ਪੰਜਾਬ ਵਿੱਚ ਬਹੁਤ ਸਾਰੇ ਲੋਕ ਆਪਣੇ ਵਾਹਨਾਂ ਨੂੰ ਮੋਡੀਫਾਈ ਕਰਵਾ ਕੇ ਚਲਾਉਂਦੇ ਹਨ। ਇਸੇ ਤਰਾਂ ਹੀ ਪਿੰਡ ਵਾਲਿਆਂ ਨੇ ਵੀ ਪੱਠੇ ਵੱਧ ਕੇ ਲਿਆਉਣ ਲਈ ਮੋਟਰਸਾਈਕਲ ਦੇ ਪਿੱਛੇ ਰੇਹੜੀ ਲਗਵਾਈ ਹੁੰਦੀ ਹੈ ਜਿਸ ਨਾਲ ਪੱਠੇ ਲਿਆਉਣੇ ਆਸਾਨ ਹੁੰਦੇ ਹਨ। ਇਸੇ ਤਰਾਂ ਬਹੁਤ ਸਾਰੇ ਨੌਜਵਾਨ ਬੁੱਲਟ ਨੂੰ ਪਟਾਕੇ ਵਜਾਉਣ ਲਈ ਮੋਡੀਫਾਈ ਕਰਵਾਉਂਦੇ ਹਨ। ਪਰ ਹੁਣ ਇਸ ਤਰੀਕੇ ਨਾਲ ਮੋਡੀਫਾਈ ਕੀਤੇ ਗਏ ਵਾਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਹੁਣ ਜਾਰੀ ਕੀਤੇ ਗਏ ਨਵੇਂ ਹੁਕਮਾਂ ਦੇ ਅਨੁਸਾਰ ਜਿਹੜੇ ਲੋਕ ਵਾਹਨਾਂ ਨੂੰ ਮੋਡੀਫਾਈ ਕਰਵਾ ਕੇ ਚਲਾਉਣਗੇ ਉਨ੍ਹਾਂ ਦੇ ਵਾਹਨਾਂ ਨੂੰ ਬਾਊਂਡ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਚਾਹੇ ਇਹ ਵਾਹਨ 3 ਪਹੀਆ ਹੋਣ ਜਾਂ ਫਿਰ ਰੇਹੜੀ ਦੇ ਅੱਗੇ ਬਾਈਕ ਲਗਾਈ ਗਈ ਹੋਵੇ, ਇਸ ਤਰਾਂ ਦਾ ਕੋਈ ਵੀ ਵਹੀਕਲ ਹੁਣ ਚੱਲਣ ਨਹੀਂ ਦਿੱਤਾ ਜਾਵੇਗਾ।
ਇਸ ਫੈਸਲੇ ਤੋਂ ਬਾਅਦ ਸਖਤੀ ਕਰਨ ਦੇ ਹੁਕਮ ਵੀ ਦੇ ਦਿੱਤੇ ਗਏ ਹਨ ਅਤੇ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਵੀ ਵਹੀਕਲ ਜਿਸ ਤਰਾਂ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ ਉਸੇ ਤਰਾਂ ਹੀ ਹੋਣਾ ਚਾਹੀਦਾ ਹੈ, ਉਸ ਵਿੱਚ ਕੀਤੀ ਗਈ ਕਿਸੇ ਵੀ ਤਰਾਂ ਦੀ ਮੋਡਿਫਿਕੇਸ਼ਨ ਤੁਹਾਡੇ ਲਈ ਮਹਿੰਗੀ ਸਾਬਿਤ ਹੋ ਸਕਦੀ ਹੈ। ਇਨ੍ਹਾਂ ਨਿਯਮਾਂ ਦੇ ਅਨੁਸਾਰ ਪਿੰਡ ਵਿੱਚ ਪੱਠੇ ਲਿਆਉਣ ਲਈ ਮੋਟਰਸਾਈਕਲ ਮਗਰ ਲਗਾਈ ਗਈ ਰੇਹੜੀ ਅਤੇ ਨਾਲ ਹੀ ਢੋਆ ਢੁਆਈ ਲਈ ਕਿਸੇ ਹੋਰ ਵਾਹਨ ਦਾ ਇੰਜਣ ਰੱਖ ਲੈ ਤਿਆਰ ਕੀਤਾ ਗਿਆ ਘੜੁੱਕਾ ਵੀ ਨਹੀਂ ਚੱਲ ਸਕਦਾ।
ਇਹ ਨਵਾਂ ਕਾਨੂੰਨ ਲਾਗੂ ਕਰਨ ਪਿੱਛੇ ਸਰਕਾਰ ਦਾ ਮਕਸਦ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਪਾਉਣਾ ਅਤੇ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨਾ ਹੈ। ਜੇਕਰ ਤੁਸੀਂ ਵੀ ਇਸ ਤਰਾਂ ਦਾ ਕੋਈ ਵਹੀਕਲ ਮੋਡੀਫਾਈ ਕਰਵਾਇਆ ਹੈ ਤਾਂ ਸਾਵਧਾਨ ਰਹੋ, ਕਿਉਂਕਿ ਤੁਹਾਡੇ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਪੂਰੀ ਖ਼ਬਰ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….