ਹੁਣੇ ਹੁਣੇ ਦਿੱਲੀ ਕੂਚ ਕਰਨ ਜਾ ਰਹੇ ਕਿਸਾਨਾਂ ਨੂੰ ਹਾਈਕੋਰਟ ਨੇ ਦਿੱਤੀ ਇਹ ਵੱਡੀ ਚੇਤਾਵਨੀਂ-ਦੇਖੋ ਪੂਰੀ ਖ਼ਬਰ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਸਾਨ ਅੰਦੋਲਨ ਦੇ ਚੱਲਦਿਆਂ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਚੱਲਦਿਆਂ ਹੁਣ ਕਿਸਾਨ ਸੰਗਠਨਾਂ ਨੂੰ ਦੋ-ਟੁੱਕ ਸ਼ਬਦਾਂ ‘ਚ ਕਿਹਾ ਕਿ ਫਿਲਹਾਲ ਉਨ੍ਹਾਂ ਖਿਲਾਫ ਕੋਈ ਹੁਕਮ ਨਹੀਂ ਦੇ ਰਹੇ ਪਰ ਜੇਕਰ ਰੇਲ ਸੜਕ ਆਵਾਜਾਈ ਬੰਦ ਨਾ ਕੀਤੀ ਗਈ ਤਾਂ ਸੂਬਾ ਸਰਕਾਰ ਨੂੰ ਸਖਤ ਕਾਰਵਾਈ ਦੇ ਹੁਕਮ ਦੇਣੇ ਪੈਣਗੇ।

ਬੁੱਧਵਾਰ ਸੁਣਵਾਈ ਸ਼ੁਰੂ ਹੁੰਦਿਆਂ ਹੀ ਕੇਂਦਰ ਸਰਕਾਰ ਨੇ ਦੱਸਿਆ ਕਿ ਪੰਜਾਬ ‘ਚ ਜੰਡਿਆਲਾ ਗੁਰੂ ਨੂੰ ਛੱਡ ਕੇ ਬਾਕੀ ਸਾਰੇ ਰੇਲ ਮਾਰਗ ਖਾਲੀ ਕਰ ਦਿੱਤੇ ਗਏ ਹਨ। ਜੰਡਿਆਲਾ ਗੁਰੂ ਤੋਂ ਹੋਕੇ ਜਾਣ ਵਾਲੀਆਂ ਰੇਲਾਂ ਦਾ ਰੂਟ ਡਾਇਵਰਟ ਕਰਨ ਲਈ ਰੇਲਵੇ ਨੂੰ ਮਜਬੂਤ ਹੋਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਦੱਸਿਆ ਕਿ ਸੂਬੇ ਦੀਆਂ ਸਾਰੀਆਂ ਰੇਲ ਲਾਈਨਾਂ ਖਾਲੀ ਕਰਵਾ ਲਈਆਂ ਗਈਆਂ ਹਨ।

ਕੇਂਦਰ ਸਰਕਾਰ ਵੱਲੋਂ ਐਡੀਸ਼ਨਲ ਸੌਲਿਸਟਰ ਜਨਰਲ ਆਫ ਇੰਡੀਆਂ ਸੱਤਿਆਪਾਲ ਜੈਨ ਨੇ ਹਾਈਕੋਰਟ ਨੂੰ ਦੱਸਿਆ ਕਿ ਸੂਬੇ ‘ਚ 23 ਨਵੰਬਰ ਤੋਂ ਰੇਲ ਸੇਵਾ ਬਹਾਲ ਕਰ ਦਿੱਤੀ ਗਈ ਹੈ। ਪਰ ਅਜੇ ਵੀ ਜੰਡਿਆਲਾ ਗੁਰੂ ਦੀ ਲਾਈਨ ‘ਤੇ ਕਿਸਾਨ ਸੰਗਠਨਾਂ ਦਾ ਧਰਨਾ ਜਾਰੀ ਹੈ। ਕੇਂਦਰ ਸਰਕਾਰ ਸੰਗਠਨਾਂ ਨਾਲ ਗੱਲਬਾਤ ਕਰ ਰਹੀ ਹੈ।

ਪਹਿਲਾਂ 14 ਅਕਤੂਬਰ, ਫਿਰ 13 ਨਵੰਬਰ ਨੂੰ ਕੇਂਦਰ ਵੱਲੋਂ ਕਿਸਾਨਾਂ ਨੂੰ ਨਿਓਤਾ ਦਿੱਤਾ ਗਿਆ ਸੀ ਤੇ ਹੁਣ ਤਿੰਨ ਦਸੰਬਰ ਨੂੰ 29 ਕਿਸਾਨ ਸੰਗਠਨਾਂ ਦੇ ਨਾਲ ਬੈਠਕ ਹੋਵੇਗੀ। ਇਸ ਜਾਣਕਾਰੀ ਤੋਂ ਬਾਅਦ ਹਾਈਕੋਰਟ ਨੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਐਡਵੋਕੇਟ ਬਲਤੇਜ ਸਿੰਘ ਸਿੱਧੂ ਨੂੰ ਦੋ ਹਫਤਿਆਂ ‘ਚ ਇਹ ਦੱਸਣ ਲਈ ਕਿਹਾ ਹੈ ਕਿ ਇਹ ਰੇਲ ਲਾਈਨ ਕਦੋਂ ਖਾਲੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਸਿੱਧੂ ਨੂੰ ਐਡੀਸ਼ਨਲ ਸਾਲਿਸਟਰ ਜਨਰਲ ਆਫ ਇੰਡੀਆ ਤੇ ਪੰਜਾਬ ਦੇ ਐਡਵੋਕੇਟ ਨਰਲ ਦੇ ਨਾਲ ਬੈਠਕ ਕਰਕੇ ਇਸ ਵਿਵਾਦ ਦਾ ਹੱਲ ਕੱਢਣ ਦਾ ਯਤਨ ਕਰਨ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਸੀਹਤ ਦਿੱਤੀ ਕਿ ਪ੍ਰਦਰਸ਼ਨ ਦੌਰਾਨ ਰਾਹ ਨਾ ਰੋਕੇ ਜਾਣ।

Leave a Reply

Your email address will not be published. Required fields are marked *