ਇਹਨਾਂ ਥਾਂਵਾਂ ਤੇ ਮੀਂਹ ਬਾਰੇ ਆਈ ਵੱਡੀ ਖ਼ਬਰ-ਹੋ ਜੋ ਤਿਆਰ ਤੇ ਸਾਂਭ ਲਵੋ ਸਮਾਨ-ਦੇਖੋ ਪੂਰੀ ਖ਼ਬਰ

ਪਹਾੜਾਂ ‘ਤੇ ਹੋ ਰਹੀ ਬਰਫ਼ਬਾਰੀ ਅਤੇ ਮੀਂਹ ਦਾ ਅਸਰ ਹੁਣ ਮੈਦਾਨੀ ਇਲਾਕਿਆਂ ‘ਚ ਵੀ ਦਿਖਾਈ ਦੇ ਰਿਹਾ ਹੈ। ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਪ੍ਰਭਾਵ ਨਾਲ ਐਤਵਾਰ ਸ਼ਾਮ ਉੱਤਰੀ ਭਾਰਤ ‘ਚ ਇਨ੍ਹਾਂ ਸਰਦੀਆਂ ਦੀ ਪਹਿਲੀ ਬਾਰਸ਼ ਹੋਈ। ਇਹ ਬਾਰਸ਼ ਹਾਲਾਂਕਿ ਹਲਕੀ ਸੀ, ਪਰ ਫਿਰ ਵੀ ਸੋਮਵਾਰ ਤੋਂ ਇਸ ਦਾ ਅਸਰ ਦਿਖਾਈ ਦੇਵੇਗਾ। ਠੰਢ ‘ਚ ਵਾਧਾ ਹੋਵੇਗਾ ਅਤੇ ਘੱਟੋ-ਘੱਟ ਦੇ ਨਾਲ-ਨਾਲ ਵੱਧ ਤੋਂ ਵੱਧ ਤਾਪਮਾਨ ‘ਚ ਵੀ ਗਿਰਾਵਟ ਆਵੇਗੀ। ਉੱਥੇ, ਹਰਿਆਣਾ ‘ਚ ਭਾਰੀ ਮਾਤਰਾ ‘ਚ ਗੜੇ ਪੈਣ ਨਾਲ ਸ਼ਿਮਲਾ ਵਰਗਾ ਨਜ਼ਾਰਾ ਵੇਖਣ ਨੂੰ ਮਿਲਿਆ।

ਮੌਸਮ ਵਿਭਾਗ ਅਨੁਸਾਰ, ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਇਕ ਡਿਗਰੀ ਵੱਧ 29.1 ਡਿਗਰੀ ਸੈਲਸੀਅਸ, ਜਦੋਂਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ 11.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸਕਾਈਮੈਟ ਵੈਦਰ ਦੇ ਮੁੱਖ ਮੌਸਮ ਵਿਗਿਆਨੀ ਮਹੇਸ਼ ਪਲਾਵਤ ਅਨੁਸਾਰ, ਗੜਬੜ ਵਾਲੀਆਂ ਪੱਛਮੀ ਪੌਣਾਂ ਦੇ ਪ੍ਰਭਾਵ ਨਾਲ ਦਿੱਲੀ ਹੀ ਨਹੀਂ, ਐੱਨਸੀਆਰ ਸਮੇਤ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਵੀ ਐਤਵਾਰ ਨੂੰ ਬਹੁਤੇ ਥਾਈਂ ਬਾਰਸ਼ ਹੋਈ। ਕੁਝ ਥਾਵਾਂ ‘ਤੇ ਗੜੇ ਵੀ ਪਏ। ਸੋਮਵਾਰ ਨੂੰ ਵੀ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ।

