ਜਾਣੋ ਕੇਂਦਰ ਸਰਕਾਰ ਨੇ ਕਿਉਂ ਰੋਕੀ 3 ਲੱਖ ਟਨ ਯੂਰੀਆ ਦੀ ਸਪਲਾਈ-ਦੇਖੋ ਪੂਰੀ ਖ਼ਬਰ

ਨਵੇਂ ਖੇਤੀ ਕਾਨੂੰਨਾਂ ਨੂੰ ਲੇਕਰ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਲਗਭਗ ਪਿਛਲੇ ਇੱਕ ਦੋ ਮਹੀਨਿਆਂ ਤੋਂ ਕਿਸਾਨ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨ ਰੇਲ ਰੋਕੋ ਅੰਦੋਲਨ ਚਲਾ ਰਹੇ ਹਨ। ਇਸ ਵਜ੍ਹਾ ਨਾਲ ਸੂਬੇ ਵਿੱਚ ਕਈ ਚੀਜਾਂ ਦੀ ਕਮੀ ਹੋ ਗਈ ਹੈ। ਹੁਣ ਕਿਸਾਨਾਂ ਦੇ ਜਰੂਰੀ ਗੱਡੀਆਂ ਨੂੰ ਲੰਘਣ ਦੀ ਆਗਿਆ ਦੇਣ ਦੇ ਬਾਵਜੂਦ ਵੀ ਕੇਂਦਰ ਸਰਕਾਰ ਜਿਦ ਉੱਤੇ ਅੜੀ ਹੈ ਅਤੇ ਕਿਸਾਨਾਂ ਤੱਕ ਯੂਰਿਆ ਅਤੇ ਖਾਦ ਨਹੀਂ ਪਹੁੰਚ ਰਹੀ ਹੈ।

ਦੱਸ ਦੇਈਏ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਯੂਰੀਆ ਅਤੇ ਡੀਏਪੀ ਦੀ ਜ਼ਰੂਰਤ ਹੁੰਦੀ ਹੈ। ਪਰ ਕਿਸਾਨਾਂ ਦੇ ਵਿਰੋਧ ਕਾਰਨ ਸਰਕਾਰ ਨੇ ਖਾਦ ਵਾਲੀਆਂ ਮਾਲ ਗੱਡੀਆਂ ਵੀ ਰੱਦ ਕਰ ਦਿੱਤੀਆਂ ਹਨ। ਇਸ ਲਈ ਪੰਜਾਬ ਵਿਚ ਕਣਕ ਅਤੇ ਹੋਰ ਫਸਲਾਂ ਲਈ ਜਰੂਰੀ ਯੂਰੀਆ ਖਾਦ ਦੀ ਭਾਰੀ ਕਮੀ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਹਾੜ੍ਹੀ ਸੀਜ਼ਨ ਦੀਆਂ ਫਸਲਾਂ ਦੀ ਬਿਜਾਈ ਉੱਤੇ ਅਸਰ ਦੇਖਣ ਨੂੰ ਮਿਲ ਸਕਦਾ ਹੈ।

ਪੰਜਾਬ ਵਿੱਚ ਯੂਰੀਆ ਦੀ ਕਮੀ ਦੀ ਪੁਸ਼ਟੀ ਖੇਤੀਬਾੜੀ ਵਿਭਾਗ ਨੇ ਵੀ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਵਿੱਚ ਹਾੜ੍ਹੀ ਸੀਜਨ ਲਈ ਲਗਭਗ 14.50 ਲੱਖ ਟਨ ਯੂਰੀਆ ਦੀ ਜ਼ਰੂਰਤ ਪੈਂਦੀ ਹੈ, ਪਰ ਪੰਜਾਬ ਵਿੱਚ ਇਸ ਸਮੇਂ ਸਿਰਫ 75,000 ਟਨ ਯੂਰੀਆ ਹੀ ਉਪਲਬਧ ਹੈ।

4 ਲੱਖ ਟਨ ਯੂਰੀਆ ਖਾਦ ਅਕਤੂਬਰ ਮਹੀਨੇ ਵਿੱਚ ਪੰਜਾਬ ਪਹੁੰਚਣੀ ਸੀ, ਜੋ ਕਿ ਸਿਰਫ 1 ਲੱਖ ਟਨ ਹੀ ਪਹੁੰਚੀ ਹੈ।ਅਕਤੂਬਰ ਨਵੰਬਰ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਵਿੱਚ ਲਗਭਗ 35 ਲੱਖ ਹੈਕਟੇਅਰ ਕਣਕ ਦਾ ਰਕਬਾ ਰਹਿਣ ਦੀ ਉਮੀਦ ਹੈ।

ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਯੂਪੀ, ਗੁਜਰਾਤ, ਰਾਜਸਥਾਨ ਆਦਿ ਸੂਬਿਆਂ ਤੋਂ ਗੱਡੀਆਂ ਰਾਹੀਂ ਯੂਰਿਆ ਆਉਂਦੀ ਹੈ। ਪਰ ਹੁਣ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਤੋਂ ਬਾਅਦ ਵੀ ਰੇਲਵੇ ਨੇ ਪੰਜਾਬ ਵਿੱਚ ਮਾਲ-ਗੱਡੀ ਸੇਵਾ ਨੂੰ ਰੋਕਿਆ ਹੋਇਆ ਹੈ।

Leave a Reply

Your email address will not be published.