ਹੁਣੇ ਹੁਣੇ ਪੰਜਾਬ ਚ’ ਮੀਂਹ ਪੈਣ ਬਾਰੇ ਆਈ ਤਾਜ਼ਾ ਜਾਣਕਾਰੀ-ਦੇਖੋ ਪੂਰੀ ਖ਼ਬਰ

ਬਾਰਿਸ਼ ਦੀ ਆਸ ਲਾਈ ਬੈਠੇ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਅਗਲੇ ਤਿੰਨ ਦਿਨਾਂ ਤਕ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ। 11 ਨਵੰਬਰ ਤਕ ਦਿਨ ਵੇਲੇ ਤੇਜ਼ ਧੁੱਪ ਰਹੇਗੀ ਤੇ ਹਵਾ ਦੀ ਰਫ਼ਤਾਰ ਦੋ ਕਿਲੋਮੀਟਰ ਪ੍ਰਤੀ ਘੰਟਾ ਦਰਮਿਆਨ ਰਹੇਗੀ।

ਰਾਤ ਦਾ ਤਾਪਮਾਨ 9 ਤੋਂ 10 ਡਿਗਰੀ ਸੈਲਸੀਅਸ ਤੇ ਦਿਨ ਦਾ ਤਾਪਮਾਨ 29 ਡਿਗਰੀ ਸੈਲਸੀਅਸ ਵਿਚਾਲੇ ਰਹਿ ਸਕਦਾ ਹੈ। ਇਸ ਤੋਂ ਬਾਅਦ ਮੌਸਮ ਬਦਲੇਗਾ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੀਨਗੋਈ ਅਨੁਸਾਰ 12 ਤੋਂ 14 ਨਵੰਬਰ ਨੂੰ ਲੁਧਿਆਣੇ ਵਿਚ ਬੱਦਲਵਾਈ ਹੋ ਸਕਦੀ ਹੈ।

ਹਵਾਵਾਂ ਵੀ ਚੱਲ ਸਕਦੀਆਂ ਹਨ। ਹਵਾ ਦੀ ਰਫ਼ਤਾਰ ਦੋ ਤੋਂ ਚਾਰ ਕਿਲੋਮੀਟਰ ਪ੍ਰਤੀ ਘੰਟਾ ਦਰਮਿਆਨ ਰਹਿ ਸਕਦੀ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਬੱਦਲ ਵਰ੍ਹ ਜਾਣ ਤਾਂ ਇਹ ਸੂਬੇ ਲਈ ਰਾਹਤ ਵਾਲੀ ਗੱਲ ਹੋਵੇਗੀ। ਇਸ ਵੇਲੇ ਬਾਰਿਸ਼ ਦੀ ਬੇਹੱਦ ਲੋੜ ਹੈ।

ਬਾਰਿਸ਼ ਹੁੰਦੀ ਹੈ ਤਾਂ ਪਿਛਲੇ ਇਕ ਮਹੀਨੇ ਤੋਂ ਹਵਾ ਵਿਚ ਤੈਰ ਰਹੇ ਪ੍ਰਦੂਸ਼ਣ ਦੇ ਕਣ ਜ਼ਮੀਨ ‘ਤੇ ਆ ਜਾਣਗੇ ਜਿਸ ਨਾਲ ਸਾਹ ਸਬੰਧੀ ਰੋਗਾਂ ਵਿਚ ਕਮੀ ਆਵੇਗੀ। ਫ਼ਸਲਾਂ ਲਈ ਵੀ ਬਾਰਿਸ਼ ਫ਼ਾਇਦੇਮੰਦ ਰਹੇਗੀ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

Leave a Reply

Your email address will not be published.