ਹੁਣੇ ਹੁਣੇ ਦਿੱਲੀ ਚ’ ਅੰਦੋਲਨ ਕਰ ਰਹੇ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਦਿੱਤੀ ਇਹ ਵੱਡੀ ਚੇਤਾਵਨੀਂ-ਦੇਖੋ ਪੂਰੀ ਖ਼ਬਰ

ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਲਈ ਸਾਡੇ ਕਿਸਾਨ ਭਰਾ ਸਿੰਘੂ ਤੇ ਟਿਕਰੀ ਬਾਰਡਰ ‘ਤੇ ਪਿਛਲੇ 3 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ। ਕੇਂਦਰ ਵੱਲੋਂ ਉਨ੍ਹਾਂ ਨੂੰ ਵਾਰ-ਵਾਰ ਗੱਲਬਾਤ ਦਾ ਸੱਦਾ ਦਿੱਤਾ ਜਾ ਰਿਹਾ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਕਿਸੇ ਸ਼ਰਤ ‘ਤੇ ਹੀ ਗੱਲਬਾਤ ਕਰਨਗੇ। ਕਿਸਾਨੀ ਅੰਦੋਲਨ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ। 10 ਵੱਡੀਆਂ ਟ੍ਰਾਂਸਪੋਰਟ ਯੂਨੀਅਨਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਹੁਣ ਸਮਰਥਨ ਮਿਲ ਗਿਆ ਹੈ।

ਅੱਜ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਕਿ ਜੇਕਰ ਦੋ ਦਿਨਾਂ ‘ਚ ਕੇਂਦਰ ਨੇ ਕਿਸਾਨਾਂ ਨਾਲ ਗੱਲਬਾਤ ਨਾਂ ਕੀਤੀ ਤਾਂ ਦਿੱਲੀ ਵਿੱਚ ਕੋਈ ਟੈਕਸੀ ਨਹੀਂ ਚੱਲੇਗੀ ਨਾਂ ਕੋਈ ਹੋਰ ਟ੍ਰਾਂਸਪੋਰਟ ਚੱਲੇਗੀ। ਇਸ ਮੌਕੇ ਬਲਵੰਤ ਸਿੰਘ ਨੇ ਡੰਪਰ ਵਾਲੇ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਤੰਤਰ ਦਾ ਸਾਥ ਨਾ ਦੇਣ, ਕਿਸਾਨਾਂ ਮੁਹਰੇ ਟਰੱਕ ਜਾਂ ਡੰਪਰ ਨਾ ਖੜ੍ਹੇ ਕਰਨ।

ਪਿਛਲੇ ਦਿਨੀਂ, ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਦਿੱਲੀ ਦੀ ਟਿੱਕਰੀ ਅਤੇ ਸਿੰਘੂ ਸਰਹੱਦ ‘ਤੇ ਟ੍ਰੈਫਿਕ ਆਵਾਜਾਈ ਬੰਦ ਸੀ ਅਤੇ ਗਾਜੀਪੁਰ ਦੀ ਸਰਹੱਦ ਨੂੰ ਅੰਸ਼ਕ ਤੌਰ ‘ਤੇ ਸੀਲ ਕਰ ਦਿੱਤਾ ਗਿਆ ਸੀ। ਹਜ਼ਾਰਾਂ ਮੁਜ਼ਾਹਰਾਕਾਰੀ ਕਿਸਾਨ ਗਾਜੀਪੁਰ-ਗਾਜ਼ੀਆਬਾਦ (ਦਿੱਲੀ-ਯੂਪੀ) ਸਰਹੱਦ ਅਤੇ ਸਿੰਘੂ ਸਰਹੱਦ (ਦਿੱਲੀ-ਹਰਿਆਣਾ ਸਰਹੱਦ) ‘ਤੇ ਠਹਿਰੇ ਹੋਏ ਹਨ। ਉੱਤਰੀ ਰੇਂਜ, ਦਿੱਲੀ ਦੇ ਜੁਆਇੰਟ ਸੀ ਪੀ, ਸੁਰੇਂਦਰ ਯਾਦਵ ਨੇ ਸੋਮਵਾਰ ਸਵੇਰੇ ਕਿਹਾ ਕਿ ਸਥਿਤੀ ਸ਼ਾਂਤਮਈ ਅਤੇ ਨਿਯੰਤਰਣ ਅਧੀਨ ਹੈ। ਉਨ੍ਹਾਂ ਕਿਹਾ, “ਅਸੀਂ ਉਨ੍ਹਾਂ (ਕਿਸਾਨਾਂ) ਨਾਲ ਸੰਪਰਕ ਵਿੱਚ ਹਾਂ। ਸਾਡਾ ਉਦੇਸ਼ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ। ਅਸੀਂ ਕਾਫ਼ੀ ਜਵਾਨ ਤਾਇਨਾਤ ਕੀਤੇ ਹਨ।”

ਦੱਸ ਦੇਈਏ ਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਸਨ। ਇਸ ਤੋਂ ਪਹਿਲਾਂ ਬੀਤੀ ਰਾਤ ਅਮਿਤ ਸ਼ਾਹ-ਰਾਜਨਾਥ ਸਿੰਘ-ਨਰਿੰਦਰ ਸਿੰਘ ਤੋਮਰ ਦੀ ਜੇਪੀ ਨੱਡਾ ਦੇ ਘਰ ਮੀਟਿੰਗ ਹੋਈ ਸੀ। ਜੇ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਅਜੇ ਵੀ ਆਪਣੇ ਪੁਰਾਣੇ ਸਟੈਂਡ ‘ਤੇ ਅੜੀ ਹੋਈ ਹੈ ਅਤੇ ਜਦਕਿ ਕਿਸਾਨ ਵੀ ਆਪਣੇ ਸਟੈਂਡ ਤੋਂ ਵੀ ਪਿੱਛੇ ਨਹੀਂ ਹਟ ਰਹੇ, ਇਸੇ ਕਾਰਨ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ।

ਅੱਜ ਕੇਂਦਰੀ ਮੰਤਰੀਆਂ ਵੱਲੋਂ ਵੀ ਖੇਤੀਬਾੜੀ ਕਾਨੂੰਨ ਦੇ ਮਾਮਲੇ ਵਿੱਚ ਸਫ਼ਾਈ ਦਿੱਤੀ ਜਾ ਰਹੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਅਤੇ ਹੋਰ ਨੇਤਾਵਾਂ ਨੇ ਸੋਮਵਾਰ ਸਵੇਰੇ ਟਵੀਟ ਕਰਕੇ ਖੇਤੀਬਾੜੀ ਕਾਨੂੰਨ ਬਾਰੇ ਜਾਣਕਾਰੀ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਕਰ ਲਿਖਿਆ ਕਿ, “ਖੇਤੀਬਾੜੀ ਕਾਨੂੰਨ ਨੂੰ ਗਲਤ ਨਾ ਸਮਝੋ । ਪੰਜਾਬ ਦੇ ਕਿਸਾਨਾਂ ਨੇ ਪਿੱਛਲੇ ਸਾਲ ਨਾਲੋਂ ਮੰਡੀ ਵਿੱਚ ਵਧੇਰੇ ਝੋਨਾ ਵੇਚਿਆ ਹੈ ਅਤੇ ਜ਼ਿਆਦਾ MSP ‘ਤੇ ਵੇਚਿਆ ਹੈ।

Leave a Reply

Your email address will not be published.