ ਲਈ ਇਸ ਤੋਂ ਸਾਫ਼ ਪਾਣੀ ਸਪਲਾਈ ਕੀਤਾ ਜਾਂਦਾ ਹੈ। ਟਰੀਟਮੈਂਟ ਪਲਾਂਟ ਲਾ ਕੇ ਇਸ ਕੰਮ ਨੂੰ ਅੰਜਾਮ ਦਿੱਤਾ।”ਝੀਲ ‘ਚ ਡਾਇਨਾ ਸੌਰ ਦੀ ਮੂਰਤੀ ਲਾਉਣ ਪਿੱਛੇ ਕੀ ਕਾਰਨ ਸੀ ਇਸ ਤੇ ਮਿੰਟੂ ਦਾ ਕਹਿਣਾ ਹੈ ਕਿ ਸਭ ਨੂੰ ਇਹ ਸਿੱਖਿਆ ਲੈਣ ਦੀ ਲੋੜ ਹੈ ਕਿ ਜੇ ਬੂੰਦ ਬੂੰਦ ਪਾਣੀ ਨਾ ਬਚਾਇਆ ਤਾਂ ਇੱਕ ਦਿਨ ਡਾਇਨਾ ਸੌਰ ਦੀ ਪਰ ਜਾਤੀ ਵਾਂਗ ਮਨੁੱਖ ਵੀ ਖ਼ਤਮ ਹੋ ਜਾਵੇਗਾ।”

ਪਰਾਲੀ ਦੀ ਸਮੱਸਿਆ ਦਾ ਹੱਲ ਵੀ ਪਿੰਡ ਦੀ ਪੰਚਾਇਤ ਨਾਲ ਰਲ ਕੇ ਕੀਤਾ ਜਿਸ ਵਿੱਚ 5 ਲੱਖ ਦੇ ਸੰਦ ਲਿਆ ਕੇ ਕਿਸਾਨਾਂ ਨੂੰ ਦਿੱਤੇ ਤਾਂ ਜੋ ਉਹ ਪਰਾਲੀ ਨੂੰ ਅੱਗ ਨਾ ਲਾਉਣ। ਐਨਾ ਹੀ ਨਹੀਂ ਇਸ ਸਾਲ ਰਨ ਸਿੰਘ ਕਲਾਂ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਛੋਟੇ ਕਿਸਾਨ ਨੂੰ 500 ਰੁਪਏ ਪ੍ਰਤੀ ਏਕੜ ਪੈਸੇ ਦਿੱਤੇ ਜਾਣਗੇ। ਇਹ ਸਭ ਕੰਮ ਪਿੰਡ ਦੇ ਲੋਕਾਂ ਨੇ 5 ਕਰੋੜ ਰੁਪਇਆ ਕੱਠਾ ਕਰ ਕੇ ਕੀਤਾ ਤੇ ਸਰਕਾਰ ਦਾ ਹਿੱਸਾ ਸਿਰਫ਼ 20% ਹੀ ਹੈ।

Leave a Reply

Your email address will not be published. Required fields are marked *