ਜਾਣੋ ਕਿਸੇ ਵੀ ਸਾਈਕਲ ਨੂੰ ਇਲੈਕਟ੍ਰਿਕ ਬਾਈਕ ਬਣਾਉਣ ਦਾ ਤਰੀਕਾ,ਸਿਰਫ 6000 ਰੁਪਏ ਦੀ ਆਉਂਦੀ ਹੈ ਮੋਟਰ-ਦੇਖੋ ਪੂਰਾ ਤਰੀਕਾ

ਦੋਸਤੋ ਜੇਕਰ ਤੁਸੀ ਆਪਣੇ ਸਾਈਕਲ ਨੂੰ ਇਲੈਕਟ੍ਰਿਕ ਬਾਈਕ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀ ਤੁਹਾਨੂੰ ਇੱਕ ਬਹੁਤ ਹੀ ਆਸਾਨ ਅਤੇ ਸਸਤਾ ਤਰੀਕਾ ਦੱਸਣ ਜਾ ਰਹੇ ਹਾਂ। ਇਸ ਤਰੀਕੇ ਨਾਲ ਤੁਸੀ ਸਿਰਫ 6000 ਰੁਪਏ ਦੇ ਖਰਚੇ ਵਿੱਚ ਆਪਣੇ ਸਾਈਕਲ ਨੂੰ ਇਲੇਕ੍ਟ੍ਰਿਕ ਬਾਇਕ ਬਣਾ ਸਕਦੇ ਹੋ। ਇਸ ਲਈ ਤੁਸੀਂ ਸਿਰਫ ਇੱਕ ਕਿੱਟ ਅਤੇ ਬੈਟਰੀ ਖਰੀਦਣੀ ਹੈ ਅਤੇ ਇਸਨੂੰ ਤੁਸੀ ਕਿਸੇ ਵੀ ਸਾਇਕਲ ਵਿੱਚ ਲਗਾ ਕੇ ਉਸਨੂੰ ਇਲੈਕਟ੍ਰਿਕ ਬਾਇਕ ਬਣਾ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਇਸਨੂੰ ਲਗਾਉਣ ਤੋਂ ਬਾਅਦ ਤੁਸੀ ਸਾਈਕਲ ਨੂੰ ਬੈਟਰੀ ਉੱਤੇ ਵੀ ਚਲਾ ਸਕਦੇ ਹੋ ਅਤੇ ਪੈਡਲ ਮਾਰ ਕੇ ਵੀ ਚਲਾ ਸਕਦੇ ਹੋ ਤਾਂਕਿ ਜੇਕਰ ਅਚਾਨਕ ਕਿਤੇ ਬੈਟਰੀ ਖ਼ਤਮ ਹੋ ਜਾਵੇ ਤਾਂ ਤੁਸੀ ਆਸਾਨੀ ਨਾਲ ਘਰ ਪਹੁਂਚ ਸਕੋ। ਤੁਹਾਨੂੰ ਦੱਸ ਦੇਈਏ ਕਿ ਸਾਈਕਲ ਵਿੱਚ ਇੱਕ ਬਾਕਸ ਬਣਾਇਆ ਜਾਂਦਾ ਹੈ ਜਿਨੂੰ ਤੁਸੀ ਕਿਸੇ ਵੀ ਵੈਲਡਿੰਗ ਵਾਲੇ ਤੋਂ ਲਵਾ ਸਕਦੇ ਹੋ। ਇਸ ਵਿੱਚ ਇੱਕ 20amp Lithium ion battery ਰੱਖੀ ਜਾਂਦੀ ਹੈ ਅਤੇ ਨਾਲ ਹੀ ਪੂਰੀ ਵਾਇਰਿੰਗ ਵੀ ਇਸ ਵਿੱਚ ਹੀ ਹੋਵੇਗੀ।

ਇਸ ਬੈਟਰੀ ਨੂੰ ਇੱਕ ਵਾਰ ਫੁੱਲ ਚਾਰਜ ਕਰਨ ਉੱਤੇ ਲਗਭਗ 40 ਤੋਂ 50 ਕਿਲੋਮੀਟਰ ਚਲਾਇਆ ਜਾ ਸਕਦਾ ਹੈ। ਬੈਟਰੀ ਨੂੰ ਤੁਸੀ ਆਨਲਾਇਨ ਮਾਰਕਿਟ ਤੋਂ ਖਰੀਦ ਸਕਦੇ ਹੋ ਅਤੇ ਆਪ ਹੀ ਲਗਾ ਸਕਦੇ ਹੋ। ਇਸ ਬੈਟਰੀ ਦੀ ਕੀਮਤ ਵੀ ਲਗਭਗ 6000 ਰੁਪਏ ਹੈ। ਇਸਦਾ ਚਾਰਜਰ ਤੁਹਾਨੂੰ ਕਿੱਟ ਦੇ ਨਾਲ ਮਿਲ ਜਾਵੇਗਾ। ਬੈਟਰੀ ਨੂੰ ਫੁੱਲ ਚਾਰਜ ਕਰਨ ਵਿੱਚ ਦੋ ਤੋਂ ਢਾਈ ਘੰਟੇ ਦਾ ਸਮਾਂ ਲੱਗਦਾ ਹੈ।

ਇਸ ਕਿੱਟ ਨੂੰ ਲਗਾਉਣ ਤੋਂ ਬਾਅਦ ਤੁਸੀ ਸਾਈਕਲ ਨੂੰ ਲਗਭਗ 25 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ ਉੱਤੇ ਚਲਾ ਸਕਦੇ ਹੋ। ਸਾਈਕਲ ਦੇ ਹੈਂਡਲ ਉੱਤੇ ਇੱਕ ਆਨ ਆਫ ਸਵਿਚ, ਐਕਸਲਰੇਟਰ ਅਤੇ ਹੇਡਲਾਇਟ ਵੀ ਲਗਾਈ ਜਾ ਸਕਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *