ਦਿੱਲੀ ਧਰਨੇ ਤੇ ਪਹੁੰਚੇ ਗਾਇਕ ਦਿਲਜੀਤ ਦੋਸਾਂਝ ਨੇ ਕਿਸਾਨ ਅੰਦੋਲਨ ਲਈ ਕੀਤਾ ਕੁੱਝ ਅਜਿਹਾ ਕਿ ਹਰ ਪਾਸੇ ਹੋ ਰਹੇ ਨੇ ਚਰਚੇ

ਸੁਪਰਸਟਾਰ ਦਿਲਜੀਤ ਦੁਸਾਂਝ ਨੇ ਸਾਬਤ ਕੀਤਾ ਹੈ ਕਿ ਉਸ ਦਾ ਦਿਲ ਸੋਨੇ ਦਾ ਹੈ ਦਿਲਜੀਤ ਨੇ ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਸਰਦੀਆਂ ਦੇ ਕੱਪੜੇ ਖਰੀਦਣ ਲਈ 1 ਕਰੋੜ ਰੁਪਏ ਦਾਨ ਕੀਤੇ ਗਏ ਹਨ । ਹਾਲਾਂਕਿ ਦਿਲਜੀਤ ਦੋਸਾਂਝ ਨੇ ਖੁਦ ਆਪ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਪਰ ਪੰਜਾਬੀ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਇਸ ਖਬਰ ਨੂੰ ਸ਼ੇਅਰ ਕੀਤਾ ।

ਗਾਇਕ ਸਿੰਗਾ ਨੇ ਖੁਲਾਸਾ ਕੀਤਾ ਕਿ ਦਿਲਜੀਤ ਨੇ ਖੁੱਲ੍ਹੇ ਦਿਲ ਨਾਲ ਦਾਨ ਕੀਤਾ ਅਤੇ ਇਸ ਬਾਰੇ ਕੋਈ ਵੱਡਾ ਐਲਾਨ ਨਹੀਂ ਕੀਤਾ। ਇਸ ਪੈਸੇ ਦੀ ਵਰਤੋਂ ਉਨ੍ਹਾਂ ਬਜ਼ੁਰਗ ਕਿਸਾਨਾਂ ਲਈ ਊਨੀ ਕੱਪੜੇ ਅਤੇ ਕੰਬਲ ਖਰੀਦਣ ਲਈ ਕੀਤੀ ਜਾਏਗੀ ਜੋ ਇਸ ਸਮੇਂ ਦਿੱਲੀ ਵਿੱਚ ਕੜਾਕੇ ਦੀ ਠੰਡ ਵਿਚ ਡਟੇ ਹੋਏ ਹਨ ਅਤੇ ਖੇਤੀ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਜਾਰੀ ਰੱਖਿਆ ਹੋਇਆ ਹੈ।

ਸਿੰਗਾ ਨੇ ਆਪਣੀ ਵੀਡੀਓ ‘ਚ ਕਿਹਾ ਕਿ ਦਿਲਜੀਤ ਦੋਸਾਂਝ ਨੂੰ ਸਲੂਟ ਆ ਜੋ ਏਨਾ ਵੱਡਾ ਕੰਮ ਕੀਤਾ। ਇਕ ਕਰੋੜ ਦੀ ਰਕਮ ਕੋਈ ਛੋਟੀ ਰਕਮ ਨਹੀਂ ਹੁੰਦੀ। ਉਹ ਵੀ ਚੁੱਪ ਚਪੀਤੇ ਦਾਨ ਕੀਤਾ। ਇਥੇ ਕੋਈ 10 ਰੁਪਏ ਦਾਨ ਕਰੇ ਤਾਂ ਢੰਡੋਰਾ ਪਿੱਟ ਦਿੰਦਾ ਹੈ। ਦਿਲਜੀਤ ਵੀਰ ਲਈ ਬਹੁਤ ਸਾਰੀ ਰਿਸਪੈਕਟ ਤੇ ਪਿਆਰ।

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਇਨੀ ਦਿਨੀ ਟਵਿੱਟਰ ਤੇ ਵੀ ਟਰੈਂਡਿੰਗ ‘ਤੇ ਚੱਲ ਰਹੇ ਹਨ। ਉਸਦਾ ਕਾਰਨ ਹੈ ਦਿਲਜੀਤ ਦੇ ਕੰਗਨਾ ਰਣੌਤ ਨੂੰ ਜਵਾਬ ‘ਤੇ ਕਿਸਾਨਾਂ ਦਾ ਸਮਰਥਨ ਦੇਣਾ। ਟਰੈਂਡਿੰਗ ‘ਚ ਹੋਣ ਕਾਰਨ ਦਿਲਜੀਤ ਦੇ ਸੋਸ਼ਲ ਮੀਡੀਆ ‘ਤੇ ਫੋਲੋਅਰਜ਼ ‘ਚ ਵੀ ਵਾਧਾ ਹੋਇਆ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *