ਸਿਰਫ 30 ਰੁਪਏ ਵਿੱਚ ਤਿਆਰ ਕਰੋ ਇਹ ਨੁਸਖਾ, ਆਵਾਰਾ ਪਸ਼ੂ ਹਮੇਸ਼ਾ ਰਹਿਣਗੇ ਖੇਤ ਤੋਂ ਦੂਰ-ਦੇਖੋ ਪੂਰੀ ਜਾਣਕਾਰੀ ਤੇ ਸ਼ੇਅਰ ਕਰੋ

ਕਿਸਾਨ ਵੀਰਾਂ ਨੂੰ ਖੇਤੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ ਖੇਤਾਂ ਵਿੱਚ ਜਾਨਵਰਾਂ ਦਾ ਵੜ ਜਾਣਾ। ਰੋਜ਼ ਵਰਗੇ ਜਾਨਵਰ ਰਾਤ ਨੂੰ ਜਾਂ ਕਈ ਵਾਰ ਦਿਨ ਵਿੱਚ ਵੀ ਖੇਤਾਂ ਵਿੱਚ ਦਾਖਲ ਹੋਕੇ ਫਸਲ ਦਾ ਕਾਫ਼ੀ ਨੁਕਸਾਨ ਕਰ ਦਿੰਦੇ ਹਨ, ਜਾਨਵਰਾਂ ਨੂੰ ਭਜਾਉਣ ਲਈ ਕਿਸਾਨਾਂ ਨੂੰ ਦਿਨ ਦੇ ਨਾਲ ਨਾਲ ਰਾਤਾਂ ਨੂੰ ਬਿਨਾਂ ਸੋਏ ਖੇਤਾਂ ਵਿੱਚ ਧਿਆਨ ਰੱਖਣਾ ਪੈਂਦਾ ਹੈ।

ਪਰ ਅੱਜ ਅਸੀ ਤੁਹਾਨੂੰ ਖੇਤਾਂ ਵਿਚੋਂ ਜਾਨਵਰਾਂ ਨੂੰ ਭਜਾਉਣ ਵਾਲੇ ਇੱਕ ਅਜਿਹੇ ਨੁਸਖੇ ਬਾਰੇ ਦੱਸਾਂਗੇ ਜਿਸ ਨਾਲ ਤੁਸੀ ਸਿਰਫ 30 ਤੋਂ 40 ਰੁਪਏ ਦੇ ਖਰਚੇ ਵਿੱਚ ਸਿਰਫ ਇੱਕ ਸਕਿੰਟ ਦੇ ਅੰਦਰ ਰੋਜ਼, ਬਾਂਦਰ ਜਾਂ ਫਿਰ ਕਿਸੇ ਵੀ ਜੰਗਲੀ ਜਾਨਵਰ ਨੂੰ ਭਜਾਉਣ ਦੇ ਨਾਲ ਨਾਲ ਮੱਛਰ, ਮੱਖੀ, ਮੱਕੜੀ ਵਰਗਰ ਬਾਕੀ ਸਾਰੇ ਕੀੜੇ ਮਕੌੜੇ ਅਤੇ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਆਪਣੀ ਫਸਲ ਨੂੰ ਬਚਾ ਸਕਦੇ ਹੋ।

ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਸੀਂ ਸਭਤੋਂ ਪਹਿਲਾਂ ਲਗਭਗ 15 ਤੋਂ 20 ਲਿਟਰ ਦੇਸੀ ਗਾਂ ਦਾ ਗੌਮੂਤਰ ਲੈਣਾ ਹੈ, 5 ਕਿੱਲੋ ਨਿੰਮ ਦੇ ਪੱਤੇ, 2 ਤੋਂ ਢਾਈ ਕਿੱਲੋ ਧਤੂਰਾ, 2 ਕਿੱਲੋ ਮਦਾਰ ਦੀ ਜੜ੍ਹ, 500 ਗ੍ਰਾਮ ਤੰਬਾਕੂ ਦੇ ਪੱਤੇ, 250 ਗ੍ਰਾਮ ਲਸਣ ਅਤੇ 200 ਗ੍ਰਾਮ ਲਾਲ ਮਿਰਚ ਪਾਊਡਰ ਲੈ ਲੈਣਾ ਹੈ। ਇਸ ਵਿਚੋਂ ਜਿਆਦਾਤਰ ਸਮਾਨ ਤੁਹਾਨੂੰ ਆਪਣੇ ਘਰ ਅਤੇ ਖੇਤ ਵਿੱਚ ਹੀ ਆਸਾਨੀ ਨਾਲ ਮਿਲ ਜਾਵੇਗਾ।

ਹੁਣ ਤੁਸੀਂ ਇਨ੍ਹਾਂ ਸਾਰੀਆਂ ਚੀਜਾਂ ਨੂੰ ਮਿਲਾਕੇ ਕਿਸੇ ਡਿੱਬੇ ਜਾਂ ਫਿਰ ਟਬ ਵਿੱਚ ਪਾਕੇ ਘੱਟ ਤੋਂ ਘੱਟ 30-40 ਦਿਨ ਤੱਕ ਇਸੇ ਤਰ੍ਹਾਂ ਰੱਖ ਦੇਣਾ ਹੈ। ਇਨ੍ਹੇ ਦਿਨ ਤੱਕ ਰੱਖਣ ਤੋਂ ਬਾਅਦ ਇਹ ਸਾਰੀਆਂ ਚੀਜਾਂ ਗੌਮੂਤਰ ਵਿੱਚ ਸੜ ਜਾਣਗੀਆਂ ਅਤੇ ਇੱਕ ਟੌਨਿਕ ਤਿਆਰ ਹੋ ਜਾਵੇਗਾ। ਇਸ ਟਾਨਿਕ ਨੂੰ ਤੁਸੀ ਛਾਣਕੇ ਇੱਕ ਲੀਟਰ ਟੌਨਿਕ ਅਤੇ 80 ਲੀਟਰ ਪਾਣੀ ਪਾਕੇ ਫਸਲ ਉੱਤੇ ਸਪਰੇਅ ਕਰ ਦਿਓ। ਇਸ ਨਾਲ ਕੋਈ ਵੀ ਜਾਨਵਰ ਅਤੇ ਕੀੜੇ ਮਕੌੜੇ ਤੁਹਾਡੇ ਖੇਤ ਵਿੱਚ ਨਹੀਂ ਆਉਣਗੇ ਜਿਸਦੇ ਨਾਲ ਤੁਹਾਡੀ ਫਸਲ ਸੁਰੱਖਿਅਤ ਰਹੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.