ਇਹ ਕਿਸਾਨ ਪਰਾਲੀ ਤੋਂ ਕਰ ਰਿਹਾ ਕਮਾਈ, ਹੋਰਾਂ ਕਿਸਾਨਾਂ ਤੋਂ ਵੀ ਖਰੀਦਦਾ ਹੈ ਪਰਾਲੀ, ਜਾਣੋ ਕਿਵੇਂ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਅਗਾਂਹਵਧੂ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਪਰਾਲੀ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਆਪਣੀ ਆਮਦਨੀ ਨੂੰ ਕਈ ਗੁਣਾ ਤੱਕ ਵਧਾ ਰਿਹਾ ਹੈ।

ਇਸ ਕਿਸਾਨ ਨੂੰ ਪਰਾਲੀ ਤੋਂ ਇੰਨਾ ਜ਼ਿਆਦਾ ਫਾਇਦਾ ਹੁੰਦਾ ਹੈ ਕਿ ਇਹ ਆਪਣੇ ਖੇਤ ਦੀ ਪਰਾਲੀ ਦੇ ਨਾਲ ਨਾਲ ਹੋਰਾਂ ਕਿਸਾਨਾਂ ਤੋਂ ਵੀ ਪਰਾਲੀ ਖਰੀਦ ਲੈਂਦਾ ਹੈ। ਜਿਆਦਾਤਰ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ ਜਿਸ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਹੌਲੀ – ਹੌਲੀ ਖ਼ਤਮ ਹੋ ਰਹੀ ਹੈ।

ਪਰ ਜੈਵਿਕ ਖੇਤੀ ਕਰਮ ਵਾਲਾ ਇਹ ਕਿਸਾਨ ਜਿਤੇਂਦਰ ਮਿਗਲਾਨੀ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸਨੂੰ ਆਪਣੇ ਖੇਤ ਵਿੱਚ ਹੀ ਮਿਲਾ ਦਿੰਦਾ ਹੈ। ਜਿਤੇਂਦਰ ਮਿਗਲਾਨੀ ਹੋਰਾਂ ਕਿਸਾਨਾਂ ਤੋਂ ਵੀ ਪਰਾਲੀ ਖਰੀਦਕੇ ਇਸਦੀ ਸਾਰਾ ਸਾਲ ਮਲਚਿੰਗ ਵਿੱਚ ਵਰਤੋ ਕਰਦੇ ਹਨ ਇਨ੍ਹਾਂ ਨੂੰ ਪਲਾਸਟਿਕ ਦੀ ਮਲਚਿੰਗ ਨਹੀਂ ਖਰੀਦਨੀ ਪੈਂਦੀ ਅਤੇ ਕੁਦਰਤੀ ਮਲਚਿੰਗ ਨਾਲ ਹੀ ਇਨ੍ਹਾਂ ਦਾ ਕੰਮ ਚੱਲ ਜਾਂਦਾ ਹੈ।

ਜਿਤੇਂਦਰ ਜੀ ਸਬਜੀਆਂ ਦੀ ਖੇਤੀ ਵੀ ਕਰਦੇ ਹਨ ਅਤੇ ਨਾਲ ਹੀ ਫਲ ਵੀ ਲਗਾਉਂਦੇ ਹਨ। ਬਾਕਿ ਕਿਸਾਨਾਂ ਦੀ ਤਰ੍ਹਾਂ ਅਨਾਜ ਦੀ ਖੇਤੀ ਵੀ ਕਰਦੇ ਹਨ ਪਰ ਖੇਤੀ ਵਿੱਚ ਕੈਮਿਕਲ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਦੇ ਸਗੋਂ ਉਹ ਇੱਕ ਸੰਪੂਰਣ ਜੈਵਿਕ ਕਿਸਾਨ ਹਨ ਜੋ ਪਰਾਲੀ ਦੀ ਬਹੁਤ ਵਧੀਆ ਵਰਤੋ ਕਰ ਰਹੇ ਹਨ। ਇਸੇ ਤਰ੍ਹਾਂ ਇਹ ਕਿਸਾਨ ਵਾਤਾਵਰਨ ਨੂੰ ਵੀ ਬਚਾ ਰਿਹਾ ਹੈ ਅਤੇ ਆਪਣੀ ਆਮਦਨੀ ਨੂੰ ਵੀ ਵਧਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Leave a Reply

Your email address will not be published. Required fields are marked *