ਕੇਂਦਰ ਸਰਕਾਰ ਨੇ ਇਹਨਾਂ ਲੋਕਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ:ਇਸ ਚੀਜ਼ ਵਿਚ ਹੋ ਸਕਦਾ ਹੈ ਵਾਧਾ,ਦੇਖੋ ਪੂਰੀ ਖ਼ਬਰ

ਕੇਂਦਰ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੇਂਦਰੀ ਕਾਮਿਆਂ ਅਤੇ ਪੈਨਸ਼ਨਰਸ ਲਈ ਇਸ ਸਾਲ ਮਹਿੰਗਾਈ ਭੱਤੇ (ਡੀ.ਏ.) ਵਿਚ ਵਾਧਾ ਨਹੀਂ ਕੀਤਾ ਜਾਵੇਗਾ। ਹਾਲਾਂਕਿ ਸਰਕਾਰ ਅਗਲੇ ਸਾਲ ਜੁਲਾਈ ਵਿਚ ਵਾਧਾ ਕਰਨ ‘ਤੇ ਵਿਚਾਰ ਕਰ ਸਕਦੀ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਅਰਥ-ਵਿਵਸਥਾ ‘ਤੇ ਡੂੰਘੀ ਢਾਹ ਲੱਗੀ ਸੀ।

ਅਜਿਹੀ ਸਥਿਤੀ ਵਿਚ ਸਰਕਾਰ ਨੇ ਜੁਲਾਈ 2021 ਤੱਕ ਡੀ.ਏ. ਵਿਚ ਵਾਧਾ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਇਕ ਅੰਗਰੇਜ਼ੀ ਅਖ਼ਬਾਰ ‘ਚ ਛਪੀ ਖ਼ਬਰ ਮੁਤਾਬਕ ਸਰਕਾਰ ਦੇ ਇਸ ਫ਼ੈਸਲੇ ਨਾਲ ਕਰੀਬ 50 ਲੱਖ ਕੇਂਦਰੀ ਕਾਮਿਆਂ ਅਤੇ 61 ਲੱਖ ਪੈਨਸ਼ਨਰਸ ‘ਤੇ ਅਸਰ ਪਏਗਾ।

ਵਿੱਤ ਵਿਭਾਗ ਨੇ ਇਕ ਆਦੇਸ਼ ਵਿਚ ਕਿਹਾ ਸੀ ਕਿ ਸਰਕਾਰ ਨੇ ਇਹ ਫ਼ੈਸਲਾ ਕੀਤਾ ਸੀ ਕਿ ਕਾਮਿਆਂ ਅਤੇ ਪੈਨਸ਼ਨਰਸ ਨੂੰ 1 ਜਨਵਰੀ 2020 ਤੋਂ ਮਹਿੰਗਾਈ ਭੱਤੇ ਦੀ ਵਾਧੂ ਪੇਮੈਂਟ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਖ਼ਰਚ ਵਿਭਾਗ ਨੇ ਕਿਹਾ ਹੈ ਕਿ 1 ਜੁਲਾਈ 2020 ਅਤੇ 1 ਜਨਵਰੀ 2021 ਤੋਂ ਡੀ.ਏ. ਦੇ ਵਾਧੇ ਅਤੇ ਵਾਧੂ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ।

ਕੋਰੋਨਾ ਵਾਇਰਸ ਦੌਰਾਨ ਲੱਗੀ ਤਾਲਾਬੰਦੀ ਕਾਰਨ ਵਿੱਤੀ ਨੁਕਸਾਨ ਦੇ ਚੱਲਦੇ ਕੇਂਦਰ ਸਰਕਾਰ ਨੇ ਲੱਖਾਂ ਕਾਮਿਆਂ ਅਤੇ ਪੈਨਸ਼ਨਰਸ ਦੇ ਡੀ.ਏ. ਵਿਚ ਵਾਧੇ ਨੂੰ ਰੋਕ ਦਿੱਤਾ ਸੀ। ਸਰਕਾਰ ਹੁਣ ਮਹਿੰਗਾਈ ਭੱਤੇ ‘ਤੇ ਕਾਮੇ ਅਤੇ ਪੈਨਸ਼ਨਰਸ ਨੂੰ ਜੂਨ 2021 ਦੇ ਬਾਅਦ ਹੀ ਰਾਹਤ ਦੇ ਸਕਦੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.