ਬਾਸਮਤੀ ਬੀਜਣ ਵਾਲੇ ਕਿਸਾਨਾਂ ਨੂੰ ਇਰਾਨ ਨੇ ਦਿੱਤੀ ਵੱਡੀ ਖੁਸ਼ਖਬਰੀ, ਏਨੇ ਰੁਪਏ ਵਧੇ ਬਾਸਮਤੀ ਦੇ ਰੇਟ

ਬਾਸਮਤੀ ਖਰੀਦਣ ਵਾਲੇ ਕਿਸਾਨਾਂ ਨੂੰ ਈਰਾਨ ਨੇ ਇੱਕ ਵੱਡੀ ਖੁਸ਼ਖਬਰੀ ਦੇ ਦਿਤੀ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਈਰਾਨ ਸਰਕਾਰ ਵਲੋਂ ਭਾਰਤ ਦੇ ਬਾਸਮਤੀ ਚਾਵਲਾਂ ਨੂੰ ਖਰੀਦਣ ਲਈ ਬਾਜ਼ਾਰ ਖੋਲ ਦੋਣ ਕਾਰਨ ਬਾਸਮਤੀ ਝੋਨੇ ਦੇ ਭਾਅ ਚ ਤੇਜ਼ੀ ਆ ਗਈ, ਜਿਸ ਨਾਲ ਬਾਸਮਤੀ ਝੋਨੇ ਦੇ ਕਾਸ਼ਤਕਾਰ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ ਹੈ। ਈਰਾਨ ਭਾਰਤ ਦੇ ਬਾਸਮਤੀ ਚਾਵਲਾਂ ਦਾ ਸਬਤੋਂ ਵੱਡਾ ਦਰਾਮਦਕਾਰ ਰਿਹਾ ਹੈ।

ਪਰ ਈਰਾਨ ਵਲੋਂ ਪਿਛਲੇ ਦੋ ਸਾਲਾਂ ਤੋਂ ਭਾਰਤ ਨਾਲ ਚਾਵਲਾਂ ਦਾ ਵਪਾਰ ਬੰਦ ਪਿਆ ਸੀ, ਪਰ ਹੁਣ ਈਰਾਨ ਨੇ ਤਿੰਨ ਮਹੀਨਿਆਂ ਲਈ ਆਪਣਾ ਬਜ਼ਾਰ ਖੋਲ ਦਿੱਤਾ ਹੈ। ਬਾਸਮਤੀ ਪੀ ਆਰ 1509 ਝੋਨਾ, ਜੋ ਕਿ ਪੰਜਾਬ ਦੀਆਂ ਮੰਡੀਆਂ ਵਿੱਚ 1700 ਰੁਪਏ ਕੁਇੰਟਲ ਤੱਕ ਵਿਕ ਚੁੱਕਾ ਹੈ। ਹੁਣ ਇਸ ਦਾ ਭਾਅ 2100 ਤੋਂ 2150 ਰੁਪਏ ਤੱਕ ਹੋ ਗਿਆ ਹੈ।

ਇਸੇ ਤਰਾਂ ਪਿਛਲੇ ਹਫਤੇ ਨਾਲੋਂ ਪੂਸਾ 1121 ਅਤੇ ਮੁੱਛਲ ਝੋਨਾ 400 ਤੋਂ 500 ਰੁਪਏ ਦੇ ਵੱਧ ਭਾਅ ਤੇ ਵਿਕ ਰਿਹਾ ਹੈ। 1121 ਅਤੇ ਪੀਬੀ ਨੰਬਰ ਦਾ ਭਾਅ 2750 ਰੁਪਏ ਪ੍ਰਤੀ ਕੁਇੰਟਲ ਹੋ ਚੁੱਕਾ ਹੈ। ਜੇਕਰ ਈਰਾਨ ਨਾਲ ਖੁੱਲ ਕੇ ਵਪਾਰ ਸ਼ੁਰੂ ਹੋ ਜਾਂਦਾ ਹੈ ਤਾਂ ਬਾਸਮਤੀ ਝੋਨੇ ਵਿੱਚ ਤੇਜ਼ੀ ਆਉਣਾ ਸੁਭਾਵਿਕ ਹੈ।

ਬਾਸਮਤੀ ਪੀ ਆਰ 1509 ਝੋਨਾ ਅਗੇਤੀ ਕਿਸਮ ਹੋਣ ਕਾਰਨ 80 ਫੀਸਦੀ ਤੱਕ ਝੋਨਾ ਘੱਟ ਭਾਅ ਵਿੱਚ ਵਿਕ ਚੁੱਕਾ ਹੈ।ਇਸ ਕਾਰਨ 1509 ਦੇ ਕਾਸ਼ਤ ਕਾਰ ਕਿਸਾਨ ਠੱਗੇ ਜਿਹੇ ਮਹਿਸੂਸ ਕਰ ਰਹੇ ਹਨ।

ਇਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਨੇ ਇਰਾਨ ਤੇ 2012 ਚ ਵਪਾਰ ਕਰਨ ਤੇ ਪਾਬੰਦੀ ਦੇ ਚਲਦੇ ਬਾਸਮਤੀ ਦਾ ਕਾਫੀ ਸਟਾਕ ਕਰ ਲਿਆ ਸੀ ਜਿਸ ਕਾਰਨ ਪਿਛਲੇ ਦੋ ਸਾਲ ਤੋਂ ਬਾਸਮਤੀ ਚਾਵਲਾਂ ਚ ਮੰਦੀ ਛਾਈ ਰਹੀ। ਇਰਾਨ ਚ ਬਾਸਮਤੀ ਚਾਵਲਾਂ ਦਾ ਸਟਾਕ ਵੀ ਖਤਮ ਹੋ ਚੁੱਕਾ ਹੈ ਅਤੇ ਇਸੇ ਕਾਰਨ ਹੁਣ ਇਰਾਨ ਚ ਬਾਸਮਤੀ ਚਾਵਲਾਂ ਦੀ ਮੰਗ ਵੱਧ ਗਈ ਹੈ।

Leave a Reply

Your email address will not be published.