ਪੰਜਾਬ ਚ’ ਯੂਰੀਆ ਸੰਕਟ ਆਉਣ ਤੋਂ ਬਾਅਦ ਹੁਣ ਕਿਸਾਨਾਂ ਨੇ ਲੱਭਿਆ ਇਹ ਨਵਾਂ ਰਾਹ-ਦੇਖੋ ਪੂਰੀ ਖ਼ਬਰ

ਪੰਜਾਬ ਚ ਕਿਸਾਨ ਅੰਦੋਲਨ ਕਾਰਨ ਸੂਬੇ ‘ਚ ਮਾਲ ਗੱਡੀਆਂ ਦੀ ਆਮਦ ਬੰਦ ਹੈ ਤੇ ਯੂਰੀਆ ਵੀ ਨਹੀਂ ਪਹੁੰਚ ਰਿਹਾ। ਨਤੀਜਾ ਇਹ ਕਿ ਸੂਬੇ ‘ਚ ਯੂਰੀਆ ਦੀ ਘਾਟ ਹੋ ਗਈ ਹੈ। ਅਜਿਹੇ ‘ਚ ਕਿਸਾਨਾਂ ਨੇ ਹਰਿਆਣਾ ‘ਚੋਂ ਯੂਰੀਆ ਖਾਦ ਹਾਸਲ ਕਰਨ ਲਈ ਯਤਨ ਕਰ ਰਹੇ ਹਨ।

ਹਰਿਆਣਾ-ਪੰਜਾਬ ਬਰਾਡਰ ਤੇ ਸਥਿਤ ਸ਼ਹਿਰਾਂ ‘ਚ ਆਪਣੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਨਾਂਅ ਹੇਠ ਲੋਕ ਯੂਰੀਆ ਖਰੀਦ ਰਹੇ ਹਨ। ਓਧਰ ਖੇਤੀਬਾੜੀ ਵਿਭਾਗ ਵੀ ਇਸ ਨੂੰ ਲੈਕੇ ਅਲਰਟ ਹੋ ਗਿਆ ਹੈ।

ਵਿਭਾਗ ਵੱਲੋਂ ਦੁਕਾਨਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਜੋ ਯੂਰੀਆ ਖਾਦ ਦੇ ਪੰਜਾਬ ਜਾਣ ‘ਤੇ ਨਜ਼ਰ ਰੱਖੀ ਜਾ ਸਕੇ। ਦਰਅਸਲ ਪੰਜਾਬ ‘ਚ ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਦਾ ਸੰਚਾਲਨ ਬੰਦ ਹੈ।

ਜਿਸ ਦਾ ਅਸਰ ਹੁਣ ਯੂਰੀਆ ਦੀ ਪੂਰਤੀ ‘ਤੇ ਦਿਖਾਈ ਦੇ ਰਿਹਾ ਹੈ। ਕਣਕ ਦੀ ਬਿਜਾਈ ਤੋਂ ਬਾਅਦ ਪਹਿਲੇ ਪਾਣੀ ਸਮੇਂ ਯੂਰੀਆ ਦੀ ਕਾਫੀ ਮੰਗ ਹੁੰਦੀ ਹੈ। ਇਸ ਲਈ ਹੁਣ ਪੰਜਾਬ ‘ਚ ਯੂਰੀਆ ਦੀ ਘਾਟ ਦੇ ਮੱਦੇਨਜ਼ਰ ਕਿਸਾਨਾਂ ਨੇ ਹਰਿਆਣਾ ਵੱਲ ਰੁਖ ਕੀਤਾ ਹੈ।

ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਪੇਜ਼ ਨਾਲ ਨਹੀਂ ਜੁੜੇ ਤਾਂ ਕਿਰਪਾ ਕਰਕੇ ਪੇਜ਼ ਲਾਇਕ ਕਰੋ ਤਾਂ ਕਿ ਸਾਡੇ ਦੁਆਰਾ ਸ਼ੇਅਰ ਕੀਤੀ ਗਈ ਜਰੂਰੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਜਿੰਨਾਂ ਨੇ ਸਾਡੇ ਪੇਜ ਨੂੰ ਲਾਇਕ-ਫੋਲੋ ਕੀਤਾ ਹੋਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ |

Leave a Reply

Your email address will not be published.