ਇਸ ਕਾਰਨ ਕਿਸਾਨ ਜਥੇਬੰਦੀਆਂ ਨੇ ਦਿਲਜੀਤ ਦੁਸਾਂਝ ਦਾ 20 ਲੱਖ ਦਾ ਚੈੱਕ ਮੋੜ ਦਿੱਤਾ ਵਾਪਸ-ਦੇਖੋ ਤਾਜ਼ਾ ਖ਼ਬਰ

ਦੇਸ਼ ਭਰ ਤੋਂ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰਾਂ ਤੇ ਲਗਾਤਾਰ 26, 27 ਨਵੰਬਰ ਤੋਂ ਮੋਰਚੇ ਤੇ ਡਟੇ ਹੋਏ ਹਨ। ਇਸ ਸੰਘਰਸ਼ ਵਿੱਚ ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ। ਭਾਰਤ ਤੋਂ ਬਾਹਰ ਵਿਦੇਸ਼ਾਂ ਤੋਂ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕਲਾਕਾਰ ਵੀ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਸ਼ਮੂਲੀਅਤ ਕਰ ਰਹੇ ਹਨ।

ਉਥੇ ਹੀ ਉਨ੍ਹਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਖਾਣ ਪੀਣ ਦੀਆਂ ਚੀਜ਼ਾਂ, ਗੈਸ ਸਲੰਡਰ ,ਗਰਮ ਕਪੜੇ , ਕੰਬਲ,ਘੋੜਿਆਂ ਦੀ ਖੁਰਾਕ ਆਦਿ ਮੁੱਹਈਆ ਕਰਵਾਈ ਜਾ ਰਹੀ ਹੈ। ਉੱਥੇ ਹੀ ਅਮਰੀਕਾ ਤੋਂ ਸਿੱਧੇ ਕਿਸਾਨਾਂ ਕੋਲ ਮੋਰਚੇ ਤੇ ਪਹੁੰਚੇ ਦਿਲਜੀਤ ਦੁਸਾਂਝ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੀ ਪੂਰੀ ਹਮਾਇਤ ਕੀਤੀ ਜਾ ਰਹੀ ਹੈ। ਉਥੇ ਹੀ ਦਿਲਜੀਤ ਦੁਸਾਂਝ ਵੱਲੋਂ ਵੀ ਅੱਗੇ ਵਧ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ।

ਦਲਜੀਤ ਦੁਸਾਂਝ ਵੱਲੋਂ ਕਿਸਾਨਾਂ ਦੀ ਮਦਦ ਕਰਨ ਲਈ ਇੱਕ ਕਰੋੜ ਰੁਪਏ ਦਾ ਦਾਨ ਦਿੱਤਾ ਗਿਆ ਹੈ। ਜਿਸ ਬਾਰੇ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸਿੰਗਾ ਵੱਲੋਂ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਦਿੱਤੀ ਗਈ ਸੀ। ਉੱਥੇ ਹੀ ਇਕ ਵਜ੍ਹਾ ਕਾਰਨ ਕਿਸਾਨ ਜਥੇਬੰਦੀਆਂ ਨੇ ਦਲਜੀਤ ਦੁਸਾਂਝ ਦਾ 20 ਲੱਖ ਦਾ ਚੈੱਕ ਵਾਪਸ ਮੋੜ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦਲਜੀਤ ਦੁਸਾਂਝ ਵੱਲੋਂ ਕਿਸਾਨ ਜਥੇਬੰਧੀਆ ਦੇ ਲਈ 1 ਕਰੋੜ ਰੁਪਏ ਦਿੱਤਾ ਗਿਆ ਸੀ।ਅਮਰੀਕਾ ਤੋਂ ਆਉਣ ਤੋਂ ਬਾਅਦ ਦਿਲਜੀਤ ਦੁਸਾਂਝ ਹਰਿਆਣਾ ਦਿੱਲੀ ਦੀ ਹੱਦ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਲਈ ਉਥੇ ਪਹੁੰਚੇ ਸਨ।

ਉਨ੍ਹਾਂ ਵੱਲੋਂ ਇਸ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੀ ਮਦਦ ਲਈ 20 ਲੱਖ ਦਾ ਚੈੱਕ ਵੀ ਦਿੱਤਾ ਗਿਆ ਸੀ । ਕਿਸਾਨ ਜਥੇਬੰਦੀਆਂ ਨੇ ਆਪਸ ਵਿੱਚ ਸਲਾਹ ਕਰਕੇ ਇਹ ਚੈਕ ਦਲਜੀਤ ਦੁਸਾਂਝ ਨੂੰ ਵਾਪਸ ਕੀਤਾ ਹੈ, ਉਨ੍ਹਾਂ ਕਿਹਾ ਕਿ ਦਿਲਜੀਤ ਦੁਸਾਂਝ ਖੁਰਦ ਇਸ ਸੰਘਰਸ਼ ਵਿੱਚ ਮਾਰੇ ਗਏ ਕਿਸਾਨਾਂ ਦੇ ਪੀੜਤ ਪਰਵਾਰਾਂ ਨੂੰ ਮਿਲ ਕੇ ਆਪ ਉਹਨਾਂ ਤੱਕ ਪਹੁੰਚਦਾ ਕਰੇ।

Leave a Reply

Your email address will not be published. Required fields are marked *