ਆਖਿਰ ਇੰਨੇ ਅਮੀਰ ਕਿਵੇਂ ਹਨ ਅਮਰੀਕਾ ਦੇ ਕਿਸਾਨ? ਜਾਣੋ ਕਿੰਨੀ ਹੈ ਅਮਰੀਕਾ ਦੇ ਕਿਸਾਨ ਦੀ ਸਲਾਨਾ ਕਮਾਈ

ਸਾਡੇ ਦੇਸ਼ ਦੇ ਜਿਆਦਾਤਰ ਕਿਸਾਨ ਆਪਣੀ ਆਮਦਨੀ ਤੋਂ ਖੁਸ਼ ਨਹੀਂ ਹਨ ਕਿਉਂਕਿ ਇੰਨੀ ਮਿਹਨਤ ਤੋਂ ਬਾਅਦ ਵੀ ਉਨ੍ਹਾਂਨੂੰ ਚੰਗੀ ਕਮਾਈ ਨਹੀਂ ਹੋ ਪਾਉਂਦੀ। ਉਥੇ ਹੀ ਦੂਜੇ ਪਾਸੇ ਜੇਕਰ ਅਮਰੀਕਾ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਉੱਥੇ ਦੇ ਕਿਸਾਨ ਕਾਫ਼ੀ ਅਮੀਰ ਹਨ ਅਤੇ ਕੋਈ ਵੀ ਕਿਸਾਨ ਅਜਿਹਾ ਨਹੀਂ ਹੈ ਜੋ ਭਾਰਤ ਦੀ ਤਰ੍ਹਾਂ ਕਰਜ਼ੇ ਜਾਂ ਫਸਲ ਬਰਬਾਦ ਹੋਣ ਕਾਰਨ ਖ਼ੁਦਕੁਸ਼ੀ ਕਰੇ।

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਆਖਿਰ ਅਮਰੀਕਾ ਦੇ ਕਿਸਾਨ ਇਨ੍ਹੇ ਅਮੀਰ ਕਿਵੇਂ ਹਨ ਅਤੇ ਅਮਰੀਕਾ ਦੇ ਇੱਕ ਕਿਸਾਨ ਦੀ ਔਸਤਨ ਕਮਾਈ ਕਿੰਨੀ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦੇ ਕਿਸਾਨ ਦੁਨੀਆ ਵਿੱਚ ਸਭਤੋਂ ਜ਼ਿਆਦਾ ਅਮੀਰ ਅਤੇ ਵਿਕਸਿਤ ਹਨ। ਇਸੇ ਤਰ੍ਹਾਂ ਅਮਰੀਕਾ ਦੇ ਪਿੰਡ ਵੀ ਕਾਫ਼ੀ ਜ਼ਿਆਦਾ ਵਿਕਸਿਤ ਹਨ ਅਤੇ ਸਾਡੇ ਵੱਡੇ ਵੱਡੇ ਸ਼ਹਿਰਾਂ ਤੋਂ ਵੀ ਜ਼ਿਆਦਾ ਸੁੰਦਰ ਹਨ।

ਕਿਸਾਨਾਂ ਦੇ ਨਾਲ ਨਾਲ ਅਮਰੀਕਾ ਦੇ ਖੇਤ ਮਜਦੂਰਾਂ ਦੀ ਸੈਲਰੀ ਵੀ ਕਾਫ਼ੀ ਜ਼ਿਆਦਾ ਹੁੰਦੀ ਹੈ ਅਤੇ ਇਹ ਪ੍ਰਤੀ ਘੰਟਾ 13 ਤੋਂ ਲੈ ਕੇ 18 ਅਮੇਰਿਕਨ ਡਾਲਰ ਤੱਕ ਕਮਾਉਂਦੇ ਹਨ। ਯਾਨੀ ਇਸ ਹਿਸਾਬ ਨਾਲ ਜੇਕਰ ਉਹ ਦਿਨ ਵਿੱਚ 8 ਘੰਟੇ ਵੀ ਕੰਮ ਕਰਦੇ ਹਨ ਤਾਂ ਉਹ ਪ੍ਰਤੀ ਮਹੀਨਾ 4000 ਤੋਂ ਜ਼ਿਆਦਾ ਅਮੇਰਿਕਨ ਡਾਲਰ ਕਮਾ ਲੈਂਦੇ ਹਨ ਯਾਨੀ ਕਿ ਭਾਰਤ ਦੇ ਕਰੀਬ ਤਿੰਨ ਲੱਖ ਰੁਪਏ ਬਣਦੇ ਹਨ।

ਹੁਣ ਤੁਸੀ ਸੋਚੋ ਕਿ ਜੇਕਰ ਅਮਰੀਕਾ ਦੇ ਖੇਤ ਮਜਦੂਰ ਇੰਨਾ ਕਮਾਉਂਦੇ ਹਨ ਤਾਂ ਕਿਸਾਨ ਕਿੰਨਾ ਕਮਾਉਂਦੇ ਹੋਣਗੇ। ਅਮਰੀਕਾ ਵਿੱਚ ਜਿਸ ਕਿਸਾਨ ਕੋਲ ਆਪਣੀ ਲਗਭਗ 250 ਤੋਂ 300 ਏਕੜ ਜ਼ਮੀਨ ਹੁੰਦੀ ਹੈ ਉਸ ਕਿਸਾਨ ਦੀ ਸਾਲਾਨਾ ਕਮਾਈ ਘੱਟ ਤੋਂ ਘੱਟ 75000 ਅਮਰੀਕੀ ਡਾਲਰ ਹੈ ਜੋ ਕਿ ਭਾਰਤ ਦੇ 55 ਲੱਖ ਰੁਪਏ ਤੋਂ ਵੀ ਜ਼ਿਆਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *