ਲਓ ਖਿੱਚਲੋ ਤਿਆਰੀ: ਇਸ ਤਰੀਕ ਤੋਂ ਲੱਗਣਗੇ ਸਕੂਲ-ਹੁਣੇ ਹੁਣੇ ਨਵੇਂ ਦਿਸ਼ਾ ਨਿਰਦੇਸ਼ ਹੋਏ ਜ਼ਾਰੀ,ਦੇਖੋ ਪੂਰੀ ਖ਼ਬਰ

ਕੇਂਦਰੀ ਗ੍ਰਹਿ ਮੰਤਰਾਲਾ ਨੇ ਸ਼ਨੀਵਾਰ ਯਾਨੀ 29 ਅਗਸਤ ਨੂੰ ਅਨਲਾਕ-4 ਦੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੀ ਸੀ। ਇਸ ਦਿਸ਼ਾ-ਨਿਰਦੇਸ਼ ‘ਚ ਗ੍ਰਹਿ ਮੰਤਰਾਲਾ ਨੇ ਸੂਬਿਆਂ ਨੂੰ ਸਕੂਲ-ਕਾਲਜਾਂ ‘ਚ 50 ਫ਼ੀਸਦੀ ਤੱਕ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਸੱਦਣ ਦੀ ਮਨਜ਼ੂਰੀ ਦਿੱਤੀ ਸੀ। ਉਥੇ ਹੀ ਇਹ ਵੀ ਕਿਹਾ ਗਿਆ ਸੀ ਕਿ 21 ਸਤੰਬਰ ਤੋਂ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀ ਵੀ ਆਪਣੇ ਸਕੂਲ-ਕਾਲਜ ਆਪਣੀ ਮਰਜੀ ਨਾਲ ਜਾ ਸਕਣਗੇ। ਹੁਣ ਕੇਂਦਰ ਸਰਕਾਰ ਨੇ ਸ‍ਕੂਲਾਂ ਨੂੰ ਲੈ ਕੇ ਸਟੈਂਡਰਡ ਆਪਰੇਟਿੰਗ ਪ੍ਰੋਸਿਜ਼ਰ  (SOP)  ਜਾਰੀ ਕਰ ਦਿੱਤਾ ਹੈ।

ਦਿਸ਼ਾ-ਨਿਰਦੇਸ਼ ਮੁਤਾਬਕ ਇਹ ਸਵੈਇੱਛੁਕ ਹੋਵੇਗਾ ਯਾਨੀ ਵਿਦਿਆਰਥੀਆਂ ‘ਤੇ ਹੋਵੇਗਾ ਕਿ ਉਹ ਸਕੂਲ ਜਾਣਾ ਚਾਹੁੰਦੇ ਹਨ ਜਾਂ ਨਹੀਂ। ਇਸ ਦੌਰਾਨ ਵਿਦਿਆਰਥੀਆਂ ਵਿਚਾਲੇ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਰੱਖਣੀ ਹੋਵੇਗੀ। ਫੇਸ ਕਵਰ/ਮਾਸਕ ਵੀ ਜ਼ਰੂਰੀ ਹੋਣਗੇ। ਕੰਟੇਨਮੈਂਟ ਜ਼ੋਨ ‘ਚ ਸਥਿਤ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।

ਕੇਂਦਰੀ ਸਿਹਤ ਮੰਤਰਾਲਾ ਵੱਲੋਂ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਫਿਰ ਖੋਲ੍ਹਣ ਲਈ ਜਾਰੀ SOP ‘ਚ ਕਿਹਾ ਗਿਆ ਹੈ ਕਿ ਆਨਲਾਇਨ/ਡਿਸਟੈਂਸ ਲਰਨਿੰਗ ਦੀ ਮਨਜ਼ੂਰੀ ਜਾਰੀ ਰਹੇਗੀ। ਸਕੂਲ ਵੱਧ ਤੋਂ ਵੱਧ ਆਪਣੇ 50 ਫ਼ੀਸਦੀ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਆਨਲਾਈਨ ਟੀਚਿੰਗ/ਟੇਲਿ-ਕਾਉਂਸਲਿੰਗ ਅਤੇ ਇਸ ਨਾਲ ਜੁੜੇ ਦੂਜੇ ਕੰਮਾਂ ਲਈ ਸੱਦ ਸਕਦੇ ਹਨ।

9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਜੇਕਰ ਆਪਣੇ ਅਧਿਆਪਕਾਂ ਤੋਂ ਮਾਰਗਦਰਸ਼ਨ ਲੈਣ ਲਈ ਸਕੂਲ ਜਾਣਾ ਚਾਹੁਣਗੇ ਤਾਂ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਇਸਦੇ ਲਈ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਜਾਂ ਗਾਰਡੀਅਨਸ ਤੋਂ ਲਿਖਤੀ ਸਹਿਮਤੀ ਲੈਣੀ ਹੋਵੇਗੀ।ਵਿਦਿਆਰਥੀਆਂ ਦੇ ਕੋਲ ਆਨਲਾਈਨ ਪੜ੍ਹਾਈ ਦਾ ਵਿਕਲਪ ਵੀ ਮੌਜੂਦ ਰਹੇਗਾ। ਲੈਬ ਤੋਂ ਲੈ ਕੇ ਕਲਾਸੇਜ ਤੱਕ  ਦੇ ਵਿਦਿਆਰਥੀਆਂ ਦੇ ਬੈਠਣ ਦੀ ਅਜਿਹੀ ਵਿਵਸਥਾ ਕਰਨੀ ਹੋਵੇਗੀ ਕਿ ਉਨ੍ਹਾਂ ਵਿਚਾਲੇ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ।

ਵਿਦਿਆਰਥੀਆਂ ਦੇ ਇਕੱਠੇ ਹੋਣ ਯਾਨੀ ਅਸੈਂਬਲੀ ਅਤੇ ਖੇਡ ਨਾਲ ਜੁਡ਼ੀਆਂ ਸਰਗਰਮੀਆਂ ਦੀ ਮਨਾਹੀ ਹੋਵੇਗੀ ਕਿਉਂਕਿ ਇਸ ਨਾਲ ਇਨਫੈਕਸ਼ਨ ਦੇ ਫੈਲਣ ਦਾ ਜ਼ੋਖਿਮ ਹੋਵੇਗਾ। ਸਕੂਲਾਂ ‘ਚ ਸਟੇਟ ਹੈਲਪਲਾਈਨ ਨੰਬਰਾਂ ਤੋਂ ਇਲਾਵਾ ਸਥਾਨਕ ਸਿਹਤ ਅਧਿਕਾਰੀਆਂ ਦੇ ਨੰਬਰ ਵੀ ਡਿਸਪਲੇ ਹੋਣਗੇ ਤਾਂਕਿ ਕਿਸੇ ਐਮਰਜੰਸੀ ਦੀ ਸਥਿਤੀ ‘ਚ ਉਨ੍ਹਾਂ ਨੂੰ ਸੰਪਰਕ ਕੀਤਾ ਜਾ ਸਕੇ। news source: jagbani

Leave a Reply

Your email address will not be published.