ਕਿਸਾਨ ਵੀਰਾਂ ਨੂੰ ਕਈ ਵਾਰ ਇਹ ਸਮੱਸਿਆ ਆਉਂਦੀ ਹੈ ਕਿ ਮੋਟਰ ਦੇ ਨਟ ਬੋਲਟ ਜਾਂ ਫਿਰ ਟਰੈਕਟਰ ਅਤੇ ਕਿਸੇ ਹੋਰ ਖੇਤੀਬਾੜੀ ਯੰਤਰ ਤੇ ਕੋਈ ਨਟ ਬੋਲਟ ਨੂੰ ਬਹੁਤ ਜਿਆਦਾ ਜੰਗ ਲੱਗ ਜਾਂਦਾ ਹੈ ਜਿਸ ਕਾਰਨ ਉਸਨੂੰ ਖੋਲ੍ਹਣਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਅਜਿਹੇ ਨਟਾਂ ਨੂੰ ਖੋਲ੍ਹਣ ਲਈ ਕੋਈ ਵੀ ਚਾਬੀ-ਪਾਣਾ ਜਾਂ ਰਿੰਚ ਕੰਮ ਨਹੀਂ ਆਉਂਦਾ। ਪਰ ਅੱਜ ਅਸੀ ਤੁਹਾਨੂੰ 4 ਅਜਿਹੇ ਜੁਗਾੜ ਰਿੰਚ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀ ਪੁਰਾਣੇ ਤੋਂ ਪੁਰਾਣ ਜਾਂ ਜੰਗ ਲੱਗਿਆ ਹੋਇਆ ਕੋਈ ਵੀ ਨਟ ਬੋਲਟ ਬਹੁਤ ਆਸਾਨੀ ਨਾਲ ਖੋਲ੍ਹ ਸਕਦੇ ਹੋ।
ਇਨ੍ਹਾਂ ਨੂੰ ਤੁਸੀ ਵੀ ਖਰੀਦ ਅਤੇ ਤਿਆਰ ਕਰ ਸਕਦੇ ਹੋ ਅਤੇ ਆਪਣੇ ਕੰਮ ਨੂੰ ਆਸਾਨ ਕਰ ਸਕਦੇ ਹੋ। ਇਨ੍ਹਾਂ ਨੂੰ ਤਿਆਰ ਕਰਨ ਤੋਂ ਬਾਅਦ ਤੁਹਾਨੂੰ ਹੋਰ ਕੋਈ ਵੀ ਚਾਬੀ ਜਾਂ ਰਿੰਚ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਤੁਸੀ ਇਨ੍ਹਾਂ ਜੁਗਾੜ ਰਿੰਚ ਨਾਲ ਹੀ ਕੰਮ ਚਲਾ ਸਕਦੇ ਹੋ। ਪਹਿਲੇ ਰਿੰਚ ਦੀ ਗੱਲ ਕਰੀਏ ਤਾਂ ਇਸਦਾ ਨਾਮ ਹੈ Snap and Grip Wrench ਅਤੇ ਇਸਨੂੰ ਤੁਸੀ ਆਨਲਾਇਨ ਮਾਰਕਿਟ ਤੋਂ ਖਰੀਦ ਸਕਦੇ ਹੋ। ਇਹ ਕੋਈ ਜੁਗਾੜ ਰਿੰਚ ਨਹੀਂ ਹੈ।
ਸਗੋਂ ਇਹ ਇੱਕ ਯੂਨਿਵਰਸਲ ਰਿੰਚ ਹੈ ਯਾਨੀ ਇਸਦੀ ਬਣਾਵਟ ਦੇ ਹਿਸਾਬ ਨਾਲ ਇਹ ਕਿਸੇ ਵੀ ਨਟ ਬੋਲਟ ਉੱਤੇ ਫਿਟ ਆ ਸਕਦਾ ਹੈ ਅਤੇ ਉਸਨੂੰ ਆਸਾਨੀ ਨਾਲ ਖੋਲ੍ਹ ਸਕਦਾ ਹੈ। ਇਸ ਨਾਲ ਤੁਸੀ 9mm ਤੋਂ ਲੈ ਕੇ 32 mm ਤੱਕ ਦੇ ਸਾਰੇ ਨਟ ਬੋਲਟ ਆਸਾਨੀ ਨਾਲ ਖੋਲ ਸਕਦੇ ਹੋ। ਯਾਨੀ ਤੁਹਾਨੂੰ ਇਸ ਸਾਇਜ਼ ਦੇ ਵੱਖ ਵੱਖ ਰਿੰਚ ਰੱਖਣ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਇਸ ਇੱਕ ਰਿੰਚ ਨਾਲ ਹੀ ਤੁਹਾਡਾ ਕੰਮ ਹੋ ਜਾਵੇਗਾ।
ਇਸਤੋਂ ਬਾਅਦ ਦੋ ਨੰਬਰ ਤੇ ਆਉਂਦਾ ਹੈ ਜੁਗਾੜ ਨਾਲ ਤਿਆਰ ਕੀਤਾ ਗਿਆ ਪਾਨਾ। ਤੁਹਾਨੂੰ ਦੱਸ ਦੇਈਏ ਕਿ ਇਸਨੂੰ ਬਣਾਉਣ ਲਈ 15-16 ਦੇ ਰਿੰਚ ਦਾ ਇਸਤੇਮਾਲ ਕੀਤਾ ਗਿਆ ਹੈ। ਇਸਨ੍ਹੂੰ ਹੇਠੋਂ ਕੱਟਕੇ ਇਸ ਵਿੱਚ ਇੱਕ ਬੋਲਟ ਨੂੰ ਵੈਲਡ ਕੀਤਾ ਗਿਆ ਹੈ ਅਤੇ ਉਸ ਵਿੱਚ ਇੱਕ ਨਟ ਕਸ ਦਿੱਤਾ ਗਿਆ ਹੈ। ਇਸਨੂੰ ਤੁਸੀ ਕਿਸੇ ਵੀ ਨਟ ਬੋਲਟ ਦੇ ਉੱਤੇ ਲਗਾਕੇ ਨਟ ਕਸਣ ਤੋਂ ਬਾਅਦ ਉਸਨੂੰ ਆਸਾਨੀ ਨਾਲ ਖੋਲ ਸਕਦੇ ਹੋ। ਇਸੇ ਤਰ੍ਹਾਂ ਦੇ ਹੋਰ ਜੁਗਾੜ ਰਿੰਚ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…