ਇਨ੍ਹਾਂ ਦਿਨਾਂ ਵਿੱਚ ਕਿਸਾਨਾਂ ਨੂੰ ਕਰਨਾ ਪਵੇਗਾ ਤੇਜ਼ ਬਾਰਿਸ਼ ਦਾ ਸਾਹਮਣਾ-ਦੇਖੋ ਪੂਰੀ ਖ਼ਬਰ

ਪਹਿਲਾਂ ਤੋਂ ਹੀ ਮੁਸ਼ਕਿਲਾਂ ਝੇਲ ਰਹੇ ਕਿਸਾਨਾਂ ਦੀਆਂ ਹੁਣ ਮੁਸ਼ਕਿਲਾਂ ਹੋਰ ਵੀ ਵਧਣ ਵਾਲਿਆਂ ਹਨ। ਕਿਉਂਕਿ ਦਿੱਲੀ ਵਿੱਚ ਧਰਨਾ ਲਾਕੇ ਬੈਠੇ ਕਿਸਾਨਾਂ ਨੂੰ ਹੁਣ ਭਾਰੀ ਮੀਂਹ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਦੇ ਅਨੁਸਾਰ ਵੀਰਵਾਰ ਤੋਂ ਐਤਵਾਰ ਤੱਕ ਦਿੱਲੀ-ਐਨਸੀਆਰ ਵਿੱਚ ਭਾਰੀ ਮੀਹ ਪੈਣ ਦੀ ਸੰਭਾਵਨਾ ਹੈ ਅਤੇ ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿਚ ਹਲਕੀ ਬਾਰਸ਼ ਹੋ ਸਕਦੀ ਹੈ।

ਮੀਂਹ ਪੈਣ ਦੇ ਨਾਲ ਧਰਨੇ ਤੇ ਬੈਠੇ ਕਿਸਾਨਾਂ ਹੋਰ ਮੁਸ਼ਕਿਲ ਆਵੇਗੀ ਅਤੇ ਠੰਡ ਵੀ ਵੱਧ ਜਾਵੇਗੀ। ਇਸ ਸਬੰਧੀ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਨਾਲ ਹੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਪੈਦਾ ਹੋਇਆ ਹੈ, ਜਿਸ ਦੇ ਅਗਲੇ 36 ਘੰਟਿਆਂ ਦੌਰਾਨ ਡੀਪ ਡਿਪ੍ਰੈਸ਼ਨ ਵਿੱਚ ਬਦਲਣ ਦੀ ਉਮੀਦ ਹੈ। ਜਿਸ ਕਾਰਨ ਅਗਲੇ 24 ਘੰਟਿਆਂ ਵਿੱਚ ਭਾਰੀ ਤੂਫਾਨ ਆਉਣ ਦੀ ਸੰਭਾਵਨਾ ਹੈ।

ਇਸ ਤੂਫ਼ਾਨ ਦਾ ਸਭਤੋਂ ਜਿਆਦਾ ਅਸਰ 2 ਦਸੰਬਰ ਨੂੰ ਦੱਖਣੀ ਭਾਰਤ ਵਿਚ ਸਭਤੋਂ ਜਿਆਦਾ ਦਿਖਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਜੇਕਰ ਤਾਜ਼ਾ ਪੱਛਮੀ ਗੜਬੜ ਪ੍ਰਭਾਵਿਤ ਹੁੰਦੀ ਹੈ ਤਾਂ ਘੱਟੋ ਘੱਟ ਤਾਪਮਾਨ ਵਿਚ 2-3 ਡਿਗਰੀ ਸੈਲਸੀਅਸ ਵਾਧਾ ਹੋਵੇਗਾ। ਅਨੁਮਾਨ ਹੈ ਕਿ 1 ਦਸੰਬਰ ਨੂੰ ਬਹੁਤੀਆਂ ਥਾਂਵਾਂ ‘ਤੇ ਹਲਕੀ ਤੋਂ ਦਰਮਿਆਨੀ ਅਤੇ ਤੀਬਰ ਬਾਰਸ਼ ਹੋ ਸਕਦੀ ਹੈ।

ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਬਾਰਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਵੀ ਕੜਾਕੇ ਦੀ ਠੰਡ ਦਾ ਦੌਰ ਸ਼ੁਰੂ ਹੋ ਜਾਵੇਗਾ। ਯਾਨੀ ਕਿਸਾਨਾਂ ਲਈ ਦਿੱਲੀ ਦੇ ਮੋਰਚੇ ਦਾ ਇਹ ਅਸਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਔਖਾ ਹੋਣ ਵਾਲਾ ਹੈ ਅਤੇ ਭਾਰੀ ਬਾਰਿਸ਼ ਦੇ ਨਾਲ ਨਾਲ ਕਿਸਾਨਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *