ਹੁਣੇ ਪੰਜਾਬ ਦੇ ਇਸ ਮਸ਼ਹੂਰ ਕਬੱਡੀ ਖਿਡਾਰੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾ ਗਿਆ ਸੋਗ-ਦੇਖੋ ਪੂਰੀ ਖ਼ਬਰ

ਮਾਲਵਾ ਖ਼ੇਤਰ ਤੇ ਦੇਸ਼-ਵਿਦੇਸ਼ ‘ਚ ਲਗਾਤਾਰ ਕਈ ਦਹਾਕੇ ਆਪਣੀ ਮਾਂ ਖੇਡ ਕਬੱਡੀ ‘ਚ ਧਾਕ ਜਮਾਉਣ ਵਾਲੇ ਮੋਗਾ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਘੱਲ ਕਲਾਂ ਦੇ ਜੰਮਪਲ ਕਬੱਡੀ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ ‘ਚ ਅੱਜ ਦਿਹਾਂਤ ਹੋ ਗਿਆ। ਇਸ ਹੋਣਹਾਰ ਕਬੱਡੀ ਖਿਡਾਰੀ ਕੁਲਜੀਤ ਦੀ ਮੌਤ ਦੀ ਖ਼ਬਰ ਦਾ ਜਿਵੇਂ ਹੀ ਪਿੰਡ ਵਾਸੀਆਂ ਨੂੰ ਪੱਤਾ ਲੱਗਾ ਤਾਂ ਸਾਰਾ ਪਿੰਡ ਸੋਗ ‘ਚ ਡੁੱਬ ਗਿਆ।

ਪਿੰਡ ਘੱਲ ਕਲਾਂ ਦੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ ਨੇ ਦੱਸਿਆ ਕਿ ਭਾਵੇਂ ਕੁਲਜੀਤਾ 20 ਵਰ੍ਹੇ ਪਹਿਲਾਂ ਇੰਗਲੈਂਡ ਵਿਖੇ ਪਰਿਵਾਰ ਨਾਲ ਜਾ ਵਸਿਆ ਸੀ ਪਰ ਉਸ ਦਾ ਪਿੰਡ ਨਾਲੋਂ ਮੋਹ ਨਹੀਂ ਸੀ ਟੁੱਟਿਆ। ਕੁਲਜੀਤ ਦੀ ਮੌਤ ਹਰਟ ਅਟੈਕ ਨਾਲ ਹੋਈ ਦੱਸੀ ਜਾ ਰਹੀ ਹੈ। ਪਿੰਡ ਦੇ ਨੌਜਵਾਨ ਨਰੰਜਣ ਸਿੰਘ ਨੇ ਦੱਸਿਆ ਕਿ ਕੁਲਜੀਤ ਨੂੰ ਹਾਰਟ ਦੀ ਤਕਲੀਫ਼ ਸੀ,

ਜਿਸ ਦੀ ਤਿੰੰਨ ਸਾਲ ਪਹਿਲਾਂ ਵਾਈਪਾਸ ਸਰਜਰੀ ਹੋਈ ਸੀ ਜੋ ਬਿੱਲਕੁਲ ਠੀਕ ਸੀ ਪਰ ਅੱਜ ਉਸ ਨੂੰ ਆਚਾਨਕ ਦਿਲ ਦਾ ਦੌਰਾ ਪਿਆ ਤੇ ਉਹ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਹਮੇਸ਼ਾਂ ਆਪਣੇ ਪਿੰਡ ਨਾਲ ਜੁੜਿਆ ਰਿਹਾ ਤੇ ਉਸ ਨੇ ਇਸ ਵਰ੍ਹੇ ਪਿੰਡ ਆਉਣਾ ਸੀ ਪਰ ਵਿਸ਼ਵ ‘ਚ ਫੈਲੀ ਕੋਰੋਨਾ ਬਿਮਾਰੀ ਕਾਰਨ ਨਹੀਂ ਆ ਸਕਿਆ।

ਕੁਲਜੀਤੇ ਆਪਣੇ ਸਮੇਂ ਕਬੱਡੀ ਖੇਡ ਨੂੰ ਬੜੀ ਸਾਫ਼ ਸੁਥਰੀ ਨਾਲ ਖੇਡਿਆ ਤੇ ਮਾਲਵੇ ਦੇ ਹਰ ਪਿੰਡ ਦੇ ਟੂਰਨਾਮੈਂਟ ‘ਚ ਆਪਣੀ ਖੇਡ ਦਾ ਪ੍ਰਦਰਸ਼ਨ ਹੀ ਨਹੀਂ ਸੀ ਕੀਤਾ ਸਗੋਂ ਹਰ ਟੂਰਨਾਮੈਂਟ ਆਪਣੇ ਨਾਮ ਕੀਤਾ। ਇਸ ਖਿਡਾਰੀ ਦੀ ਮੌਤ ਨਾਲ ਖੇਡ ਜਗਤ ਤੇ ਕਬੱਡੀ ਖੇਡ ਪ੍ਰੇਮੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: jagbani

Leave a Reply

Your email address will not be published.