ਜੇਕਰ ਤੁਹਾਡੀ ਗਾਂ-ਮੱਝ ਦੁੱਧ ਚੋਂਦੇ ਸਮੇਂ ਮਾਰਦੀ ਹੈ ਲੱਤ ਤਾਂ ਇਸ ਤਰਾਂ ਕਰੋ ਇਲਾਜ,ਦੇਖੋ ਪੂਰੀ ਵੀਡੀਓ

ਪਸ਼ੁਪਾਲਨ ਵਿੱਚ ਕਿਸਾਨਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਸਮੱਸਿਆ ਇਹ ਵੀ ਹੈ ਕਿ ਕਈ ਪਸ਼ੁ ਦੁੱਧ ਚੋਂਦੇ ਸਮੇਂ ਲੱਤ ਮਾਰਦੇ ਹਨ। ਇਸ ਕਾਰਨ ਕਈ ਵਾਰ ਕਿਸਾਨ ਪਸ਼ੁ ਦਾ ਦੁੱਧ ਪੂਰਾ ਨਹੀਂ ਚੋ ਪਾਉਂਦੇ। ਇਸ ਲਈ ਅੱਜ ਅਸੀ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ ਕਿ ਗਾਂ/ਮੱਝ ਦੁੱਧ ਚੋਂਦੇ ਸਮੇਂ ਲੱਤ ਕਿਉਂ ਮਾਰਦੀ ਹੈ ਅਤੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਇਸਦਾ ਇਲਾਜ ਕੀ ਹੈ।

ਕਿਸਾਨ ਵੀਰੋ ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਕੁੱਝ ਪਸ਼ੁ ਆਪਣੇ ਸੁਭਾਅ ਦੇ ਕਾਰਨ ਯਾਨੀ ਚਿੜਚਿੜੇ ਹੋਣ ਦੇ ਕਾਰਨ ਵੀ ਦੁੱਧ ਚੋਂਦੇ ਸਮੇਂ ਲੱਤ ਮਾਰਦੇ ਹਨ। ਇਸੇ ਤਰ੍ਹਾਂ ਦੁੱਧ ਚੋਂਦੇ ਸਮੇਂ ਪਸ਼ੁ ਦੇ ਲੱਤ ਮਾਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਜੋ ਪਸ਼ੁ ਲੰਬੇ ਸਮੇਂ ਤੋਂ ਬਾਅਦ ਹੀਟ ਵਿੱਚ ਆਉਂਦੇ ਹਨ ਅਤੇ ਗਰਭਵਤੀ ਹੋਣ ਦੇ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਹੋਣ ਵਾਲੇ ਬਦਲਾਵਾਂ ਜਾਂ ਫਿਰ ਢਿੱਡ ਵਿੱਚ ਕੀੜਿਆਂ ਦੇ ਕਾਰਨ ਵੀ ਉਹ ਚਿੜਚਿੜੇ ਹੋ ਜਾਂਦੇ ਹਨ।

ਇਸੇ ਤਰ੍ਹਾਂ ਕਈ ਪਸ਼ੁ ਕਿਸੇ ਵਿਅਕਤੀ ਤੋਂ ਚਿੜ ਜਾਂਦੇ ਹਨ ਅਤੇ ਉਹਨੂੰ ਦੁੱਧ ਦੇਣਾ ਪਸੰਦ ਨਹੀਂ ਕਰਦੇ ਜਿਸ ਕਾਰਨ ਪਸ਼ੁ ਸਿਰਫ ਉਸ ਵਿਅਕਤੀ ਦੇ ਦੁੱਧ ਚੋਂਦੇ ਸਮੇਂ ਲੱਤ ਮਾਰਦਾ ਹੈ। ਤਾਂ ਜੇਕਰ ਤੁਹਾਡਾ ਪਸ਼ੁ ਵੀ ਤੁਹਾਡੇ ਤੋਂ ਚਿੜਕੇ ਤੁਹਾਨੂੰ ਦੁੱਧ ਨਹੀਂ ਚੋਣ ਦੇ ਰਿਹਾ ਤਾਂ ਅੱਜ ਅਸੀ ਤੁਹਾਨੂੰ ਇਸ ਦਾ ਇਲਾਜ ਦੱਸਣ ਜਾ ਰਹੇ ਹਾਂ। ਇਸਦਾ ਪਹਿਲਾ ਇਲਾਜ ਤਾਂ ਇਹ ਹੈ ਕਿ ਪਸ਼ੁ ਨੂੰ ਖੁਸ਼ ਰੱਖੋ ਯਾਨੀ ਪਸ਼ੁ ਦੇ ਪਸੰਦ ਦੇ ਚਾਰੇ-ਦਾਣੇ ਨੂੰ ਪਛਾਣੋਂ ਅਤੇ ਚੋਂਦੇ ਸਮੇਂ ਪਸ਼ੂ ਨੂੰ ਨੂੰ ਉਹੀ ਚਾਰਾ ਖਾਣ ਦਾ ਆਦੀ ਬਣਾਓ।

ਨਾਲ ਹੀ ਤੁਸੀ ਪਸ਼ੁ ਦੇ ਦਾਣੇ ਵਿੱਚ ਬਦਲਾਅ ਵੀ ਕਰ ਸਕਦੇ ਹੋ। ਅਜਿਹੇ ਵਿੱਚ ਕਈ ਪਸ਼ੁਪਾਲਕ ਪਸ਼ੁ ਦੇ ਅਗਲੇ ਇੱਕ ਪੈਰ ਨੂੰ ਮੋੜਕੇ ਬੰਨ੍ਹ ਦਿੰਦੇ ਹਨ ਅਤੇ ਉਸਤੋਂ ਬਾਅਦ ਪਸ਼ੁ ਦਾ ਦੁੱਧ ਚੋਂਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕਰਨ ਨਾਲ ਪਸ਼ੁ ਤੁਹਾਡੇ ਉੱਤੇ ਜ਼ਿਆਦਾ ਭੜਕ ਸਕਦਾ ਹੈ ਅਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨਾਲ ਹੀ ਪਸ਼ੁ ਦੇ ਦੁੱਧ ਵਿੱਚ ਵੀ ਕਮੀ ਆ ਸਕਦੀ ਹੈ। ਪਸ਼ੁ ਦੇ ਦੁੱਧ ਦਿੰਦੇ ਸਮੇਂ ਲੱਤ ਮਾਰਨ ਦਾ ਇਲਾਜ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published.