ਬੁਰੇ ਫਸੇ ਖੱਟਰ, ਹਰਿਆਣੇ ਵਿੱਚ ਖੇਤੀ ਕਾਨੂੰਨ ਪਾਸ ਕਰਨ ਤੋਂ ਕਿਉਂ ਕਰ ਰਹੇ ਹਨ ਇਨਕਾਰ?ਦੇਖੋ ਪੂਰੀ ਖ਼ਬਰ

ਕਿਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਕੇ ਦਿੱਲੀ ਪੱਕਾ ਮੋਰਚਾ ਲਾ ਦਿੱਤਾ ਹੈ। ਹਾਲਾਂਕਿ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਕਈ ਸਖਤ ਕਦਮ ਚੁੱਕੇ ਗਏ ਪਰ ਫਿਰ ਵੀ ਕਿਸਾਨ ਪਿੱਛੇ ਨਹੀਂ ਹਟੇ ਅਤੇ ਦਿੱਲੀ ਪਹੁੰਚ ਕੇ ਹੀ ਦਮ ਲਿਆ।

ਖੱਟਰ ਸਰਕਾਰ ਨੇ ਪਹਿਲਾਂ ਹੀ ਹਰਿਆਣੇ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਸਨ ਅਤੇ ਕਿਸਾਨਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਦੇ ਨਾਲ ਨਾਲ ਅਥਰੂ ਗੈਸ ਦਾ ਵੀ ਇਸਤੇਮਾਲ ਕੀਤਾ ਗਿਆ। ਇੱਥੋਂ ਤੱਕ ਕਿ ਕਿਸਾਨਾਂ ਦੇ ਸਾਹਮਣੇ ਸੜਕਾਂ ਉੱਤੇ ਡੂੰਘੇ ਟੋਏ ਵੀ ਪੱਟ ਦਿੱਤੇ ਗਏ। ਪਰ ਹੁਣ ਪੰਜਾਬ ਦੇ ਕਿਸਾਨਾਂ ਲਈ ਪੁੱਟੇ ਟੋਏ ‘ਚ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਖੁਦ ਹੀ ਡਿੱਗਦੇ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਖੱਟੜ ਵੱਲੋਂ ਨਵੇਂ ਖੇਤੀ ਕਾਨੂੰਨਾਂ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਹੁਣ ਤੱਕ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਖੜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਕਹਿਣਾ ਹੈ ਕਿ ਅਸਲ ਵਿੱਚ ਉਹ ਇਨ੍ਹਾਂ ਖੇਤੀ ਕਾਨੂੰਨਾਂ ਤੋਂ ਅਣਜਾਣ ਹਨ। ਅਸਲ ਵਿੱਚ ਖੱਟੜ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਅਨਾਜ ਮੰਡੀਆਂ ਵਿੱਚ ਬਾਜਰਾ 2150 ਰੁਪਏ ਪ੍ਰਤੀ ਕਵਿੰਟਲ ਖਰੀਦਿਆ ਜਾ ਰਿਹਾ ਹੈ।

ਜਦਕਿ ਰਾਜਸਥਾਨ ਵਿੱਚ ਬਾਜਰਾ 1300 ਰੁਪਏ ਦੇ ਭਾਅ ਵਿੱਚ ਵਿਕ ਰਿਹਾ ਹੈ। ਇਸ ਲਈ ਉਥੋਂ ਦਾ ਬਾਜਰਾ ਲਿਆ ਕੇ ਹਰਿਆਣਾ ਵਿੱਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰ ਦਾ ਬਾਜਰਾ ਹਰਿਆਣਾ ਵਿੱਚ ਵਿਕਣ ਨਹੀਂ ਦਿੱਤਾ ਜਾਵੇਗਾ। ਇਸੇ ਟਵੀਟ ਨੂੰ ਦੇਖਦੇ ਹੋਏ ਪਤਾ ਲੱਗ ਰਿਹਾ ਹੈ ਕਿ ਹੁਣ ਖੱਟੜ ਸਰਕਾਰ ਵੀ ਇਹ ਖੇਤੀ ਕਾਨੂੰਨ ਲਾਗੂ ਨਹੀਂ ਕਰਨਾ ਚਾਹੁੰਦੀ। ਪੂਰੀ ਖ਼ਬਰ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

 

Leave a Reply

Your email address will not be published.