ਹੁਣੇ ਦੀਵਾਲੀ ਦੀ ਰਾਤ ਪੰਜਾਬ ਮੌਸਮ ਵਿਭਾਗ ਨੇ ਮੀਂਹ ਬਾਰੇ ਦਿੱਤਾ ਇਹ ਵੱਡਾ ਅਲਰਟ,ਹੋ ਜਾਵੋ ਤਿਆਰ-ਦੇਖੋ ਪੂਰੀ ਖ਼ਬਰ

ਭਾਰਤ ਦੇ ਵਿਚ ਇਹਨੀਂ ਦਿਨੀਂ ਮੌਸਮ ਵਿੱਚ ਕਾਫੀ ਤਬਦੀਲੀ ਹੋ ਚੁੱਕੀ ਹੈ। ਤਿਉਹਾਰੀ ਸੀਜ਼ਨ ਦੇ ਵਿਚ ਮੌਸਮ ਆਪਣੀ ਕਰਵਟ ਬਦਲਦਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਦੀ ਜਲਦੀ ਸ਼ੁਰੂ ਹੋ ਗਈ ਹੈ।ਇਸ ਸਾਲ ਗਰਮੀਆਂ ਦੇ ਵਿੱਚ ਬਾਰਿਸ਼ ਵੀ ਬਹੁਤ ਘੱਟ ਹੋਈ ਹੈ ,ਜਿਸ ਦੇ ਕਾਰਨ ਸਰਦੀ ਦੀ ਆਮਦ ਜਲਦੀ ਹੋ ਗਈ ਹੈ। ਪੰਜਾਬ ਦੇ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ।


ਹੁਣ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਵੱਡਾ ਅਲਰਟ ਜਾਰੀ ਹੋਇਆ ਹੈ। ਸੂਬੇ ਅੰਦਰ ਰਾਤ ਅਤੇ ਦਿਨ ਦੇ ਪਾਰੇ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਕਿਉਂਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਪਹਾੜੀ ਇਲਾਕਿਆਂ ਚ ਬਰਫਬਾਰੀ ਹੋਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਪਾਰਾ ਕਾਫ਼ੀ ਹੇਠਾਂ ਆ ਰਿਹਾ ਹੈ। ਜਿਸ ਦੇ ਕਾਰਨ ਪੰਜਾਬ ਵਿੱਚ ਠੰਡ ਵਧ ਰਹੀ ਹੈ। ਦੋ ਦਿਨ ਦੇ ਵਿੱਚ ਮੌਸਮ ਕਰਵਟ ਬਦਲਣ ਵਾਲਾ ਹੈ ।

ਦੀਵਾਲੀ ਹੋਣ ਕਰਕੇ ਵੀ ਰਾਤ ਨੂੰ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ। ਪੰਜਾਬ ਦੇ ਮੌਸਮ ਵਿਭਾਗ ਤੋਂ ਡਾਕਟਰ ਕੇ ਕੇ ਗਿੱਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੂਬੇ ਅੰਦਰ ਕੁਝ ਇਲਾਕਿਆਂ ਵਿਚ ਬਾਰਸ਼ ਹੋ ਸਕਦੀ ਹੈ,ਇਸ ਦੇ ਨਾਲ ਹੀ ਕੁਝ ਇਲਾਕਿਆਂ ਵਿੱਚ ਬੱਦਲਵਾਈ ਵੀ ਰਹਿ ਸਕਦੀ ਹੈ। ਜਿਸ ਨਾਲ ਪਾਰਾ ਹੇਠਾਂ ਆ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦਿਵਾਲੀ ਤੋਂ ਬਾਅਦ 15-16 ਨਵੰਬਰ ਨੂੰ ਬਾਰਸ਼ ਦੀ ਸੰਭਾਵਨਾ ਵੱਧ ਹੈ।

ਕਿਸਾਨਾਂ ਵੱਲੋਂ ਕਣਕ ਅਤੇ ਸਰ੍ਹੋ ਦੀ ਬਿਜਾਈ ਲਈ ਇਹ ਸਮਾਂ ਬਹੁਤ ਹੀ ਢੁਕਵਾਂ ਹੈ। ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਬਾਰਿਸ਼ ਦਾ ਅਸਰ ਇਨ੍ਹਾਂ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗਾ। ਮੌਸਮ ਵਿਭਾਗ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬਾਕੀ ਸਾਲਾਂ ਦੇ ਮੁਕਾਬਲੇ ਇਸ ਸਾਲ ਠੰਡ ਦਾ ਆਗਾਜ਼ ਜਲਦ ਹੋ ਗਿਆ ਹੈ।ਹੁਣ ਪੰਜਾਬ ਦੇ ਵਾਤਾਵਰਣ ਵਿੱਚ ਧੂੰਆਂ ਸ਼ਾਮਲ ਹੋਣ ਕਰਕੇ ਲੋਕਾਂ ਨੂੰ ਸਿਹਤ ਸਬੰਧੀ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।


ਸਾਹ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ, ਤੇ ਕਰੋਨਾ ਤੋਂ ਪੀੜਤ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਹ ਸਭ ਵੇਖਦੇ ਹੋਏ ਹੀ ਡਾਕਟਰ ਗਿੱਲ ਨੇ ਦੱਸਿਆ ਹੈ ਕਿ ਇਸ ਮੌਕੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਫੀ ਜ਼ਿਆਦਾ ਹੈ। ਦੀਵਾਲੀ ਦੇ ਸੀਜ਼ਨ ਕਰ ਕੇ ਪ੍ਰਦੂਸ਼ਣ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਬਾਰਿਸ਼ ਹੋਣ ਨਾਲ ਹਵਾ ਵਿੱਚ ਮੌਜੂਦ ਧੂੜ ਅਤੇ ਮਿੱਟੀ ਜ਼ਮੀਨ ਤੇ ਆ ਜਾਵੇਗੀ ਜਿਸ ਨਾਲ ਵਾਇਰਸ ਇਨਫੈਕਸ਼ਨ ਘੱਟ ਹੋ ਜਾਵੇਗਾ,ਤੇ ਸਾਹ ਨਾਲ ਸਬੰਧਿਤ ਬਿਮਾਰੀਆਂ ਵਿੱਚ ਵੀ ਕਮੀ ਆਵੇਗੀ।

Leave a Reply

Your email address will not be published.