ਲਓ PUBG ਖੇਡਣ ਵਾਲਿਆਂ ਲਈ ਆਈ ਬਹੁਤ ਵੱਡੀ ਖੁਸ਼ਖ਼ਬਰੀ,ਜਲਦ ਹੀ…….. ਦੇਖੋ ਪੂਰੀ ਖ਼ਬਰ

ਪਬਜੀ ਮੋਬਾਇਲ ਗੇਮ ਨੂੰ ਡਿਵੈੱਲਪ ਕਰਨ ਵਾਲੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਚੀਨ ਦੀ ਕੰਪਨੀ ਟੈਂਨਸੈਂਟ ਗੇਮਸ ਨਾਲ ਰਿਸ਼ਤਾ ਤੋੜਨ ਦਾ ਫ਼ੈਸਲਾ ਕੀਤਾ ਹੈ। ਦੱਸ ਦੇਈਏ ਕਿ ਪਬਜੀ ਗੇਮ ਨੂੰ ਦੱਖਣ ਕੋਰੀਆ ਦੀ ਕੰਪਨੀ ਪਬਜੀ ਕਾਰਪੋਰੇਸ਼ਨ ਨੇ ਤਿਆਰ ਕੀਤਾ ਹੈ ਪਰ ਭਾਰਤ ਅਤੇ ਚੀਨ ’ਚ ਚੀਨ ਦੀ ਕੰਪਨੀ ਟੈਂਨਸੈਂਟ ਗੇਮਸ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਦਾ ਸੰਚਾਲਨ ਕਰ ਰਹੀ ਹੈ।

ਭਾਰਤ ’ਚ ਪਬਜੀ ਬੈਨ ਹੋਣ ਤੋਂ ਬਾਅਦ ਪਬਜੀ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਉਹ ਸਰਕਾਰ ਦੇ ਨਾਲ ਗੇਮ ਦੀ ਵਾਪਸੀ ਨੂੰ ਲੈ ਕੇ ਗੱਲ ਕਰ ਰਹੀ ਹੈ। ਉਥੇ ਹੀ ਹੁਣ ਕੰਪਨੀ ਨੇ ਕਿਹਾ ਹੈ ਕਿ ਉਹ ਭਾਰਤੀ ਬਾਜ਼ਾਰ ’ਚ ਵਾਪਸੀ ਲਈ ਚੀਨੀ ਕੰਪਨੀ ਟੈਂਨਸੈਂਟ ਗੇਮਸ ਨਾਲ ਆਪਣੇ ਸਾਰੇ ਰਿਸ਼ਤੇ ਖ਼ਤਮ ਕਰੇਗੀ।

ਇਸ ਦੀ ਜਾਣਕਾਰੀ ਕੰਪਨੀ ਨੇ ਆਪਣੀ ਵੈੱਬਸਾਈਟ ’ਤੇ ਦਿੱਤੀ ਹੈ। ਕੰਪਨੀ ਦੀ ਵੈੱਬਸਾਈਟ ’ਤੇ ਲਿਖਿਆ ਹੈ ਕਿ ਉਹ ਭਾਰਤ ’ਚ ਪਬਜੀ ਗੇਮ ਦੀ ਪੂਰੀ ਜ਼ਿੰਮੇਵਾਰੀ ਖ਼ੁਦ ਲਵੇਗੀ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਅਨੁਭਵ ਦੇਣ ’ਤੇ ਕੰਮ ਕਰੇਗੀ। ਦੱਸ ਦੇਈਏ ਕਿ ਭਾਰਤ ’ਚ ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਤਾਂ ਬੈਨ ਹੈ ਪਰ ਪਬਜੀ ਦਾ ਪੀ.ਸੀ. ਵਰਜ਼ਨ ਬੈਨ ਨਹੀਂ ਹੈ ਯਾਨੀ ਤੁਸੀਂ ਕੰਪਿਊਟਰ ’ਤੇ ਪਬਜੀ ਗੇਮ ਖੇਡ ਸਕਦੇ ਹੋ।

ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਦੀ ਫ੍ਰੈਂਚਾਈਜ਼ੀ ਚੀਨ ਦੀ ਸਭਤੋਂ ਵੱਡੀ ਗੇਮਿੰਗ ਕੰਪਨੀ ਟੈਂਨਸੈਂਟ ਕੋਲ ਹੈ। ਪਬਜੀ ਮੋਬਾਇਲ ਅਤੇ ਪਬਜੀ ਮੋਬਾਇਲ ਲਾਈਟ ਨੂੰ ਦੋਵਾਂ- ਪਬਜੀ ਕਾਰਪੋਰੇਸ਼ਨ ਅਤੇ ਟੈਂਨਸੈਂਟ ਗੇਮਸ ਨੇ ਮਿਲ ਕੇ ਤਿਆਰ ਕੀਤਾ ਹੈ।

ਦੱਸ ਦੇਈਏ ਕਿ ਪਿਛਲੇ ਹਫ਼ਤੇ ਭਾਰਤ ਸਰਕਾਰ ਨੇ ਪਬਜੀ ਸਮੇਤ 117 ਮੋਬਾਇਲ ਐਪਸ ’ਤੇ ਬੈਨ ਲਗਾਇਆ ਹੈ। ਸੂਚਨਾ ਮੰਤਰਾਲੇ ਵਲੋਂ ਕਿਹਾ ਗਿਆ ਕਿ ਇਹ ਐਪਸ ਡਾਟਾ ਸੁਰੱਖਿਆ ਅਤੇ ਪ੍ਰਾਈਵੇਸੀ ਦੇ ਲਿਹਾਜ ਨਾਲ ਠੀਕ ਨਹੀਂ ਹਨ ਅਤੇ ਇਨ੍ਹਾਂ ਨੂੰ ਲੈ ਕੇ ਕਈ ਸ਼ਿਕਾਇਤਾਂ ਮੰਤਰਾਲੇ ਨੂੰ ਮਿਲੀਆਂ ਹਨ। news source: jagbani

Leave a Reply

Your email address will not be published.