ਦੀਵਾਲੀ ਤੋਂ ਪਹਿਲਾਂ ਕਰਜ਼ਾ ਲੈਣ ਵਾਲਿਆਂ ਵਾਸਤੇ RBI ਨੇ ਦਿੱਤੀ ਵੱਡੀ ਖੁਸ਼ਖਬਰੀ-ਦੇਖੋ ਪੂਰੀ ਖ਼ਬਰ

ਦਿਵਾਲੀ ਤੋਂ ਪਹਿਲਾਂ RBI ਨੇ ਕਰਜ਼ਾ ਲੈਣ ਵਾਲਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ।RBI ਦਾ ਕਹਿਣਾ ਹੈ ਕਿ ਸਾਰੇ ਬੈਂਕ ਲੋਨ ਮੋਰਾਟੋਰਿਅਮ ਦੇ ਦੌਰਾਨ ਵਿਆਜ ਉੱਤੇ ਵਿਆਜ ਦਾ ਫਾਇਦਾ ਲੋਨ ਧਾਰਕਾਂ ਦੇ ਅਕਾਉਂਟ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।ਯਾਨੀ ਕਿ ਬੈਂਕਾਂ ਨੇ ਸਾਰੇ ਕਰਜ਼ਾ ਧਾਰਕਾਂ ਨੂੰ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ RBI ਦੁਆਰਾ ਪਿਛਲੇ ਹਫਤੇ ਸਾਰੇ ਬੈਂਕਾਂ ਨੂੰ 5 ਨਵੰਬਰ ਤੱਕ ਦਿੱਤੀ ਗਈ ਡੇਡਲਾਇਨ ਵਿੱਚ ਕੈਸ਼ਬੈਕ ਸਕੀਮ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ।ਇੱਕ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਬੈਂਕ ਅਕਾਉਂਟ ਵਿੱਚ ਕ੍ਰੋਨਾ Relief ex – gratia ਮੈਸੇਜ ਦੇ ਨਾਲ ਕੈਸ਼ਬੈਕ ਦਾ ਪੈਸਾ ਜਮਾਂ ਹੋਇਆ ਹੈ।ਸਕੀਮ ਦੇ ਅਨੁਸਾਰ 6 ਮਹੀਨੇ ਦੇ ਦੌਰਾਨ ਸਿੰਪਲ ਇੰਟਰੇਸਟ ਅਤੇ ਕੰਪਾਉਂਡ ਇੰਟਰੇਸਟ ਦਾ ਜੋ ਡਿਫਰੇਂਸ ਹੋਵੇਗਾ, ਉਹ ਤੁਹਾਡੇ ਅਕਾਉਂਟ ਵਿੱਚ ਟਰਾਂਸਫਰ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਬੈਂਕ ਦੁਆਰਾ ਸਰਕਾਰ ਤੋਂ ਇਹ ਕਲੇਮ ਕੀਤਾ ਜਾਵੇਗਾ। ਬੈਂਕ ਦਾ ਕਹਿਣਾ ਹੈ ਕਿਇਹ ਨਿਯਮ MSME ਲੋਨ, ਐਜੂਕੇਸ਼, ਹਾਉਸਿੰਗ, ਕੰਜੂਮਰ, ਆਟੋ , ਕਰੈਡਿਟ ਕਾਰਡ ਲੋਨ ਉੱਤੇ ਲਾਗੂ ਹੋਵੇਗਾ।ਮਹਾਮਾਰੀ ਦੇ ਕਾਰਨ ਆਈ ਮੰਦੀ ਨੂੰ ਵੇਖਦੇ ਹੋਏ RBI ਨੇ 1 ਮਾਰਚ ਤੋਂ 31 ਅਗਸਤ ਤੱਕ ਲੋਨ ਮੋਰਾਟੋਰਿਅਮ ਪੀਰਿਅਡ ਦੀ ਘੋਸ਼ਣਾ ਕੀਤੀ ਸੀ।

ਇਸਦੇ ਨਾਲ ਹੀ 6 ਮਹੀਨੇ ਲਈ ਲੋਨ EMI ਨੂੰ ਵੀ ਟਾਲ ਦਿੱਤਾ ਗਿਆ ਸੀ।ਪਰ ਤੁਹਾਨੂੰ ਦੱਸ ਦੇਈਏ ਕਿ ਇਸ ਸਕੀਮ ਦਾ ਫਾਇਦਾ ਸਿਰਫ 2 ਕਰੋੜ ਤੱਕ ਦੇ ਲੋਨ ਉੱਤੇ ਹੀ ਮਿਲੇਗਾ।ਸਰਕਾਰ ਦੁਆਰਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ 2 ਕਰੋੜ ਤੱਕ ਲੋਨ ਵਾਲਿਆਂ ਤੋਂ ਵਿਆਜ ਉੱਤੇ ਵਿਆਜ ਨਹੀਂ ਲਿਆ ਜਾਵੇਗਾ।

ਯਾਨੀ ਜੇਕਰ ਕਿਸੇ ਦਾ ਲੋਨ ਅਮਾਉਂਟ 2 ਕਰੋੜ ਤੱਕ ਹੈ ਅਤੇ ਉਸਨੇ ਮੋਰਾਟੋਰਿਅਮ ਦਾ ਫਾਇਦਾ ਨਹੀਂ ਚੁੱਕਦੇ ਹੋਏ ਲਗਾਤਾਰ ਕਿਸ਼ਤਾਂ ਜਮਾਂ ਕੀਤੀਆਂ ਹਨ ਤਾਂ ਉਸਨੂੰ ਕੈਸ਼ਬੈਕ ਮਿਲੇਗਾ।ਇਸੇ ਤਰ੍ਹਾਂ 29 ਫਰਵਰੀ 2020 ਤੱਕ ਜੇਕਰ ਕਿਸੇ ਦਾ 2 ਕਰੋੜ ਤੱਕ ਦਾ ਲੋਨ ਸੈਂਕਸ਼ਨ ਹੋ ਗਿਆ ਹੋ ਜਾਂਫਿਰ ਆਉਟਸਟੈਂਡਿੰਗ ਅਮਾਉਂਟ ਹੋ ਉਸਨੂੰ ਇਸ ਸਕੀਮ ਦਾ ਫਾਇਦਾ ਮਿਲੇਗਾ।

Leave a Reply

Your email address will not be published.