ਪੰਜਾਬ ਚ’ ਕੜਾਕੇ ਦੀ ਠੰਡ ਚ’ ਇਹਨਾਂ ਥਾਂਵਾਂ ਤੇ ਬਾਰਿਸ਼ ਦੀ ਸੰਭਾਵਨਾਂ-ਹੋ ਜਾਓ ਤਿਆਰ

ਪੰਜਾਬ (Punjab) ‘ਚ ਐਤਵਾਰ ਸਵੇਰ ਤੋਂ ਮੌਸਮ ਬਦਲਣਾ ਸ਼ੁਰੂ ਹੋਇਆ। ਸਵੇਰੇ ਕੁਝ ਸਮਾਂ ਚੰਗੀ ਧੁੱਪ ਰਹੀ ਪਰ ਦੁਪਹਿਰ ਸਮੇਂ ਬਦਲਵਾਈ ਹੋ ਗਈ ਜਿਸ ਨਾਲ ਸ਼ੀਤ ਲਹਿਰ (Cold Wave) ਦਾ ਦੌਰ ਵੇਖਿਆ ਗਿਆ। ਦੀਵਾਲੀ ਮਗਰੋਂ ਪਏ ਮੀਂਹ ਤੇ ਪਹਾੜਾਂ ‘ਚ ਹੋਈ ਬਰਫਬਾਰੀ ਨੇ ਤਾਪਮਾਨ ਹੇਠਾਂ ਲਿਆਂਦਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ 10 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜਨਵਰੀ ਦੀ ਠੰਢ ਲੋਕਾਂ ਨੂੰ ਨਵੰਬਰ ਵਿੱਚ ਮਹਿਸੂਸ ਹੋਣੀ ਸ਼ੁਰੂ ਹੋ ਗਈ। ਐਤਵਾਰ ਨੂੰ ਜਲੰਧਰ ਸੂਬੇ ਦਾ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ। ਇੱਥੇ ਘੱਟੋ ਘੱਟ ਤਾਪਮਾਨ 3.6 ਡਿਗਰੀ ਰਿਹਾ। ਪਹਾੜਾਂ ਵਿੱਚ ਬਰਫਬਾਰੀ ਕਾਰਨ ਰਾਤ ਤੇ ਦਿਨ ਦਾ ਤਾਪਮਾਨ ਆਮ ਨਾਲੋਂ 4 ਡਿਗਰੀ ਹੇਠਾਂ ਚਲਾ ਗਿਆ।

ਪੰਜਾਬ ‘ਚ ਨਵੰਬਰ ਵਿਚ ਔਸਤਨ ਘੱਟੋ ਘੱਟ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ, ਜੋ ਹੁਣ ਤਕ ਦੇ 10 ਸਾਲਾਂ ਵਿਚ ਸਭ ਤੋਂ ਘੱਟ ਹੈ। ਜਨਵਰੀ ਵਿਚ ਘੱਟੋ ਘੱਟ ਤਾਪਮਾਨ 6 ਡਿਗਰੀ ਹੁੰਦਾ ਹੈ, ਪਰ ਇਸ ਵਾਰ ਇਹ ਨਵੰਬਰ ਵਿਚ ਹੋ ਗਿਆ। ਇਸ ਦੇ ਨਾਲ ਹੀ ਸੂਬੇ ‘ਚ ਰਾਤਾਂ ਚੰਡੀਗੜ੍ਹ ਨਾਲੋਂ ਕਾਫ਼ੀ ਠੰਢੀਆਂ ਰਹੀਆਂ। ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ, ਜਦੋਂਕਿ ਸੂਬੇ ਵਿੱਚ ਘੱਟੋ ਘੱਟ ਤਾਪਮਾਨ 6 ਡਿਗਰੀ ਰਿਹਾ।

ਪੀਏਯੂ ਦੇ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਅਜਿਹਾ ਮੌਸਮ ਦੇਖਿਆ ਗਿਆ। ਇਸ ਦੇ ਨਾਲ ਹੀ ਰਾਜ ਵਿਚ 25 ਨਵੰਬਰ ਤੱਕ ਕੁਝ ਹੱਦ ਤਕ ਬੱਦਲ ਛਾਏ ਰਹਿਣਗੇ, ਜਦੋਂਕਿ ਇੱਕ ਜਾਂ ਦੋ ਥਾਂਵਾਂ ‘ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published. Required fields are marked *