ਕਿਸਾਨਾਂ ਨੂੰ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ ਨਹੀਂ ਮਿਲੇਗਾ। ਕੇਂਦਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਖੇਤੀਬਾੜੀ ਵਾਸਤੇ ਲਏ ਕਰਜ਼ੇ ਸਰਕਾਰ ਵੱਲੋਂ ਐਲਾਨੀ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦੇ ਯੋਗ ਨਹੀਂ ਹਨ। ਇਸ ਲਈ ਜਿਨ੍ਹਾਂ ਕਿਸਾਨਾਂ ਨੇ ਖੇਤੀ ਕੰਮਾਂ ਜਾਂ ਟਰੈਕਟਰਾਂ ਜਾਂ ਹੋਰ ਸੰਦਾਂ ਲਈ ਕਰਜ਼ੇ ਲਏ ਹਨ, ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ।
ਦੱਸ ਦਈਏ ਕਿ ਸਰਕਾਰ ਨੇ ਪਿਛਲੇ ਦਿਨੀਂ ਦੋ ਕਰੋੜ ਰੁਪਏ ਤੱਕ ਦੇ ਕਰਜ਼ਿਆਂ ’ਤੇ ਵਿਆਜ ’ਤੇ ਵਿਆਜ ਮੁਆਫ਼ ਕਰਨ ਦਾ ਐਲਾਨ ਕੀਤਾ ਸੀ, ਪਰ ਵਿੱਤ ਮੰਤਰਾਲੇ ਹੁਣ ਸਪਸ਼ਟ ਕਰ ਦਿੱਤਾ ਕਿ ਇਹ ਰਾਹਤ ਖੇਤੀਬਾੜੀ ਜਾਂ ਟਰੈਕਟਰਾਂ ਲਈ ਕਰਜ਼ਿਆਂ ਉਪਰ ਲਾਗੂ ਨਹੀਂ ਹੋਵੇਗੀ।
ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਐਲਾਨੀ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਨਾਲ ਸਰਕਾਰੀ ਖ਼ਜ਼ਾਨੇ ’ਤੇ 6500 ਕਰੋੜ ਰੁਪਏ ਦਾ ਬੋਝ ਪਏਗਾ। ਸਕੀਮ ਦਾ ਉਨ੍ਹਾਂ ਕਰਜ਼ਦਾਰਾਂ ਨੂੰ ਵੀ ਲਾਹਾ ਮਿਲੇਗਾ, ਜਿਨ੍ਹਾਂ ਨੇ ਮੋਰਾਟੋਰੀਅਮ ਸਕੀਮ ਦਾ ਲਾਭ ਨਾ ਲੈਂਦਿਆਂ ਕਰਜ਼ੇ ਦੀਆਂ ਕਿਸ਼ਤਾਂ ਦੀ ਅਦਾਇਗੀ ਨੂੰ ਜਾਰੀ ਰੱਖਿਆ।
ਵਿੱਤੀ ਸੇਵਾਵਾਂ ਬਾਰੇ ਵਿਭਾਗ (ਡੀਐੱਫਐੱਸ) ਨੇ ਆਮ ਕਰਕੇ ਪੁੱਛੇ ਜਾਂਦੇ ਸਵਾਲਾਂ (ਐੱਫਏਕਿਊ’ਜ਼) ਦੀ ਇਕ ਵਧੀਕ ਸੂਚੀ ਜਾਰੀ ਕਰਦਿਆਂ ਕਿਹਾ, ‘ਖੇਤੀ ਤੇ ਇਸ ਨਾਲ ਜੁੜੀਆਂ ਹੋਰਨਾਂ ਸਰਗਰਮੀਆਂ ਜਿਵੇਂ ਫ਼ਸਲਾਂ ਲਈ ਕਰਜ਼ਾ ਅਤੇ ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ੇ ਆਦਿ ‘ਵਿਆਜ ’ਤੇ ਵਿਆਜ ਮੁਆਫ਼ੀ ਸਕੀਮ’ ਦੇ ਘੇਰੇ ਵਿੱਚ ਆਉਂਦੇ ਅੱਠ ਵਰਗਾਂ ਵਿੱਚ ਸ਼ਾਮਲ ਨਹੀਂ ਹੋਣਗੇ।’
ਦੋਸਤੋਂ ਏਸ ਪੇਜ਼ ਤੇ ਤੁਹਾਡਾ ਹਾਰਦਿਕ ਸਵਾਗਤ ਹੈ | ਏਸ ਪੇਜ਼ ਤੇ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੀ ਲਾਹੇਵੰਦ ਜਾਣਕਾਰੀ ਤੁਹਾਡੇ ਲਈ ਲੈਕੇ ਆਉਂਦੇ ਹਾਂ ਤਾਂ ਕਿ ਪੰਜਾਬ ਦਾ ਕਿਸਾਨ ਜਰੂਰੀ ਜਾਣਕਾਰੀ ਅਤੇ ਤਕਨੀਕਾਂ ਦੇ ਗਿਆਨ ਨਾਲ ਖੁਸ਼ਹਾਲ ਹੋ ਸਕੇ |ਸੋ ਅਸੀਂ ਬੇਨਤੀ ਕਰਦੇ ਹਾਂ ਕਿ ਜੇ ਤੁਸੀਂ ਸਾਡੇ ਪੇਜ਼ ਨਾਲ ਨਹੀਂ ਜੁੜੇ ਤਾਂ ਕਿਰਪਾ ਕਰਕੇ ਪੇਜ਼ ਲਾਇਕ ਕਰੋ ਤਾਂ ਕਿ ਸਾਡੇ ਦੁਆਰਾ ਸ਼ੇਅਰ ਕੀਤੀ ਗਈ ਜਰੂਰੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਜਿੰਨਾਂ ਨੇ ਸਾਡੇ ਪੇਜ ਨੂੰ ਲਾਇਕ-ਫੋਲੋ ਕੀਤਾ ਹੋਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ |