ਇਸ ਕਿਸਾਨ ਨੇ ਆਪਣੇ ਖੇਤ ਵਿੱਚ ਲਵਾਈ 5 Hp ਦੀ ਸੋਲਰ ਮੋਟਰ, ਜਾਣੋ ਫਾਇਦੇ ਅਤੇ ਲਵਾਉਣ ਦਾ ਖਰਚਾ,ਦੇਖੋ ਪੂਰੀ ਜਾਣਕਾਰੀ

ਬਹੁਤ ਸਾਰੇ ਕਿਸਾਨ ਬਿਜਲੀ ਦੇ ਕੱਟ ਅਤੇ ਬਿੱਲ ਤੋਂ ਤੰਗ ਆ ਕੇ ਖੇਤ ਵਿੱਚ ਸੋਲਰ ਪੰਪ ਲਵਾਉਣਾ ਚਾਹੁੰਦੇ ਹਨ ਪਰ ਕਿਸਾਨਾਂ ਨੂੰ ਇਸ ਬਾਰੇ ਕੋਈ ਜਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਇੱਕ ਡਰ ਹੁੰਦਾ ਹੈ ਕਿ ਪਤਾ ਨਹੀਂ ਸੋਲਰ ਪੰਪ ਬਿਜਲੀ ਵਾਲੀ ਮੋਟਰ ਜਿੰਨਾ ਪ੍ਰੈਸ਼ਰ ਅਤੇ ਉਨ੍ਹਾਂ ਜਿਆਦਾ ਪਾਣੀ ਦੇਵੇਗਾ ਕੇ ਨਹੀਂ। ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ ਫਿਰੋਜ਼ਪੁਰ ਦੇ ਛਕੂਰ ਪਿੰਡ ਵਿੱਚ ਲੱਗੀ ਹੋਈ ਸੋਲਰ ਮੋਟਰ ਦਿਖਾਵਾਂਗੇ ਅਤੇ ਇਸਤੋਂ ਬਾਅਦ ਕਿਸਾਨਾਂ ਦੇ ਸੋਲਰ ਮੋਟਰ ਪ੍ਰਤੀ ਸਾਰੇ ਸਵਾਲ ਹੱਲ ਹੋ ਜਾਣਗੇ।

ਇਸ ਪਿੰਡ ਦੇ ਇੱਕ ਕਿਸਾਨ ਵੱਲੋਂ ਪਹਿਲਾਂ ਆਪਣੀ ਫਸਲ ਨੂੰ ਪਾਣੀ ਦੇਣ ਲਈ ਕਾਫੀ ਜਿਆਦਾ ਡੀਜ਼ਲ ਦਾ ਖਰਚਾ ਕੀਤਾ ਜਾਂਦਾ ਸੀ ਪਰ ਪਿਛਲੇ ਸਾਲ ਤੋਂ ਇਸ ਕਿਸਾਨ ਨੇ ਸੋਲਰ ਪੰਪ ਲਗਵਾਇਆ ਅਤੇ ਹੁਣ ਇਸ ਕਿਸਾਨ ਦਾ ਬਹੁਤ ਜਿਆਦਾ ਖਰਚਾ ਬਚ ਰਿਹਾ ਹੈ ਅਤੇ ਖਾਸ ਗੱਲ ਇਹ ਹੈ ਕਿ ਉਹ ਕਿਸੇ ਵੀ ਸਮੇਂ ਆਪਣੇ ਖੇਤ ਨੂੰ ਪਾਣੀ ਦੇ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਵੱਲੋਂ 5 HP ਦੀ 5 ਇੰਚ ਪਾਣੀ ਵਾਲੀ ਸੋਲਰ ਮੋਟਰ ਲਗਾਈ ਗਈ ਹੈ।

ਇਸ ਮੋਟਰ ਵਿੱਚ ਪੂਰਾ ਮੋਟੀ ਧਾਰ ਨਾਲ ਅਤੇ ਬਹੁਤ ਜਿਆਦਾ ਪਾਣੀ ਆਉਂਦਾ ਹੈ ਅਤੇ ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਬਹੁਤ ਥੋੜਾ ਸਮਾਂ ਹੀ ਇਹ ਮੋਟਰ ਚਲਾਉਂਦੇ ਹਨ ਅਤੇ ਖੇਤ ਪਾਣੀ ਨਾਲ ਭਰਨ ਵਿੱਚ ਵੀ ਬਹੁਤ ਘੱਟ ਸਮਾਂ ਲਗਦਾ ਹੈ। ਆਮ ਤੌਰ ਤੇ ਕਿਸਾਨਾਂ ਨੂੰ ਇਨ੍ਹਾਂ ਦਿਨਾਂ ਵਿੱਚ ਬਿਜਲੀ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕਈ ਵਾਰ ਦਿਨ ਦੇ ਸਮੇਂ ਬਿਜਲੀ ਨਹੀਂ ਆਉਂਦੀ ਅਤੇ ਕਿਸਾਨਾਂ ਨੂੰ ਰਾਤਾਂ ਜਾਗ ਕੇ ਪਾਣੀ ਲਾਉਣਾ ਪੈਂਦਾ ਹੈ।

ਅਜਿਹੇ ਕਿਸਾਨਾਂ ਲਈ ਇਹ ਸੋਲਰ ਮੋਟਰ ਕਾਫੀ ਜਿਆਦਾ ਫਾਇਦੇਮੰਦ ਹੈ, ਕਿਉਂਕਿ ਉਹ ਕਿਸੇ ਵੀ ਸਮੇਂ ਖੇਤ ਨੂੰ ਪਾਣੀ ਦੇ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ 5 HP ਦੀ ਮੋਨੋ ਬਲਾਕ ਮੋਟਰ ਹੈ। ਇਸ ਮੋਟਰ ਸਬੰਧੀ ਪੂਰੀ ਜਾਣਕਾਰੀ ਅਤੇ ਇਸਨੂੰ ਲਗਾਉਣ ਦਾ ਖਰਚਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.