ਦੀਵਾਲੀ ਤੋਂ ਬਾਅਦ ਐਤਵਾਰ ਦੀ ਸ਼ਾਮ ਦਿੱਲੀ ‘ਚ ਹੋਈ ਬਾਰਿਸ਼ ਤੋਂ ਬਾਅਦ ਸੜਕਾਂ ‘ਤੇ ਤਿਲਕਣ ਵਧ ਗਈ। ਲਿਹਾਜ਼ਾ ਵੱਡੀ ਗਿਣਤੀ ‘ਚ ਲੋਕਾਂ ਨੇ ਤੇਲ ਦੀ ਬਾਰਿਸ਼ ਦੀ ਸ਼ਿਕਾਇਤ ਦਿੱਲੀ ਅੱਗ ਬੁਝਾਊ ਵਿਭਾਗ ਕੋਲ ਕੀਤੀ। ਬਾਰਿਸ਼ ਤੋਂ ਬਾਅਦ ਕਰੀਬ ਇਕ ਘੰਟੇ ਦੇ ਅੰਦਰ ਵਿਭਾਗ ਕੋਲ ਤੇਲ ਦੀ ਬਾਰਿਸ਼ ਸਬੰਧੀ 57 ਫੋਨ ਕਾਲ ਆਈਆਂ। ਦਿੱਲੀ ਅੱਗ ਬੁਝਾਊ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਜ਼ਿਆਦਾਤਰ ਕਾਲ ਮੋਟਰਸਾਈਕਲ ਚਾਲਕਾਂ ਨੇ ਕੀਤੀ ਸੀ।

ਮੰਨਿਆ ਜਾ ਰਿਹਾ ਹੈ ਕਿ ਬਾਰਿਸ਼ ਕਾਰਨ ਵਾਤਾਵਰਨ ‘ਚ ਮੌਜੂਦ ਧੂੜ ਅਤੇ ਹੋਰ ਰਸਾਇਣ ਪਾਣੀ ਦੀਆਂ ਬੂੰਦਾਂ ਨਾਲ ਸੜਕਾਂ ‘ਤੇ ਆ ਗਏ ਹੋਣਗੇ। ਇਸ ਕਾਰਨ ਸੜਕਾਂ ‘ਤੇ ਤਿਲਕਣ ਹੋ ਗਈ ਹੋਵੇਗੀ।ਦੱਸ ਦੇਈਏ ਕਿ ਦਿੱਲੀ ‘ਚ ਸਰਕਾਰ ਦੀ ਮਨਾਹੀ ਦੇ ਬਾਵਜ਼ੂਦ ਜੰਮ ਕੇ ਆਤਿਸ਼ਬਾਜ਼ੀ ਹੋਈ। ਕਈ ਇਲਾਕੇ ਪਟਾਕਿਆਂ ਦੀ ਆਵਾਜ਼ ਨਾਲ ਗੂੰਜ ਉੱਠੇ। ਆਤਿਸ਼ਬਾਜ਼ੀ ‘ਚ ਕਈ ਥਾਈਂ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਾਪਰੀਆਂ। ਕੁੱਲ ਅੱਗ ਲੱਗਣ ਦੀਆਂ ਘਟਨਾਵਾਂ ਦੀ ਗੱਲ ਕਰੀਏ ਤਾਂ 205 ਥਾਈਂ ਅੱਗ ਲੱਗੀ।

ਹਾਲਾਂਕਿ ਪਿਛਲੀ ਦੀਵਾਲੀ ਦੇ ਮੁਕਾਬਲੇ ਇਸ ਵਾਰ ਘੱਟ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਕਈ ਲੋਕ ਸਰਕਾਰ ਦੀ ਮਨਾਹੀ ਤੋਂ ਬਾਅਦ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਦਿਸੇ ਅਤੇ ਲੋਕਾਂ ਨੂੰ ਵੀ ਮਨ੍ਹਾ ਕਰ ਕੇ ਆਤਿਸ਼ਬਾਜ਼ੀ ਕਰਨ ਤੋਂ ਰੋਕਿਆ। ਉੱਥੇ ਕੁਝ ਜਗ੍ਹਾ ਬੱਚੇ ਆਤਿਸ਼ਬਾਜ਼ੀ ਜ਼ਰੂਰ ਕਰਦੇ ਦਿਸੇ। ਇਸ ਦੌਰਾਨ ਮੁੰਡਕਾ ‘ਚ ਕੂਲਰ ਗੁਦਾਮ ‘ਚ ਅੱਗ ਲੱਗਣ ਤੋਂ ਇਲਾਵਾ ਕੋਈ ਵੱਡੀ ਘਟਨਾ ਨਹੀਂ ਵਾਪਰੀ। ਕੂਲਰ ਗੁਦਾਮ ‘ਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇਕ ਵਿਅਕਤੀ ਝੁਲਸ ਗਿਆ। ਇਸ ਤੋਂ ਇਲਾਵਾ ਜ਼ਿਆਦਾ ਅੱਗ ਛੋਟੀ-ਮੋਟੀ ਹੀ ਰਹੀ।

Leave a Reply

Your email address will not be published.