ਕੱਲ ਨੂੰ ਭਾਰਤ ਬੰਦ ਦੇ ਬਾਰੇ ਆਈ ਵੱਡੀ ਖ਼ਬਰ-ਏਨੇ ਵਜੇ ਤੱਕ ਇਹ ਕੁੱਝ ਰਹੇਗਾ ਬੰਦ-ਦੇਖੋ ਪੂਰੀ ਖ਼ਬਰ

ਸਮੁੱਚੇ ਦੇਸ਼ ਦੇ ਕਿਸਾਨ ਇਸ ਵੇਲੇ ਰਾਜਧਾਨੀ ਦਿੱਲੀ ਵਿਖੇ ਆਣ ਪਹੁੰਚੇ ਹਨ ਅਤੇ ਸ਼ਾਂਤ ਮਈ ਢੰਗ ਦੇ ਨਾਲ ਖੇਤੀ ਕਾਨੂੰਨਾਂ ਦੇ ਵਿਰੁੱਧ ਅਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੂੰ ਮਨਾਉਣ ਦੇ ਲਈ ਕੇਂਦਰ ਸਰਕਾਰ ਵੱਲੋਂ ਹੁਣ ਤੱਕ 5 ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਜੋ ਕਿਸੇ ਵੀ ਨਤੀਜੇ ਉਪਰ ਨਹੀ ਪਹੁੰਚ ਪਾਈਆਂ। ਅਤੇ ਹਾਲ ਹੀ ਦੇ ਦਿਨਾਂ ਦੌਰਾਨ 5 ਵੀਂ ਮੀਟਿੰਗ ਦੇ ਅਸਫਲ ਹੋਣ ਤੋਂ ਬਾਅਦ ਕਿਸਾਨਾਂ ਨੇ ਦੇਸ਼ ਵਿਆਪੀ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ।

ਕਿਸਾਨਾਂ ਨੇ ਇਸ ਸਬੰਧੀ 8 ਦਸੰਬਰ ਨੂੰ ਪੂਰੇ ਦੇਸ਼ ਭਰ ਵਿਚ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਿਸਾਨਾਂ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਇਸ ਸੱਦੇ ਉੱਪਰ 11 ਵੱਖ-ਵੱਖ ਰਾਜਨੀਤਿਕ ਦਲਾਂ ਨੇ ਆਪਣੀ ਸਹਿਮਤੀ ਜਤਾਈ ਹੈ ਅਤੇ ਸਮਰਥਨ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।

ਇਨ੍ਹਾਂ ਰਾਜਨੀਤਿਕ ਦਲਾਂ ਦੇ ਵਿਚ ਕਾਂਗਰਸ, ਆਰਜੇਡੀ, ਮਮਤਾ ਬੈਨਰਜੀ ਦੀ ਟੀਐਮਸੀ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ, ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ, ਤੇਲੰਗਾਨਾ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਕਮੇਟੀ ਅਤੇ ਐਨਡੀਏ ਦੀ ਸਹਿਯੋਗੀ ਰਾਸ਼ਟਰੀ ਲੋਕ ਤੰਤਰਿਕ ਪਾਰਟੀ ਸ਼ਾਮਿਲ ਹਨ।

ਇਸ 8 ਦਸੰਬਰ ਨੂੰ ਕੀਤੇ ਜਾ ਰਹੇ ਭਾਰਤ ਬੰਦ ਦੇ ਸੰਬੰਧ ਵਿੱਚ ਰਾਜਸਥਾਨ ਤੋਂ ਸੰਸਦ ਅਤੇ ਆਰ ਐਲ ਪੀ ਲੀਡਰ ਹੁਮਾਨ ਬੈਨੀਵਾਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਐਨ ਡੀ ਏ ਦੇ ਨਾਲ ਰਹਿਣ ਜਾਂ ਨਾ ਰਹਿਣ ਦਾ ਫ਼ੈਸਲਾ ਇਸ ਭਾਰਤ ਬੰਦ ਤੋਂ ਬਾਅਦ ਕਰਨਗੇ। ਕਿਸਾਨਾਂ ਵੱਲੋਂ ਐਲਾਨ ਕੀਤੇ ਗਏ ਭਾਰਤ ਬੰਦ ਦਾ ਅਸਰ 8 ਦਸੰਬਰ ਨੂੰ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਤੱਕ ਇਹ ਬੰਦ ਪੂਰੇ ਦੇਸ਼ ਵਿਚ ਲਾਗੂ ਰਹੇਗਾ।


ਜੇਕਰ ਤੁਸੀਂ ਇਨ੍ਹਾਂ ਦਿਨਾਂ ਦੇ ਵਿਚ ਕਿਤੇ ਬਾਹਰ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਨੂੰ ਇਕ ਵਾਰ ਫਿਰ ਸੋਚ ਲੈਣਾ ਚਾਹੀਦਾ ਹੈ। ਪੂਰਨ ਤੌਰ ‘ਤੇ ਬੰਦ ਕੀਤੇ ਜਾ ਰਹੇ ਦੇਸ਼ ਵਿਆਪੀ ਸੱਦੇ ਉਪਰ ਜਰੂਰੀ ਸੇਵਾਵਾਂ ਵਿਚ ਐਂਬੂਲੈਂਸ ਅਤੇ ਵਿਆਹ ਦੀਆਂ ਗੱਡੀਆਂ ਨੂੰ ਰਾਹਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੁੱਧ, ਫਲ ਅਤੇ ਸਬਜ਼ੀਆਂ ਦੀਆਂ ਸੇਵਾਵਾਂ ਉੱਤੇ ਪੂਰਨ ਰੋਕ ਲਗਾਉਣ ਦੀ ਗੱਲ ਆਖੀ ਗਈ ਹੈ।

Leave a Reply

Your email address will not be published.