ਮਾਲ ਗੱਡੀਆਂ ਤੇ ਰੋਕ ਨੇ ਵਧਾਈ ਕਿਸਾਨਾਂ ਦੀ ਚਿੰਤਾ,ਆ ਸਕਦੀ ਹੈ ਇਹ ਵੱਡੀ ਮੁਸ਼ਕਿਲ-ਦੇਖੋ ਪੂਰੀ ਖ਼ਬਰ

ਖੇਤੀ ਕਾਨੂੰਨਾਂ ਨੂੰ ਲੇ ਪੰਜਾਬ ‘ਚ ਪਿਛਲੇ ਦੋ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਸੂਬੇ ਅੰਦਰ ਪਿਛਲੇ ਡੇਢ ਮਹੀਨੇ ਤੋਂ ਮਾਲ ਗੱਡੀਆਂ ਦੀ ਆਵਾਜਾਈ ਠੱਪ ਪਈ ਹੈ।ਰੇਲ ਸੇਵਾ ਬੰਦ ਹੋਣ ਕਾਰਨ ਪੰਜਾਬ ਅੰਦਰ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਆਉਂਦੀ ਜਾ ਰਹੀ ਹੈ।

ਇੱਕ ਪਾਸੇ ਜਿੱਥੇ ਕੋਲੇ ਦੀ ਕਮੀ ਨੇ ਪੰਜਾਬ ਅੰਦਰ ਬਿਜਲੀ ਪ੍ਰੋਡਕਸ਼ਨ ਨੂੰ ਬੰਦ ਕਰ ਦਿੱਤਾ ਹੈ ਉਥੇ ਹੀ ਦੂਜੇ ਪਾਸੇ ਯੂਰੀਆ ਅਤੇ ਖਾਦਾਂ ਦੀ ਕਮੀ ਨੇ ਕਿਸਾਨਾਂ ਦੀ ਚਿੰਤਾ ਵੱਧਾ ਦਿੱਤੀ ਹੈ।ਇਸ ਪਾਸੇ ਕਣਕ ਦੀ ਫ਼ਸਲ ਨੂੰ ਯੂਰੀਆ ਦੀ ਕਮੀ ਨਾਲ ਨੁਕਸਾਨ ਦਾ ਖਦਸ਼ਾ ਹੈ ਤਾਂ ਦੂਜੇ ਪਾਸੇ ਆਲੂ ਦੀ ਫ਼ਸਲ ਤੇ ਪ੍ਰਭਾਵ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਕਿਸਾਨਾਂ ਨੇ ਕਿਸੇ ਤਰ੍ਹਾਂ ਡਾਏ ਅਮੋਨੀਅਮ ਫਾਸਫੇਟ (DAP) ਖਾਦ ਦਾ ਤਾਂ ਪ੍ਰਬੰਧ ਕਰ ਲਿਆ ਸੀ। ਪਰ ਹੁਣ ਯੂਰੀਆ ਦੀ ਕਮੀ ਦਾ ਅਸਰ ਕਣਕ ਅਤੇ ਹੋਰ ਫ਼ਸਲਾਂ ਤੇ ਪੈਣਾ ਸ਼ੁਰੂ ਹੋ ਗਿਆ ਹੈ।ਪਲਹੇਰੀ ਪਿੰਡ ਦੇ ਕਿਸਾਨ ਅਰਜੁਨ ਸਿੰਘ ਨੇ ਕਿਹਾ ਕਿ, ਉਨ੍ਹਾਂ ਨੂੰ 10 ਬੋਰਈਆਂ ਯੂਰੀਆ ਖਾਦ ਦਾ ਲੋੜ ਹੈ ਪਰ ਅਜੇ ਤੱਕ ਸਿਰਫ ਇੱਕ ਬੋਰੀ ਹੀ ਉਨ੍ਹਾਂ ਤੱਕ ਪਹੁੰਚੀ ਹੈ।

ਦੱਸ ਦੇਈਏ ਕਿ ਪੰਜਾਬ ਅੰਦਰ ਯੂਰੀਆ ਦਾ ਸਪਲਾਈ ਗੁਜਰਾਤ ਤੋਂ ਹੁੰਦੀ ਹੈ।ਜੋ ਰੇਲਾਂ ਬੰਦ ਹੋਣ ਕਾਰਨ ਪੰਜਾਬ ਤੱਕ ਪਹੁੰਚ ਨਹੀਂ ਪਾ ਰਿਹਾ।ਇਸ ਤੋਂ ਇਲਾਵਾ ਕਿਸਾਨ ਦਿਲਬਾਘ ਸਿੰਘ ਨੇ ਕਿਹਾ ਕਿ, ਕੇਂਦਰ ਸਰਕਾਰ ਨੂੰ ਜਲਦੀ ਹੀ ਮਾਲ ਗੱਡੀਆਂ ਚਲਾਉਣੀਆਂ ਚਾਹੀਦੀਆਂ ਹਨ ਤਾਂਕਿ ਖਾਦ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਪੰਜਾਬ ਅੰਦਰ ਹੋ ਸਕੇ।

ਉਧਰ ਖੇਤੀਬਾੜੀ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਨੇ ਕਿਹਾ ਕਿ, ” DAP ਦੀ ਇੰਨੀ ਕਮੀ ਨਹੀਂ ਹੈ ਪਰ ਯੂਰੀਆ ਦੀ ਕਮੀ ਆ ਰਹੀ ਹੈ।ਇਸ ਵਕਤ ਪੰਜਾਬ ਅੰਦਰ ਲਗਭਗ 7 ਲੱਖ ਟਨ ਯੂਰੀਆ ਦੀ ਕਮੀ ਹੈ। ਇਸ ਨਾਲ ਨੁਕਸਾਨ ਕੱਟ ਝਾੜ ਦੇ ਰੂਪ ਵਿੱਚ ਹੋ ਸਕਦਾ ਹੈ।ਬਠਿੰਡਾ ਅਤੇ ਨੰਗਲ NFL ਪਲਾਂਟ ਤੋਂ ਯੂਰੀਆ ਸਿੱਧਾ ਪੰਜਾਬ ਨੂੰ ਸਪਲਾਈ ਹੋ ਰਿਹਾ ਹੈ।ਪਰ ਇਸ ਨਾਲ ਪੰਜਾਬ ਦੀ ਮੰਗ ਪੂਰੀ ਨਹੀਂ ਹੋ ਰਹੀ। NFL ਤੋਂ ਰੋਜ਼ਾਨਾ 3000 ਟਨ ਪ੍ਰੋਡਕਸ਼ਨ ਹੁੰਦੀ ਹੈ ਜੋ ਜ਼ਰੂਰਤ ਦੇ ਹਿਸਾਬ ਨਾਲ ਬਹੁਤ ਘੱਟ ਹੈ।

Leave a Reply

Your email address will not be published. Required fields are marked *