ਹੁਣੇ ਹੁਣੇ ਸਿੰਘੂ ਬਾਰਡਰ ਤੋਂ ਆਈ ਅੱਤ ਮਾੜੀ ਖ਼ਬਰ ਤੇ ਪੂਰੇ ਪੰਜਾਬ ਚ’ ਛਾਈ ਸੋਗ ਦੀ ਲਹਿਰ-ਦੇਖੋ ਪੂਰੀ ਖ਼ਬਰ

ਦੇਸ਼ ਅੰਦਰ ਇਸ ਸਮੇਂ ਬਹੁਤ ਸਾਰੇ ਮੁੱਦੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਿੱਚੋਂ ਹੀ ਕਿਸਾਨਾਂ ਦਾ ਖੇਤੀ ਅੰਦੋਲਨ ਕੇਂਦਰ ਸਰਕਾਰ ਦੇ ਵਿਰੁੱਧ ਬੀਤੇ ਮਹੀਨੇ ਦੀ 26 ਤਰੀਕ ਨੂੰ ਸ਼ੁਰੂ ਕੀਤਾ ਗਿਆ ਸੀ। ਜਿਸ ਵਿਚ ਹੁਣ ਤੱਕ ਵੱਖ-ਵੱਖ ਸੂਬਿਆਂ ਦੇ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ।

ਬਹੁਤ ਸਾਰੇ ਕਿਸਾਨ 26 ਨਵੰਬਰ ਤੋਂ ਹੀ ਇਸ ਧਰਨੇ ਪ੍ਰਦਰਸ਼ਨ ਵਿੱਚ ਡਟੇ ਹੋਏ ਹਨ। ਹਰ ਪੱਖੋਂ ਆਪਣੇ ਆਪ ਨੂੰ ਮੁਕੰਮਲ ਕਰ ਕੇ ਚੱਲੇ ਕਿਸਾਨਾਂ ਨਾਲ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ।ਅਜਿਹੇ ਸਮੇਂ ਵਿੱਚ ਵੀ ਇਹ ਦੁਖਦਾਈ ਖਬਰ ਸਿੰਘੂ ਬਾਰਡਰ ਤੋਂ ਆ ਰਹੀ ਹੈ। ਜਿੱਥੇ ਇੱਕ ਕਿਸਾਨ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦਾ ਨਾਮ ਅਜੈ ਮੋਰ ਦੱਸਿਆ ਜਾ ਰਿਹਾ ਹੈ ਜੋ ਅਜੇ ਮਹਿਜ਼ 32 ਸਾਲ ਦੀ ਉਮਰ ਦਾ ਸੀ। ਮ੍ਰਿਤਕ ਕਿਸਾਨ ਸੋਨੀਪਤ ਦੇ ਬੜੌਦਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਕਿਸਾਨ ਦੀ ਮੌਤ ਹਾਈਪੋਥਰਮੀਆ ਭਾਵ ਠੰਡ ਨਾਲ ਹੋਈ ਹੈ।ਮ੍ਰਿਤਕ ਅਜੈ ਪਿਛਲੇ ਤਕਰੀਬਨ 10 ਦਿਨਾਂ ਤੋਂ ਇਸ ਧਰਨੇ ਪ੍ਰਦਰਸ਼ਨ ਵਿਚ ਬੈਠਾ ਹੋਇਆ ਸੀ।

ਰਾਤ ਸਮੇਂ ਅਜੈ ਟਰਾਲੀ ਵਿੱਚ ਹੀ ਸੌਂ ਜਾਂਦਾ ਸੀ ਅਤੇ ਰਾਤ ਵੀ ਜਦ ਉਸ ਨੇ ਖਾਣਾ ਖਾਧਾ ਤਾਂ ਉਹ ਟਰਾਲੀ ਵਿੱਚ ਸੌਣ ਲਈ ਚਲਾ ਗਿਆ ਪਰ ਉਹ ਸਵੇਰੇ ਨਹੀਂ ਉੱਠਿਆ। ਬੜੋਦਾ ਇਲਾਕੇ ਵਿੱਚ ਰਹਿਣ ਵਾਲਾ ਅਜੈ ਇੱਕ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕੁੱਝ ਜ਼ਮੀਨ ਠੇਕੇ ਉਪਰ ਲੈ ਕੇ ਖੇਤੀ ਕਰਦਾ ਸੀ। ਪਰਿਵਾਰਕ ਮੈਂਬਰਾਂ ਨੂੰ ਆਪਣੇ ਪੁੱਤ ਦੇ ਹਮੇਸ਼ਾ ਚਲੇ ਜਾਣ ਦਾ ਸ-ਦ- ਮਾ ਲੱਗਾ ਹੈ।


ਪਰਿਵਾਰ ਦਾ ਰੋ-ਰੋ ਕੇ ਬੁ- ਰਾ ਹਾਲ ਹੈ। ਉਧਰ ਪੁਲਸ ਵਾਲਿਆਂ ਵਲੋਂ ਮ੍ਰਿਤਕ ਅਜੈ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸਿੰਘੂ ਬਾਰਡਰ ਉਪਰ ਮੌਜੂਦ ਕਿਸਾਨਾਂ ਵਿਚ ਅਜੈ ਦੀ ਮੌਤ ਨਾਲ ਰੋਸ ਛਾ ਗਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਵੱਖ-ਵੱਖ ਜਥੇ ਬੰਦੀਆਂ ਇਸ ਸਮੇਂ ਦਿੱਲੀ ਦੇ ਸਿੰਧ, ਟੱਕਰੀ, ਗਾਜ਼ੀਪੁਰ ਅਤੇ ਚਿੱਲਾ ਬਾਰਡਰਾਂ ਉੱਪਰ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਡਟੀਆਂ ਹੋਈਆਂ ਹਨ।

Leave a Reply

Your email address will not be published.